Wednesday, December 31, 2025

ਭਾਟੀਆ ਵੇਲਫੈਅਰ ਆਰਗੋਨਾਈਜੇਸ਼ਨ ਵਲੋਂ ਗਰੀਬ ਬੱਚਿਆਂ ਨੂੰ ਪੜਾਈ ਲਈ ਚੈਕ ਭੇਂਟ

PPN160616

ਅੰਮ੍ਰਿਤਸਰ, 16  ਜੂਨ  (ਪੰਜਾਬ ਪੋਸਟ ਬਿਊਰੋ)-   ਭਾਟੀਆ ਵੇਲਫੈਅਰ ਆਰਗੋਨਾਈਜੇਸ਼ਨ ਅੰਮ੍ਰਿਤਸਰ (ਰਜਿ) ਦੀ ਅਹਿਮ ਮੀਟਿੰਗ ਪ੍ਰਧਾਨ ਅਸ਼ੋਕ ਭਾਟੀਆ ਡਿਪਟੀ ਕਮਿਸ਼ਨਰ ਅੇਕਸਾਈਜ ਐਂਡ ਟੈਕਸਟੇਸ਼ਨ (ਰਿਟਾਈਰ) ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿਚ ਭਾਟੀਆਂ ਵੇਲਫੈਅਰ ਆਰਗੋਨਾਈਜੇਸ਼ਨ ਦੇ ਅਹੁਦੇਦਾਰ ਅਤੇ ਵਰਕਰ ਹਾਜਰ ਹੋਏ।ਇਸ ਦੌਰਾਨ ਭਾਟੀਆ ਵੇਲਫੈਅਰ ਆਰਗੋਨਾਈਜੇਸ਼ਨ ਅੰਮ੍ਰਿਤਸਰ (ਰਜਿ) ਵਲੋਂ 100 ਦੇ ਕਰੀਬ ਗਰੀਬ ਅਤੇ ਜਰੂਰਤਮੰਦ  ਪੜਣ ਵਾਲੇ ਬੱਚਿਆ ਨੂੰ  ਪੜਾਈ ਲਈ ਚੈਂਕ ਭੇਂਟ ਕੀਤੇ ਗਏ।ਇਸ ਦੌਰਾਨ ਪ੍ਰਧਾਨ ਅਸ਼ੋਕ ਭਾਟੀਆ ਨੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪਿਛਲੇ 9-9 ਸਾਲ ਤੋਂ ਭਾਟੀਆ ਵੇਲਫੈਅਰ ਆਰਗੋਨਾਈਜੇਸ਼ਨ ਜਰੂਰਤ ਮੰਦ ਬੱਚਿਆ ਦੀ ਪੜਾਈ ਵਾਸਤੇ ਉਪਰਾਲੇ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਭਾਟੀਆਂ ਵੇਲਫੈਅਰ ਆਰਗੋਨਾਈਜਰ ਵਲੋਂ 500-600 ਦੇ ਕਰੀਬ ਬੱਚਿਆ ਦੀ ਸਹਾਇਤਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਭਾਟੀਆ ਬਰਾਦਰੀ ਵਲੋਂ ੫ ਵਾਂ ਪ੍ਰੋਗਰਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਟਿੱਚਾ ਜਰੂਰਤ ਮੰਦ ਲੋਕਾਂ ਦੀ ਸੇਵਾ ਕਈ ਹਮੇਸ਼ਾ ਤਿਆਰ ਰਹਿਣਾ ਹੈ।ਉਨ੍ਹਾਂ ਕਿਹਾ ਕਿ ਜਲੱਦੀ ਹੀ ਭਾਟੀਆ ਵੇਲਫੈਅਰ ਆਰਗੋਨਾਈਜੇਸ਼ਨ ਅੰਮ੍ਰਿਤਸਰ (ਰਜਿ) ਵਲੋਂ ਸਲਾਈ ਮਸ਼ੀਨਾਂ ਵੀ ਦਿੱਤੀਆ ਜਾਣਗੀਆਂ ਅਤੇ ਜਿਹੜੇ ਬੁਜੂਰਗ, ਹੈਂਡੀਕੈਪ, ਮੰਦਬੂਧੀ ਅਤੇ ਬੇਸਹਾਰਾ ਲੋਕਾਂ ਲਈ ਵੀ ਪੂਰੀ ਸਹਾਇਤਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਅਸੀ ਸ਼ਹਿਰ ਵਾਸੀਆਂ ਨੂੰ ਅਪਿਲ ਕਰਦੇ ਹਾਂ ਕਿ ਗਰੀਬ ਲੋਕਾਂ ਦੀ ਸੇਵਾ ਲਈ ਆਪਣੀ ਜੇਬ ਵਿਚੋਂ ਥੋੜਾ ਹਿੱਸਾ ਜਰੂਰ ਲਗਾ ਕੇ ਭਾਟੀਆ ਵੇਲਫੈਅਰ ਆਰਗੋਨਾਈਜੇਸ਼ਨ ਦਾ ਸਹਿਯੋਗ ਕਰਨ ਤਾਂਕਿ ਗਰੀਬ ਅਤੇ ਜਰੂਰਤ ਮੰਦ ਬੱਚਿਆ ਦੀ ਸਹਾਇਤਾ ਹੋ ਸੱਕੇ ਅਤੇ ਦੇਸ਼ ਦੇ ਭੱਵਿਖ ਨੂੰ ਹੋਰ ਬਹਿਤਰ ਕੀਤਾ ਜਾਵੇ।ਇਸ ਮੌਕੇ ਬਿਰਗੇਡਿਅਰ ਮਹਿੰਦਰ ਸਿੰਘ,  ਗਿਨੀ ਭਾਟੀਆ, ਸੁਰਿੰਦਰ ਭਾਟੀਆ, ਰਛਪਾਲ ਸਿੰਘ ਭਾਟੀਆ, ਮੋਤੀ ਭਾਟੀਆ, ਸੁਰਿੰਦਰ ਪਾਲ ਭਾਟੀਆ, ਸੁਰਜੀਤ ਸਿੰਘ ਭਾਟੀਆ, ਜੀਤ ਪਾਲ ਭਾਟੀਆ, ਸੋਨੀ ਭਾਟੀਆ, ਰਾਕੇਸ਼ ਕੁਮਾਰ, ਰਮੇਸ਼ ਭਾਟੀਆ, ਅਮਰੀਕ ਸਿੰਘ ਭਾਟੀਆ, ਨਰਿੰਦਰ ਭਾਟੀਆ, ਸ਼ੈਂਕੀ ਭਾਟੀਆ ਅਤੇ ਹੋਰ ਹਾਜਰ ਸਨ।

Check Also

ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ

ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …

Leave a Reply