ਮਾਲੇਰਕੋਟਲਾ, 21 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਸੀਰਤ ਕਮੇਟੀ ਮਾਲੇਰਕੋਟਲਾ, ਪੰਜਾਬ (ਰਜਿ.) ਦੇ ਜਨਰਲ ਸਕੱਤਰ ਉਸਮਾਨ ਸਿੱਦੀਕੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਹਜ਼ਰਤ ਮੁਹੰਮਦ ਸਾਹਿਬ ਦੀ ਸੀਰਤ ਮੁਬਾਰਕ ਤੇ ਚਾਣਨਾ ਪਾਉਣ ਲਈ 55ਵਾਂ ਸਾਲਾਨਾ ਤਿੰਨ ਰੋਜ਼ਾ ਜਲਸਾ ਸੀਰਤ-ਉਲ-ਨਬੀ ਮੁਫਤੀ-ਏ-ਆਜ਼ਮ ਪੰਜਾਬ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਦੀ ਸਰਪ੍ਰਸਤੀ ਹੇਠ ਆਯੋਜਿਤ ਹੋ ਰਿਹਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸੀਰਤ-ਉਲ-ਨਬੀ ਦਾ ਪਹਿਲਾ ਇਜਲਾਸ 24 ਫਰਵਰੀ ਦਿਨ ਸ਼ੁਕੱਰਵਾਰ ਰਾਤ ਨੂੰ 8:30 ਵਜੇ ਆਯੋਜਿਤ ਹੋਵੇਗਾ।ਜਿਸ ਵਿੱਚ ਹਜ਼ਰਤ ਮੋਲਾਨਾ ਮੁਫਤੀ ਕਮਰੂਦੀਨ, ਮਾਲੇਰਕੋਟਲਾ ਤੇ ਹਜ਼ਰਤ ਮੋਲਾਨਾ ਮੁਜੱਮਿਲ ਦਾਰ-ਉਲ-ਉਲੂਮ ਦਿਓਬੰਦ ਸ਼ਿਰਕਤ ਕਰਨਗੇ। ਦੂਜਾ ਇਜਲਾਸ 25 ਫਰਵਰੀ ਦਿਨ ਸ਼ਨੀਵਾਰ ਨੂੰ 8:30 ਵਜੇ ਰਾਤ ਨੂੰ ਹਜ਼ਰਤ ਮੋਲਾਨਾ ਰਫਾਕਤ ਹੁਸੈਨ ਕਾਸਮੀ, ਅਬਰੋਹਾ, ਤੇ ਹਜ਼ਰਤ ਮੋਲਾਨਾ ਮੁਫਤੀ ਜਕਾਵਤ ਹੁਸੈਨ ਕਾਸਮੀ ਦਿੱਲੀ ਤੇ 26 ਫਰਵਰੀ ਦਿਨ ਐਤਵਾਰ ਨੂੰ ਰਾਤ 8:30 ਵਜੇ ਤੀਜੇ ਇਜਲਾਸ `ਚ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ, ਮੁਫਤੀ-ਏ-ਆਜ਼ਮ, ਪੰਜਾਬ ਤੇ ਹਜ਼ਰਤ ਮੋਲਾਨਾ ਸੱਯਦ ਹਬੀਬ-ਉਲਾ ਮਦਨੀ ਅਪਣੇ-ਅਪਣੇ ਵਿਚਾਰ ਪੇਸ਼ ਕਰਨਗੇ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media