Sunday, May 11, 2025
Breaking News

ਖਾਲਸਾ ਕਾਲਜ ‘ਚ ਹੜਤਾਲ ਦਾ ਕੋਈ ਅਸਰ ਨਹੀਂ – ਪ੍ਰਿੰ: ਦਲਜੀਤ ਸਿੰਘ

22011407

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਜਾਰੀ ਬਿਆਨ ‘ਚ ਕਿਹਾ ਕਿ ਅੱਜ ਕਾਲਜ ‘ਚ ਵਿੱਦਿਅਕ ਪ੍ਰੀਕ੍ਰਿਆ ਨਿਰਵਿਘਨ ਰਹੀਂ ਅਤੇ ਕਲਾਸਾਂ ਆਮ ਦਿਨਾਂ ਵਾਂਗ ਚਲੀ। ਉਨ੍ਹਾਂ ਕਿਹਾ ਕਿ ਕੁੱਝ ਬਾਹਰਲੇ ਅਨਸਰਾਂ ਵੱਲੋਂ ਦਿੱਤੇ ਗਏ 2 ਪੀਰੀਅਡ ਦੀ ਹੜਤਾਲ ਦੇ ਸੱਦੇ ਦਾ ਖਾਲਸਾ ਕਾਲਜ ‘ਤੇ ਕੋਈ ਪ੍ਰਭਾਵ ਨਹੀਂ ਰਿਹਾ। ਡਾ. ਦਲਜੀਤ ਸਿੰਘ ਨੇ ਕਾਲਜ ਦੇ ਅਧਿਆਪਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਚੰਗੀ ਸੋਚ ਸਦਕਾ ਹੀ ਇਹ ਹੋ ਸਕਿਆ ਕਿ ਕੁਝ ਬਾਹਰਲੇ ਸ਼ਰਾਰਤੀ ਅਨਸਰਾਂ ਵੱਲੋਂ ਕਾਲਜ ਦੇ ਮਾਹੌਲ ਨੂੰ ਵਿਗਾੜਣ ਦੀ ਦ੍ਰਿਸ਼ਟੀ ਨਾਲ ਹੜਤਾਲ ਦਾ ਸੱਦਾ ਕਾਮਯਾਬ ਨਾ ਹੋ ਸਕਿਆ। ਉਨ੍ਹਾਂ ਕਿਹਾ ਕਿ ਇਹ ਸੱਦਾ ਇਕ ਕੇਸ ਜਿਸ ‘ਚ ਅਧਿਆਪਕਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਖਾਲਸਾ ਕਾਲਜ ਅਤੇ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਪ੍ਰਿੰਸੀਪਲਾਂ ਦੇ ਰਿਹਾਇਸ਼ੀ ਮਕਾਨਾਂ ‘ਚ ਦਾਖਲੇ ਨੂੰ ਲੈ ਕੇ ਸੀ। ਡਾ. ਦਲਜੀਤ ਸਿੰਘ ਨੇ ਕਿਹਾ ਕਿ ਕੁੱਝ ਅਧਿਆਪਕ ਪੰਜਾਬ-ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੋ: ਐੱਚ. ਐੱਸ. ਵਾਲੀਆ ਦੀ ਅਗਵਾਈ ‘ਚ ਉਨ੍ਹਾਂ ਦੇ ਕਾਲਜ ‘ਚ ਸਥਿਤ ਨਿਵਾਸ ‘ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਸਨ, ਜਿਸ ਮੁਤਾਬਕ ਪੁਲਿਸ ਕੇਸ ਦਰਜ ਹੋਇਆ ਸੀ।ਇਸ ਉਪਰੰਤ ਮੈਨੇਜ਼ਮੈਂਟ ਦਾ ਅਧਿਆਪਕਾਂ ਨਾਲ ਸਮਝੌਤਾ ਇਨ-ਬਿਨ ਲਾਗੂ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰੋ: ਵਾਲੀਆ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਐੱਫ਼. ਆਈ. ਆਰ. ਨੂੰ ਖਾਰਿਜ ਕਰਵਾਉਣ ਲਈ ਰਿਟ ਦਾਇਰ ਕਰਵਾ ਚੁੱਕੇ ਹਨ ਤਾਂ ਫ਼ਿਰ ਉਹ ਬੇਲੋੜਾ ਧਰਨਾ ਕਿਉਂ ਕਰ ਰਹੇ ਹਨ? ਕੀ ਉਨ੍ਹਾਂ ਨੂੰ ਨਿਆ ਪ੍ਰਣਾਲੀ ‘ਚ ਵਿਸ਼ਵਾਸ਼ ਨਹੀਂ? ਉਨ੍ਹਾਂ ਹੋਰ ਕਿਹਾ ਕਿ ਹੜਤਾਲ ਦੀਆਂ ਤਰੀਕਾਂ ਵੀ ਕੇਸਾਂ ਦੀ ਸੁਣਵਾਈ ਨੂੰ ਧਿਆਨ ‘ਚ ਰੱਖ ਕੇ ਰੱਖੀਆਂ ਜਾਂਦੀਆਂ ਹਨ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …

Leave a Reply