ਤਰਸਿੱਕਾ/ਖਜ਼ਾਲਾ (ਕੰਵਲਜੀਤ ਸਿੰਘ/ਸਿਕੰਦਰ ਸਿੰਘ) – ਇਰਾਕ ਵਿੱਚ ਵਾਪਰੇ ਘਟਨਾਕ੍ਰਮ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿਤਾ ਹੈ, ਕਿਉਂਕਿ ਰੋਜੀ ਰੋਟੀ ਦੀ ਭਾਲ ਵਿੱਚ ਇਰਾਕ ਗਏ ਵੱਖ-ਵੱਖ ਮੁਲਕਾਂ ਦੇ ਨਾਗਰਿਕਾਂ ਨੂੰ ਉਥੇ ਲੜਾਈ ਕਰ ਰਹੇ ਅੱਤਵਾਦੀਆਂ ਵਲੋਂ ਅਗਵਾ ਕਰ ਲਿਆ ਗਿਆ ਹੈ ਅਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।ਇਸ ਤਰਾਸਦੀ ਦਾ ਸ਼ਿਕਾਰ ਹੋਏ ਮਾਝਾ ਖਾਸਕਰ ਹਲਕਾ ਜੰਡਿਆਲਾ ਦੇ ਪਿੰਡਾਂ ਦੇ ਨੌਜਵਾਨਾਂ ਦੇ ਵਾਪਸ ਘਰੀਂ ਨਾ ਪਰਤਨ ਕਰਕੇ ਪੂਰੇ ਇਲਾਕੇ ਵਿੱਚ ਸਹਿਮ ਤੇ ਡਰ ਪਾਇਆ ਜਾ ਰਿਹਾ ਹੈ।
ਪੰਜਾਬ ਪੋਸਟ ਵਲੋਂ ਵੀ ਪੀੜ੍ਹਤ ਤੇ ਦੁੱਖੀ ਪ੍ਰੀਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੱਤਰਕਾਰਾਂ ਦੀ ਟੀਮ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਰਿਪੋਰਟ ਤਿਆਰ ਕੀਤੀ ਹੈ। ਜਦ ਉਹ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਜਲਾਲ ਉਸਮਾ ਵਿਖੇ ਗੁਰਚਰਨ ਸਿੰਘ ਦੇ ਪੀੜਤ ਪ੍ਰੀਵਾਰ ਨੂੰ ਮਿਲਣ ਗਏ ਤਾਂ ਦੁੱਖੀ ਤੇ ਪ੍ਰੇਸ਼ਾਨ ਪ੍ਰੀਵਾਰਕ ਮੈਂਬਰ ਪਿਤਾ ਸਰਦਾਰਾ ਸਿੰਘ, ਮਾਤਾ, ਪਤਨੀ ਹਰਜੀਤ ਕੌਰ ਆਦਿ ਕਾਫੀ ਸਦਮੇ ਵਿੱਚ ਸਨ।
ਗੁਰਚਰਨ ਦੀ ਮਾਤਾ ਜੋਗਿੰਦਰ ਕੌਰ ਤੇ ਪਿਤਾ ਸਰਦਾਰਾ ਸਿੰਘ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਉਨਾਂ ਦਾ 34 ਸਾਲਾ ਸ਼ਾਦੀਸ਼ੁਦਾ ਪੁੱਤਰ, ਜਿਸ ਦੇ ਦੋ ਬੱਚੇ ਇਕ ਲੜਕੀ ਉਮਰ ਤਕਰੀਬਨ 8 ਸਾਲ ਤੇ ਲੜਕਾ 6 ਸਾਲ ਹੈ, ਕੋਈ 10 ਮਹੀਨੇ ਪਹਿਲਾਂ ਰੋਜੀ ਰੋਟੀ ਦੀ ਭਾਲ ਵਿੱਚ ਇਰਾਕ ਗਿਆ ਸੀ।ਲੇਕਿਨ ਹੁਣ ਇਰਾਕ ਵਿੱਚ ਚੱਲ ਰਹੇ ਗ੍ਰਹਿ ਯੁੱਧ ਕਾਰਣ ਉਹ ਅੱਤਵਾਦੀਆਂ ਵਲੋਂ ਅਗਵਾ ਕਰ ਲਿਆ ਗਿਆ ਹੈ। ਗੁਰਚਰਨ ਸਿੰਘ ਦੇ ਪਿਤਾ ਤੇ ਮਾਤਾ ਜੋਗਿੰਦਰ ਕੌਰ ਨੇ ਦੱਸਿਆ ਕਿ ਗੁਰਚਰਨ ਸਿੰਘ ਗਹਿਰ ਮੌਸੂਲ ਕੰਪਨੀ ਤਾਰਿਕ ਅਲ ਨੂਰ (ਇਰਾਕ) ਵਿੱਚ ਕਾਰਪੇਂਟਰ ਦਾ ਕੰਮ ਕਰਦਾ ਹੈ। ਅਤੇ 7 ਕੁ ਦਿਨ ਪਹਿਲਾਂ ਉਨਾਂ ਨੂੰ ਗੁਰਚਰਨ ਸਿੰਘ ਦਾ ਫੋਨ ਆਇਆ ਸੀ ਕਿ ਉਹ ਬਿਲਕੁੱਲ ਠੀਕ-ਠਾਕ ਹੈ।ਪ੍ਰੰਤੂ ਹੁਣ ਹਫਤਾ ਬੀਤ ਜਾਣ ਦੇ ਬਾਅਦ ਗੁਰਚਰਨ ਸਿੰਘ ਦਾ ਕੋਈ ਵੀ ਫੋਨ ਨਹੀਂ ਆਇਆ। ਜਿਸ ਕਰਕੇ ਉਹ ਬਹੁਤ ਹੀ ਪ੍ਰੇਸ਼ਾਨ ਹਨ ਅਤੇ ਉਹ ਹਰ ਵੇਲੇ ਵਾਹਿਗੁਰੂ ਅੱਗੇ ਅਰਦਾਸਾਂ ਕਰ ਰਹੇ ਹਨ ਕਿ ਉਸ ਨੂੰ ਸਹੀ ਸਲਾਮਤ ਘਰ ਵਾਪਸ ਭੇਜ ਦੇਵੇ। ਗੁਰਚਰਨ ਸਿੰਘ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਉਨਾਂ ਦੇ ਲੜਕਿਆਂ ਨੂੰ ਬਿਨਾਂ ਦੇਰੀ ਕੀਤਿਆਂ ਸਹੀ ਸਲਾਮਤ ਭਾਰਤ ਲਿਆਂਦਾ ਜਾਵੇ।ਪੱਤਰਕਾਰ ਕਵਲਜੀਤ ਸਿੰਘ ਨੇ ਜਦ ਤਹਿਸੀਲਦਾਰ ਬਾਬਾ ਬਕਾਲਾ ਮਨਜੀਤ ਸਿੰਘ ਨਾਲ ਮੁਲਾਕਾਤ ਕੀਤੀ ਤਾਂ ਉਨਾਂ ਕਿਹਾ ਕਿ ਇਰਾਕ ਵਿੱਚ ਜੋ 40 ਭਾਰਤੀ ਫਸੇ ਹੋਏ ਹਨ ਉਨਾਂ ਨੂੰ ਵਾਪਿਸ ਲਿਆਉਣ ਲਈ ਮੋਦੀ ਸਰਕਾਰ ਅਤੇ ਬਾਦਲ ਸਰਕਾਰ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਾਰੇ ਭਾਰਤ ਵਾਸੀ 40 ਭਾਰਤੀਆਂ ਦੀ ਸਲਾਮਤੀ ਲਈ ਦੁਆ ਕਰ ਰਹੇ ਹਾਂ।ਤਹਿਸੀਲਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਐਸ.ਡੀ.ਐਮ ਬਾਬਾ ਬਕਾਲਾ ਵੱਲੋਂ ਇੱਕ ਹੈਲਪ ਲਾਈਨ ਨੰਬਰ 01853-245510 ਚਾਲੂ ਕਰ ਦਿੱਤਾ ਗਿਆ ਹੈ।ਜਿਥੇ ਸੰਪਰਕ ਕਰਕੇ ਪੀੜਤ ਪ੍ਰੀਵਾਰ ਜਾਣਕਾਰੀ ਹਾਸਲ ਕਰ ਸਕਦੇ ਹਨ । ਉਨਾਂ ਕਿਹਾ ਕਿ ਜੋ ਵੀ ਸਹਾਇਤਾ ਸਰਕਾਰ ਵੱਲੋਂ ਆਵੇਗੀ ਇੰਨ੍ਹਾਂ ਪਰਿਵਾਰਾਂ ਕੋਲ ਪਹੁੰਚਾ ਦਿੱਤੀ ਜਾਵੇਗੀ।
ਇਸੇ ਦੌਰਾਨ ਇਰਾਕ ਵਿੱਚ ਲੜਾਈ ਲੱਗਣ ਤੋਂ 3 ਦਿਨ ਬਾਅਦ ਵਾਪਿਸ ਆਏ ਤਰਸੇਮ ਲਾਲ ਪੁੱਤਰ ਗਿਆਨ ਚੰਦ ਵਾਸੀ ਦੀਨਾ ਨਗਰ (ਗੁਰਦਾਸਪੁਰ) ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਮਾਸੂਲ ਸ਼ਹਿਰ ਤੇ ਅੱਤਵਾਦੀਆਂ ਨੇ ਕਬਜ਼ਾ ਕੀਤਾ ਤਾਂ ਉਨਾਂ ਨੂੰ ਅਮਰੀਕਨ ਕੰਪਨੀ ਨੇ ਬਗਦਾਦ ਭੇਜ ਦਿੱਤਾ।ਜਿਥੋਂ ਉਹ ਭਾਰਤ ਵਾਪਸ ਪਰਤ ਆਏ ਹਨ, ਪਰ ਜਿਹੜੇ 40 ਭਾਰਤੀ ਇਰਾਕ ਵਿੱਚ ਅੱਤਵਾਦੀਆਂ ਦੇ ਕਬਜ਼ੇ ਵਿੱਚ ਹਨ, ਉਨ੍ਹਾਂ ਲਈ ਉਹ ਬਹੁਤ ਪ੍ਰੇਸ਼ਾਨ ਹੈ ਅਤੇ ਆਪਣੇ ਸਾਥੀਆਂ ਦੀ ਸਲਾਮਤੀ ਲਈ ਉਹ ਰੱਬ ਅੱਗੇ ਅਰਦਾਸਾਂ ਕਰ ਰਿਹਾ ਹੈ ।
ਪੰਜਾਬ ਪੋਸਟ ਦੀ ਟੀਮ ਨੇ ਇਰਾਕ ਵਿੱਚ ਫਸੇ ਪਿੰਡ ਭੋਏਵਾਲ ਦੇ ਨੌਜਵਾਨ ਮਨਿੰਦਰ ਸਿੰਘ ਦੇ ਪਿਤਾ ਹਰਦੀਪ ਸਿੰਘ, ਮਾਤਾ ਸੁਖਜਿੰਦਰ ਕੌਰ ਅਤੇ ਪਤਨੀ ਗੁਰਪਿੰਦਰ ਕੌਰ, ਪਿੰਡ ਬਾਗੋਵਾਲ ਦੇ ਹਰਸਿਮਰਨ ਸਿੰਘ ਅਤੇ ਪਿੰਡ ਸਿਆਲਕਾ ਦੇ ਜਤਿੰਦਰ ਸਿੰਘ ਵੀਰੂ ਦੇ ਪ੍ਰੀਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕਰਕੇ ਉਨਾਂ ਨੂੰ ਹੌਸਲਾ ਦਿਤਾ ਕਿ ਪ੍ਰਮਾਤਮਾ ਦੀ ਮਿਹਰ ਸਦਕਾ ਉਨਾਂ ਦੇ ਨੌਜਵਾਨ ਸੁਖੀਂ ਸਾਂਦੀ ਛੇਤੀ ਘਰ ਪਰਤ ਆਉਣਗੇ।
ਜੰਡਿਆਲਾ ਗੁਰੂ ਦੇ ਡੀ.ਐਸ.ਪੀ ਪਾਸੋਂ ਹਾਲਾਤ ਦੀ ਜਾਣਕਾਰੀ ਲੈਣ ਲਈ ਗੱਲਬਾਤ ਕਰਨ ‘ਤੇ ਉਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਾਦਲ ਸਰਕਾਰ ਨੇ ਪੀੜ੍ਹਤ ਪਰਿਵਾਰਾਂ ਦੀ ਸਾਰ ਲਈ ਹੈ ਅਤੇ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਨੌਜਵਾਨਾਂ ਨੂੰ ਅੱਤਵਾਦੀਆਂ ਕੋਲੋਂ ਰਿਹਾਅ ਕਰਵਾ ਕੇ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੁਲਿਸ ਪ੍ਰਸਾਸ਼ਨ ਵਲੋਂ ਵੀ ਪੀੜਤ ਪ੍ਰੀਵਾਰਾਂ ਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਲੋੜ ਪੈਣ ‘ਤੇ ਪੀੜਤ ਪ੍ਰੀਵਾਰ ਉਨਾਂ ਨਾਲ ਸੰਪਰਕ ਕਰ ਸਕਦੇ ਹਨ ।

Punjab Post Daily Online Newspaper & Print Media