ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ- ਸੰਧੂ) – ਵੱਖ-ਵੱਖ ਖੇਤਰਾਂ ਦੀਆਂ ਉਦਮੀ ਤੇ ਹੋਣਹਾਰ ਧੀਆਂ ਤੇ ਮਹਿਲਾਵਾਂ ਨੂੰ ਸਮਾਜਸੇਵੀ ਸੰਸਥਾਂ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਤਹਿਤ ਇਸ ਵਾਰ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਮਹਿਲਾਵਾਂ ਤੋਂ ਇਲਾਵਾਂ ਜੀ.ਐਨ.ਡੀ.ਯੂ ਦੀਆਂ ਵਿਦਿਆਰਥਣਾਂ ਨੂੰ ‘ਸਟੂਡੈਂਟ ਆਫ ਈਅਰ’ ਐਵਾਰਡ ਨਾਲ ਨਵਾਜਿਆ ਜਾਵੇਗਾ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾਂ ਦੀ ਸੁਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਸੰਸਥਾਂ ਦੇ ਮੁੱਖ ਪ੍ਰਬੰਧਕ ਗੁਰਮੀਤ ਸਿੰਘ ਲੱਕੀ ਸੰਧੂ, ਚੀਫ ਪੈਟਰਨ ਪ੍ਰਿੰਸੀਪਲ ਕੁਸੁਮ ਮਲਹੋਤਰਾ, ਜਨਰਲ ਸਕੱਤਰ ਪ੍ਰਿੰਸੀਪਲ ਨਵਨੀਤ ਕੌਰ ਆਹੂਜਾ, ਜ਼ਿਲ੍ਹਾ ਪ੍ਰਧਾਨ ਮੈਡਮ ਮਾਨਸੀ ਖੰਨਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਕਰਵਾਏ ਜਾਣ ਵਾਲੇ ਵਿਸ਼ੇਸ਼ ਸਨਮਾਨ ਸਮਰੋਹ ਦੇ ਦੌਰਾਨ ਜੀ.ਐਨ.ਡੀ.ਯੂ ਦੇ ਅਰਥ ਸ਼ਾਸ਼ਤਰ ਵਿਭਾਗ ਦੀ ਵਿਦਿਆਰਥਣ ਤੇ ਮਿਸ ਚਾਰਮਿੰਗ ਪਵਨਦੀਪ ਕੌਰ, ਪਲੈਨਿੰਗ ਵਿਭਾਗ ਦੀ ਵਿਦਿਆਰਥਣ ਤੇ ਮਿਸ ਜਸ਼ਨ 2016-17 ਪੂਰਵਸ਼ੀ ਗਰੋਵਰ, ਜੀ.ਐਨ.ਡੀ.ਯੂ ਮਾਸਟਰ ਇੰਨ ਮਲਟੀਮੀਡੀਆ ਪ੍ਰੀਖਿਆ ਟਾਪਰ ਨਿੱਧੀ ਨੂੰੰ ਸਟੂਡੈਂਟ ਆਫ ਈਅਰ ਐਵਾਰਡ ਦੇ ਨਾਲ ਜਦੋਂ ਕਿ ਬਹੁ-ਪੱਖੀ ਸ਼ਖਸ਼ੀਅਤ ਦੀ ਮਾਲਕ ਤੇ ਖਿਡਾਰਨ ਕੋਮਲ ਸੋਨੀ, ਮਿਸ ਅੰਮ੍ਰਿਤ, ਐਨਮ ਸੰਧੂ, ਬਲਵਿੰਦਰ ਕੌਰ, ਕੁਲਜੀਤ ਕੌਰ, ਪ੍ਰਦੀਪ ਕੌਰ ਆਦਿ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਤੇ ਵਰ੍ਹੇ ਸਟੂਡੈਂਟ ਆਫ ਦਾ ਈਅਰ ਐਵਾਰਡ ਜੀ.ਐਨ.ਡੀ.ਯੂ. ਆਰਕੀਟੈਕਟ ਵਿਭਾਗ ਦੀ ਵਿਦਿਆਰਥਣ ਸਾਂਚ ਕਪੂਰ ਨੂੰ ਦਿੱਤਾ ਗਿਆ ਸੀ। ਇਸ ਵਾਰ ਐਵਾਰਡ ਦੀ ਗਿਣਤੀ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ।ਇਸ ਦੌਰਾਨ ਮੈਡਮ ਜਸਵਿੰਦਰ ਕੌਰ, ਮੈਡਮ ਰੁਪਿੰਦਰ ਕੌਰ, ਦਿਕਸ਼ਾ, ਸੰਦੀਪ ਕੌਰ, ਨੇਹਾ, ਦੀਪਿਕਾ, ਦਮਨਦੀਪ ਕੌਰ, ਗੁਰਲੀਨ ਕੌਰ, ਕਿਰਨਦੀਪ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media