ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਚੰਡੀਗੜ੍ਹ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਆਰ. ਐਸ ਬਾਵਾਨੇ ਸਥਾਨਕ ਪ੍ਰੈਸ ਕਲੱਬ ਬਠਿੰਡਾ ਵਿੱਚ ਪੱਤਰਕਾਰ ਮਿਲਣੀ ਦੌਰਾਨ ਉਚੇਰੀ ਸਿੱਖਿਆ ਦੀਆਂ ਸੰਭਾਵਨਾਵਾਂ ਦੇ ਮੁੱਦੇ ’ਤੇ ਗੱਲਬਾਤ ਕਰਦੇ ਹੋਏ ਆਪਣੇ ਪ੍ਰਗਟ ਕਰਦਿਆਂ ਕਿਹਾ ਕਿ ਸੂਚਨਾ ਤਕਨੀਕ ਦੇ ਬਦਲਦੇ ਦੌਰ ’ਚੋਂ ਗੁਜ਼ਰ ਰਹੇ ਅੱਜ ਦੇ ਜਾਗਰੂਕ ਨੌਜਵਾਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਨੂੰ ਨਵੀਂ ਪੀੜ੍ਹੀ ਦੀਆਂ ਇੱਛਾਵਾਂ ਮੁਤਾਬਕ ਸਿੱਖਿਆ ਢਾਂਚਾ ਉਸਾਰਨ ਦੀ ਲੋੜ ਹੈ ਕਿਉਂਕਿ 21ਵੀਂ ਸਦੀ ਦਾ ਅਗਾਂਹਵਧੂ ਨੌਜਵਾਨ ਪਿਤਾ-ਪੁਰਖੀ ਲੀਹਾਂ ਨੂੰ ਤੋੜ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਨਾਉਣਾ ਚਾਹੁੰਦਾ ਹੈ।ਡਾ. ਬਾਵਾ ਨੇ ਵੇਲਾ ਵਿਹਾ ਚੁੱਕੇ ਵਿੱਦਿਅਕ ਮਾਡਲ ਦੀ ਥਾਂ ਕੌਮਾਤਰੀ ਸਿੱਖਿਆ ਮਾਪਦੰਡਾਂ ਵਾਲੀ ਵਿਵਸਥਾ ਉਸਾਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਵਿਦੇਸ਼ੀ ਯੂਨੀਵਰਸਿਟੀਆਂ, ਬਹੁ-ਰਾਸ਼ਟਰੀ ਕੰਪਨੀਆਂ, ਅੱਜ ਦੇ ਨੌਜਵਾਨਾਂ ਦੀਆਂ ਸਿੱਖਿਆ ਤਰਜੀਹਾਂ ਅਤੇ ਭਵਿੱਖ ਦੀਆਂ ਲੋੜਾਂ ਨੂੰ ਭਲੀਭਾਂਤ ਸਮਝ ਕੇ ਅਸਲੋਂ ਨਿਵੇਕਲਾ ਵਿੱਦਿਅਕ ਢਾਂਚਾ ਉਸਾਰਨ ਦੇ ਯਤਨ ਕੀਤੇ ਹਨ। 
ਉਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਮਾਲਵੇ ਦੇ ਅਗਾਂਹਵਧੂ ਵਿਦਿਆਰਥੀਆਂ ਦੀ ਪਸੰਦੀਦਾ ਸੰਸਥਾ ਦੱਸਦੇ ਹੋਏ ਆਖਿਆ ਕਿ ਇਸ ਸਮੇਂ ਯੂਨੀਵਰਸਿਟੀ ’ਚ ਮਾਲਵੇ ਦਾ ਲਗਪਗ 1400 ਅਤੇ ਬਠਿੰਡੇ ਦਾ 400 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ, ਜਿਨ੍ਹਾਂ ’ਚੋਂ 294 ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਚਾਰ-ਚਾਰ ਬਹੁ-ਰਾਸ਼ਟਰੀ ਕੰਪਨੀਆਂ ਦੀ ਪਲੇਸਮੈਂਟ ਪੇਸ਼ਕਸ਼ ਪ੍ਰਾਪਤ ਕਰਕੇ ਖਿੱਤੇ ਦੇ ਨੌਜਵਾਨਾਂ ਲਈ ਵਿਲੱਖਣ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਅਜਿਹੇ ਅਗਾਂਹਵਧੂ ਵਿਦਿਆਰਥੀਆਂ ਨੂੰ ਕਿਫ਼ਾਇਤੀ ਦਰਾਂ ਉੱਤੇ ਮਿਆਰੀ ਉੱਚ ਸਿੱਖਿਆ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਹੀ ਮਈ-ਜੂਨ 2017 ਵਿੱਚ ‘ਸੀ. ਯੂ. ਸੈਟ’ ਦੀ ਰਾਸ਼ਟਰੀ ਸਕਾਲਰਸ਼ਿਪ ਪ੍ਰੀਖਿਆ ਤਹਿਤ 800 ਮੈਰੀਟੋਰੀਅਸ ਵਿਦਿਆਰਥੀਆਂ ਨੂੰ 100 ਫ਼ੀਸਦੀ ਤੱਕ ਦੇ ਵਜ਼ੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਉਪ-ਕੁਲਪਤੀ ਨੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕੌਮਾਂਤਰੀ ਵਿੱਦਿਅਕ ਸੰਸਥਾਵਾਂ ਦੀ ਤਰਜ਼ ’ਤੇ ਸਥਾਪਤ ਕੀਤੇ ਮਿਆਰੀ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਇਹ ਉੱਤਰੀ ਭਾਰਤ ਦੀ ਇਕਲੌਤੀ ਸੰਸਥਾ ਹੈ ਜਿਸਦੇ ਵਿੱਦਿਅਕ ਪ੍ਰਬੰਧਾਂ ਅਤੇ ਪਾਠਕ੍ਰਮਾਂ ਨੂੰ 50 ਦੇਸ਼ਾਂ ਦੀਆਂ 150 ਤੋਂ ਵੱਧ ਯੂਨੀਵਰਸਿਟੀਆਂ ਨੇ ਮਾਨਤਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਮੁਤਾਬਕ ਤਿਆਰ ਕਰਨ ਅਤੇ ਇੰਡਸਟਰੀ-ਅਕਾਦਮੀਆਂ ਵਿਚਕਾਰਲੇ ਫਾਸਲੇ ਨੂੰ ਘੱਟ ਕਰਨ ਲਈ ਮਾਈਕਰੋਸਾਫਟ, ਆਈ.ਬੀ.ਐੱਮ., ਵਿਪਰੋ, ਟੈੱਕ ਮਹਿੰਦਰਾ, ਓਰੈਕਲ, ਵੌਲਵੋ ਆਇਸ਼ਰ ਅਤੇ ਵੀਡਿਓਕੋਨ ਟੈਲੀਕਾਮ ਜਿਹੀਆਂ ਵਿਸ਼ਵ ਪ੍ਰਮੁੱਖ ਕੰਪਨੀਆਂ ਨਾਲ ਗੱਠਜੋੜ ਕੀਤੇ ਗਏ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਬੁਲਾਰੇ ਨੇ ਇਸ ਮੌਕੇ ਮਾਲਵਾ ਖੇਤਰ ਦੇ ਵਿਦਿਆਰਥੀਆਂ ਲਈ ਉਚੇਚੇ ਤੌਰ ’ਤੇ ਉਲੀਕੀ ਇਸ ਵੀਫ਼ਾ ਯੋਜਨਾ ਬਾਰੇ ਦੱਸਿਆ ਕਿ ਕੰਪਿਊਟਰ ਸਾਇੰਸ, ਮਕੈਨੀਕਲ, ਆਟੋਮੋਬਾਇਲ, ਪੈਟ੍ਰੋਲੀਅਮ, ਐਰੋਸਪੇਸ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਸਿਵਲ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਆਦਿ ਵੱਖ-ਵੱਖ ਇੰਜੀਨੀਅਰਿੰਗ ਵਿਸ਼ਿਆਂ ’ਚ 300 ਵਿਦਿਆਰਥੀਆਂ ਨੂੰ ਵਜੀਫਾ ਪ੍ਰਦਾਨ ਕੀਤਾ ਜਾਵੇਗਾ ਜਦਕਿ ਐੱਮ. ਬੀ. ਏ., ਹੋਟਲ ਮੈਨੇਜਮੈਂਟ, ਆਰਕੀਟੈਕਚਰ, ਐਨੀਮੇਸ਼ਨ, ਫ਼ਿਲਮ ਸਟੱਡੀਜ, ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਫਾਈਨ ਆਰਟਸ, ਫ਼ੈਸ਼ਨ ਡਿਜ਼ਾਈਨਿੰਗ, ਬੀ. ਬੀ. ਏ, ਬੀ. ਕਾਮ, ਬੀ.ਸੀ.ਏ, ਲਾਅ, ਬਾਇਓਟੈਕਨਾਲੌਜੀ, ਫਾਰਮੇਸੀ, ਫਿਜੀਕਲ ਐਜੂਕੇਸ਼ਨ, ਐਗਰੀਕਲਚਰ ਅਤੇ ਬੀ. ਐਡ ਆਦਿ ਕੋਰਸਾਂ ’ਚ 500 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਬਠਿੰਡਾ ਖੇਤਰ ਦਾ ਕੋਈ ਵੀ ਵਿਦਿਆਰਥੀ ਜੇਕਰ ਆਪਣੇ ਕੈਰੀਅਰ, ਵਜ਼ੀਫ਼ਾ ਯੋਜਨਾ ਜਾਂ ਦਾਖ਼ਲਾ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹ ਚੰਡੀਗੜ੍ਹ ਯੂਨੀਵਰਸਿਟੀ ਦੀ ਵੈੱਬਸਾਈਟ ਜਾਂ ਗੁਰੂ ਨਾਨਕ ਕੰਪਲੈਕਸ, ਸੌ ਫੁੱਟੀ ਰੋਡ, ਨੇੜੇ ਘੋੜੇ ਵਾਲਾ ਚੌਂਕ ਬਠਿੰਡਾ ਵਿਖੇ ਸਥਿਤ ’ਵਰਸਿਟੀ ਦੇ ਖੇਤਰੀ ਸੁਵਿਧਾ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media