Monday, October 12, 2026

ਡੇਅਰੀ ਫਾਰਮ ਯੂਨੀਅਨ ਮੀਟਿੰਗ ਦੋਰਾਨ ਕਈ ਮੁੱਦਿਆਂ `ਤੇ ਵਿਚਾਰ ਚਰਚਾ

ਮਾਲੇਰਕੋਟਲਾ, 21 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- -ਡੇਅਰੀ ਫਾਰਮ ਯੂਨੀਅਨ ਨੇ ਪ੍ਰਧਾਨ ਮੁਹੰਮਦ ਅਸਲਮ (ਅੱਛੂ) ਦੀ ਅਗਵਾਈ `ਚ ਮੀਟਿੰਗ ਦੋਰਾਨ ਕਈ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ।ਸਕੱਤਰ ਹਾਜੀ ਬੁੰਦੂ, ਖਜਾਨਚੀ ਮੁਹੰਮਦ ਅਸਲਮ (ਬਿੱਟੂ), ਉਪ ਪ੍ਰਧਾਨ ਮੁਹੰਮਦ ਖਲੀਲ (ਖਿੱਲੂ) ਨੇ ਦੱਸਿਆ ਕਿ ਕੁੱਝ ਲੋਕ ਨਕਲੀ ਦੁੱਧ ਦਾ ਕਾਰੋਬਾਰ ਕਰਕੇ ਸਾਰਿਆਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ।PPN2102201709 ਜਿਸ ਨਾਲ ਵਧੀਆ ਦੁੱਧ ਵੇਚਨ ਵਾਲੇ ਲੋਕਾਂ ਨੂੰ ਵੀ ਸ਼ਰਮਿੰਦਾ ਹੋਣਾ ਪੈਂਦਾ ਹੈ, ਇਸ ਲਈ ਯੂਨੀਅਨ ਪ੍ਰਸ਼ਾਸਨ ਤੋਂ ਅਪੀਲ ਕਰਦੀ ਹੈ ਕਿ ਨਕਲੀ ਦੁੱਧ ਦੇ ਕਾਰੋਬਾਰੀਆਂ ਤੇ ਸਿਕੰਜਾ ਕਸੇ।ਡੇਅਰੀ ਫਾਰਮ ਯੂਨੀਅਨ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ। ਇਸ ਮੌਕੇ ਮੁਹੰਮਦ ਇਕਬਾਲ, ਮੁਹੰਮਦ ਸੁਲਤਾਨ, ਸੁਲਤਾਨ ਸਾਹਨੀ, ਬੁੰਦੂ ਗੁੱਜਰ, ਮੁਹੰਮਦ ਅਮਜ਼ਦ ਅੰਜੂ, ਮੁਹੰਮਦ ਇਕਬਾਲ ਰਕੂ, ਮੁਹੰਮਦ ਅਕਬਰ, ਲਿਆਕਤ ਅਲੀ ਮੀਨਾ, ਅਬਦੁਲ ਰਸ਼ੀਦ ਬਾਬੂ, ਅਸਲਮ ਪੱਪੂ, ਅਬਦੁਲ ਗੱਫੂਰ, ਬਾਬੀ, ਹਾਜੀ ਮਾਖ, ਹਾਜੀ ਸਾਬਰ ਆਦਿ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply