ਸੰਦੌੜ, 21 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ ਸਪੋਰਟਸ ਮੀਟ ਕਰਵਾਈ ਗਈ ਜਿਸ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਅਤੇ ਰਾਸ਼ਟਰ ਗੀਤ ਦੁਆਰਾ ਕੀਤੀ ਗਈ।ਇਸ ਉਪਰੰਤ ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਅਤੇ ਸਟਾਫ਼ ਮੈਂਬਰਾਂ ਵੱਲੋਂ ਹਵਾ ਵਿਚ ਗ਼ੁਬਾਰੇ ਉਡਾਏ ਗਏ ਉਪਰੰਤ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ । ਛੋਟੇ ਬੱਚਿਆਂ ਦੁਆਰਾ 30 ਮੀਟਰ ਅਤੇ 50 ਮੀਟਰ ਦੋੜਾ ਤੋਂ ਇਲਾਵਾ ਹੋਰ ਰੋਚਕ ਖੇਡਾਂ ਵਿਚ ਭਾਗ ਲਿਆ ਗਿਆ ਅਤੇ ਵੱਡੇ ਵਿਦਿਆਰਥੀਆਂ ਵੱਲੋਂ 100 ਮੀਟਰ, 200 ਮੀਟਰ ਦੋੜਾ, ਲੰਬੀ ਛਾਲ, ਗੋਲਾ ਸੁੱਟਣਾ , ਰੱਸਾ-ਕੱਸੀ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਵਿਚ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਵਲੋਂ ਗਤਕੇ ਦੇ ਜੌਹਰ, ਭੰਗੜੇ ਅਤੇ ਗਿੱਧੇ ਬਲੀਆਂ ਦਰਸਕਾਂ ਦਾ ਵਾਹ ਵਾਹ ਹਾਸਲ ਕੀਤੀ । ਸਕੂਲ ਦੇ ਡਰਾਈਵਰਾਂ , ਸਕੂਲ ਅਧਿਆਪਕਾਂ, ਸਕੂਲ ਆਂਟੀਆਂ ਅਤੇ ਮਾਤਾ-ਪਿਤਾ ਦੀਆਂ ਦੋੜਾ ਨੇ ਖੇਡਾਂ ਦੇ ਅੰਤਿਮ ਪੜਾਅ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ।
ਖੇਡਾਂ ਦੀ ਮਹੱਤਤਾ ਬਾਰੇ ਬੋਲਦਿਆਂ ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਨੇ ਦੱਸਿਆ ਕਿ ਖੇਡਾਂ ਮਨੁੱਖੀ ਜੀਵਨ ਦਾ ਬਹੁਤ ਮਹੱਤਵਪੂਰਨ ਅੰਗ ਹਨ ਕਿਉਂਕਿ ਖੇਡਾਂ ਜਿੱਥੇ ਬੱਚਿਆਂ ਨੂੰ ਸਰੀਰਕ ਤੌਰ ਤੇ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ ਓਥੇ ਮਾਨਸਿਕ ਤਣਾਅ ਤੋ ਵੀ ਮੁਕਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਜੋਕਾ ਸਮਾਜ ਪਦਾਰਥਵਾਦੀ ਸੋਚ ਅਤੇ ਇੱਕ ਬਹੁਤ ਵੱਡੇ ਬਦਲਾ ਵਿਚੋਂ ਗੁੱਜਰ ਰਿਹਾ ਹੈ। ਅਜਿਹੇ ਹਾਲਤਾਂ ਵਿਚ ਬੱਚਿਆਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਬੱਚਿਆਂ ਦੇ ਕਦਮ ਨਾਲ ਕਦਮ ਮਿਲਾ ਕੇ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਮਜ਼ਬੂਤ ਬਣਾਉਣਾ ਚਾਹੀਦਾ ਹੈ, ਤਾਂ ਕਿ ਉਹ ਭਵਿੱਖ ਵਿਚ ਚੰਗੇ ਨਾਗਰਿਕ ਬਣ ਕੇ ਉੱਭਰ ਸਕਣ ਤਾਂ ਜੋ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਵੱਲੋਂ ਵੀ ਆਏ ਹੋਏ ਮਾਤਾ-ਪਿਤਾ ਬੱਚਿਆਂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕ ਮਨਪ੍ਰੀਤ ਸਿੰਘ, ਡੀ. ਪੀ. ਈ. ਗੁਰਪ੍ਰੀਤ ਸਿੰਘ, ਪੀ.ਟੀ.ਆਈ. ਮਨਜੀਤ ਸਿੰਘ ਕੇਲਂੋ, ਕੁਲਵੀਰ ਸਿੰਘ, ਮਨਦੀਪ ਸ਼ਰਮਾ, ਮਨਦੀਪ ਸਿੰਘ, ਮੈਡਮ ਸਫੀਨਾਂ, ਮੈਡਮ ਗੁਰਜੀਤ ਕੌਰ ਭੱਟ, ਅਮਨਦੀਪ ਸਿੰਘ, ਰਾਜਦੀਪ ਕੋਰ ਬਾਠ ਆਦਿ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …