Thursday, November 7, 2024

ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਸ਼ਹਿਰ ਬਨਾਉਣ ਸੰਬੰਧੀ ਹਾਲੈਂਡ ਦੀ ਸਮਾਜ ਸੇਵੀ ਸੰਸਥਾ ਦੀਆਂ ਸਿਫ਼ਾਰਸ਼ਾਂ ਨੂੰ ਜਨਤਕ ਕੀਤਾ ਜਾਵੇ – ਗੁਮਟਾਲਾ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪੰਜਾਬ ਦੇ ਉਪ ਮੁੱਖ-ਮੰਤਰੀਸ੍ਰ. ਸੁਖਬੀਰ ਸਿੰਘ ਬਾਦਲ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਸ਼ਹਿਰ ਬਣਾਉਣ ਸੰਬੰਧੀ ਹਾਲੈਂਡ (ਜਿਸ ਨੂੰ ਨੀਦਰਲੈਂਡ ਵੀ ਕਿਹਾ ਜਾਂਦਾ ਹੈ) ਦੀ ਸਮਾਜ ਸੇਵੀ ਸੰਸਥਾ ਦੀਆਂ ਸਿਫ਼ਾਰਸ਼ਾਂ ਨੂੰ ਜਨਤਕ ਕੀਤਾ ਜਾਵੇ।ਸ੍ਰੀ ਅੰਮ੍ਰਿਤਸਰ ਸਿੱਖਾਂ ਦਾ ਪਵਿੱਤਰ ਸ਼ਹਿਰ ਹੋਣ ਕਰਕੇ ਨੀਦਰਲੈਂਡ (ਹਾਲੈਂਡ) ਦੀ ਇਕ ਸੰਸਥਾ ਨੇ ਮਿਸਟਰ ਫ਼ੇਟਰ ਅਤੇ ਮਿਸਟਰ ਹੋਗਨਡੂਮ ਦੀ ਅਗਵਾਈ ਵਿਚ 2002 ਵਿਚ ਅੰਮ੍ਰਿਤਸਰ ਆ ਕੇ ਇਸ ਸ਼ਹਿਰ ਨੂੰ ਸਾਫ਼ ਸੁਥਰਾ ਬਨਾਉਣ ਦਾ ਬੀੜਾ ਚੁੱਕਿਆ ਸੀ। ਉਨ੍ਹਾਂ ਨੇ 2003 ਵਿਚ ਅੰਮ੍ਰਿਤਸਰ ਤੋਂ ਇਕ ਟੀਮ ਹਾਲੈਂਡ ਬੁਲਾਈ ਸੀ ਤਾਂ ਜੋ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਹੁੰਦੀ ਸਫ਼ਾਈ ਤੇ ਸੋਲਿਡ ਵੇਸਟ ਪਲਾਂਟਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਇਸ ਟੀਮ ਵਿੱਚ ਉਸ ਸਮੇਂ ਦੇ ਮੇਅਰ ਸ੍ਰੀ ਸੁਨੀਲ ਦੱਤੀ, ਕੌਂਸਲਰ ਸ੍ਰ੍ਰ੍ਰੀ ਅਜੈ ਗੁਪਤਾ, ਅਸਿਸਟੈਂਟ ਕਮਿਸ਼ਨਰ ਸ੍ਰੀ ਧਰਮਪਾਲ ਗੁਪਤਾ ਅਤੇ ਲਾਇਨਜ਼ ਕਲੱਬ ਦੇ ਪ੍ਰਧਾਨ ਸ੍ਰੀ ਕੁਲਵੰਤ ਰਾਏ ਜੈਨ ਸ਼ਾਮਲ ਸਨ। ਇਸ ਟੀਮ ਨੇ ਹਾਲੈਂਡ ਅਤੇ ਜਰਮਨ ਦਾ ਦੌਰਾ ਕਰਕੇ ਵੇਖਿਆ ਕਿ ਇਨ੍ਹਾਂ ਮੁਲਕਾਂ ਵਿੱਚ ਕਿਵੇਂ ਸਫ਼ਾਈ ਹੁੰਦੀ ਹੈ ਅਤੇ ਸਾਲਿਡ ਵੇਸਟ ਪਲਾਂਟ ਕਿਵੇਂ ਕੰਮ ਕਰਦੇ ਹਨ। ਹਾਲੈਂਡ  ਦੀ ਸੰਸਥਾ ਦੀ ਇਸ ਟੀਮ ਨੇ 2004 ਵਿੱਚ ਫਿਰ ਅੰਮ੍ਰਿਤਸਰ ਦਾ ਦੌਰਾ ਕੀਤਾ।ਇਸ ਟੀਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨਾਲ ਵੀ ਇਸ ਸਬੰਧੀ ਮੀਟਿੰਗ ਕੀਤੀ ਸੀ ਤੇ ਉਸ ਮੀਟਿੰਗ ਵਿਚ ਉਹਂ ਅਤੇ ਸ੍ਰੀ ਧਰਮਪਾਲ ਗੁਪਤਾ ਵੀ ਉਨ੍ਹਾਂ ਨਾਲ ਗਏ ਸਨ ।ਅੰਮ੍ਰਿਤਸਰ ਵਿਕਾਸ ਮੰਚ ਨੇ ਇਸ ਟੀਮ ਨੂੰ ਸਨਮਾਨਤ ਵੀ ਕੀਤਾ ਸੀ।ਇਸ ਤੋਂ ਬਾਅਦ ਟੀਮ ਨੇ ਅੰਮ੍ਰਿਤਸਰ ਆਉਣਾ ਛੱਡ ਦਿੱਤਾ ਹੈ। ਜਾਪਦਾ ਹੈ ਕਿ ਅੰਮ੍ਰਿਤਸਰ ਸ਼ਹਿਰ ਦੀ ਕਾਰਪੋਰੇਸ਼ਨ ਨੇ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਵੱਲ ਧਿਆਨ ਨਹੀਂ ਦਿੱਤਾ ਤੇ ਉਨ੍ਹਾਂ ਨੂੰ ਜਾਪਿਆ ਕਿ ਇਨ੍ਹਾਂ ਨੂੰ ਇਸ ਕੰਮ ਵਿਚ ਕੋਈ ਦਿਲਚਸਪੀ ਨਹੀਂ।ਜਿਸ ਕਰਕੇ 11 ਸਾਲ ਬੀਤਣ ‘ਤੇ ਵੀ ਇਸ ਸ਼ਹਿਰ ਦੀ ਸਫ਼ਾਈ ਵਿਚ ਕੋਈ ਸੁਧਾਰ ਨਹੀਂ ਆਇਆ। ਮੰਚ ਆਗੂ ਨੇ ਮੰਗ ਕੀਤੀ ਹੈ ਕਿ ਕਿ ਹਾਲੈਂਡ ਦੀ ਇਸ ਸੰਸਥਾ ਦੀਆਂ ਸਿਫ਼ਾਰਸ਼ਾਂ ਨੂੰ ਜਨਤਕ ਕੀਤਾ ਜਾਵੇ। ਜਿਹੜੀ ਟੀਮ ਅੰਮ੍ਰਿਤਸਰ ਤੋਂ ਹਾਲੈਂਡ ਅਤੇ ਜਰਮਨ ਦਾ ਦੌਰਾ ਕਰਕੇ ਆਈ, ਉਸ ਨੇ ਕੀ ਰਿਪੋਰਟ ਦਿੱਤੀ ਹੈ, ਉਸ ਨੂੰ ਵੀ ਜਨਤਕ ਕੀਤਾ ਜਾਵੇ।ਇਸ ਟੀਮ ਦੀਆਂ ਕਿਹੜੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਗਈਆਂ ਹਨ ਤੇ ਕਿਹੜੀਆਂ ਨਹੀਂ ਲਾਗੂ ਕੀਤੀਆਂ ਗਈਆਂ, ਉਸ ਬਾਰੇ ਵਿਸਤ੍ਰਿਤ ਰਿਪੋਰਟ  ਨਗਰ ਨਿਗਮ, ਅੰਮ੍ਰਿਤਸਰ ਦੀ ਵੈੱਬ ਸਾਈਟ ‘ਤੇ ਪਾਈ  ਜਾਵੇ  ਤਾਂ ਜੋ ਆਮ ਜਨਤਾ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ।

Check Also

ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ

ਸੰਗਰੂਰ, 5 ਨਵੰਬਰ (ਜਗਸੀਰ ਲੌਂਗੋਵਾਲ) – ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਵਲੋਂ ਪ੍ਰਬੰਧਕ ਕਮੇਟੀ …

Leave a Reply