ਆਈ.ਐਸ.ਐਫ. ਪੰਜਾਬ ਜਿਲ੍ਹਾ ਬਾਡੀ ਦੀ ਪਲੇਠੀ ਮੀਟਿੰਗ ਹੋਈਂਂ
ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ)- ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ (ਆਈ.ਐਸ.ਐਫ.) ਦੀ ਪਲੇਠੀ ਮੀਟਿੰਗ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਜਿਲ੍ਹਾ ਪ੍ਰਧਾਨ ਕੰਵਲਪ੍ਰੀਤ ਸਿੰਘ ਪ੍ਰੀਤ ਤੇ ਮੀਤ ਪ੍ਰਧਾਨ ਸੁਖਵੰਤ ਸਿੰਘ ਪਿੰਟੂ ਖਾਸਾ ਤੇ ਹੋਰ ਅਹੁਦੇਦਾਰਾਂ ਦੀ ਅਗਵਾਈ ਵਿਚ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ, ਸਰਪ੍ਰਸਤ ਤਸਵੀਰ ਸਿੰਘ ਲਾਹੌਰੀਆ ਤੇ ਜਨਰਲ ਸਕੱਤਰ ਬਲਦੇਵ ਸਿੰਘ ਬੱਬੂ ਪਹੁੰਚੇ।ਇਸ ਮੋਕੇ ਜੁਲਾਈ ਮਹੀਨੇ ਵਿਚ ਚਲਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਬੈਠਕ ਦੋਰਾਨ ਸੰਬੋਧਨ ਕਰਦਿਆਂ ਬਿਟੂ ਚੱਕਮੁਕੰਦ ਤੇ ਤਸਵੀਰ ਲਹੌਰੀਆ ਨੇ ਕਿਹਾ ਕਿ ਫੈਡਰੇਸ਼ਨ ਵੱਖ-ਵੱਖ ਖੇਤਰਾਂ ਵਿਚ ਅੰਧਵਿਸ਼ਵਾਸ਼, ਵਹਿਮ ਭਰਮ ਤੇ ਕਰਮ ਕਾਂਡਾਂ ਵਿਚ ਫਸੇ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਵਿਸ਼ੇਸ਼ ਤੌਰ ਤੇ ਮੁਹਿੰਮ ਚਲਾਏਗੀ।ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਮੁਤਾਬਿਕ ਵੱਖ-ਵੱਖ ਖੇਤਰਾਂ ਵਿਚ ਕੁੱਝ ਲੋਕਾਂ ਵੱਲੋਂ ਆਪਣਾ ਤੋਰੀ ਫੁਲਕਾ ਚਲਾਉਣ ਵਾਸਤੇ ਅਨਪੜ੍ਹ ਤੇ ਅਗਿਆਨ ਵੱਸ ਲੋਕਾਂ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਭਰਮਾਂ ਵਿਚ ਪਾ ਕੇ ਸ਼ਰੀਰਕ, ਮਾਨਸਿਕ ਤੇ ਆਰਥਿਕ ਤੌਰ ਤੇ ਉਨ੍ਹਾਂ ਲੋਕਾਂ ਦਾ ਵਿਨਾਸ਼ ਕੀਤਾ ਜਾ ਰਿਹਾ ਹੈ। ਨਵ ਨਿਯੁੱਕਤ ਪ੍ਰਧਾਨ ਕੰਵਲਪ੍ਰੀਤ ਸਿੰਘ ਪ੍ਰੀਤ ਨੇ ਕਿਹਾ ਕਿ ਬਿੱਟੂ ਚੱਕ ਮੁਕੰਦ ਅਤੇ ਲਹੌਰੀਆ ਵੱਲੋਂ ਕੌਮ ਕਾਰਜ ਤੇ ਲੋਕ ਸੇਵਾ ਦੇ ਕਾਰਜਾਂ ਦੀ ਜੋ ਡਿਊਟੀ ਲਗਾਈ ਗਈ ਹੈ ਉਸਨੂੰ ਉਹ ਤਨਦੇਹੀ ਨਾਲ ਨਿਭਾਉਂਦੇ ਹੋਏ ਅੰਧ ਵਿਸ਼ਵਾਸ਼ ਤੇ ਵਹਿਮਾਂ ਭਰਮਾਂ ਤੇ ਕਰਮ ਕਾਂਡਾਂ ਵਿਚੋਂ ਕੱਢਣ ਲਈ ਵੱਡੇ ਪੱਧਰ ਤੇ ਉਪਰਾਲੇ ਕਰਨਗੇ। ਅਖੀਰ ਵਿਚ ਬਿੱਟੂ ਚੱਕ ਮੁਕੰਦ ਅਤੇ ਲਹੌਰੀਆ ਨੇ ਕਿਹਾ ਕਿ ਕੁੱਝ ਕੁ ਸਿਰਫ ਧਰਮ ਦੇ ਨਾਮ ਤੇ ਜਥੇਬੰਦੀਆਂ ਸਿਰਫ ਕਾਲਜਾਂ ਤੱਕ ਹੀ ਸੀਮਤ ਰਹਿ ਕੇ ਕੰਮ ਕਰ ਰਹੀਆਂ ਹਨ ਅਤੇ ਹਕੀਕਤ ਵਿਚ ਨਤੀਜਾ ਸਿਰਫ ਜੀਰੋ ਹੀ ਹੈ ਇਸ ਲਈ ਉਨ੍ਹਾਂ ਲੋਕਾਂ ਨੂੰ ਵੀ ਬਿਆਨਬਾਜੀ ਤੋਂ ਉਪੱਰ ਉਠ ਕੇ ਕੌਮ ਤੇ ਸਮਾਜ ਦੇ ਹਿੱਤ ਵਿਚ ਕੰਮ ਕਰਨੇ ਚਾਹੀਦੇ ਹਨ।ਇਸ ਮੋਕੇ ਮਨਿੰਦਰ ਬਬਲੂ, ਰੇਸ਼ਮ ਸੁਲਤਾਨਵਿੰਡ, ਨਰਿੰਦਰ ਖਾਸਾ, ਡਿਪਟੀ ਛੇਹਰਟਾ, ਜਰਨੈਲ ਸਿੰਘ ਲਹੌਰੀਆ, ਹਰਪ੍ਰੀਤ ਲਹੌਰੀਆ, ਡਾ: ਰਾਜਵਿੰਦਰ, ਅਰਸ਼ ਅੰਮ੍ਰਿਤ, ਗੁਰਜਿੰਦਰਪਾਲ, ਸਤਿੰਦਰਪਾਲ ਸਾਬਾ, ਨਵਪ੍ਰੀਤ ਡਾ: ਗੁਰਪ੍ਰੀਤ, ਸੁਰਿੰਦਰਪਾਲ ਸਿੰਘ ਆਦਿ ਹਾਜਰ ਸਨ।