Sunday, December 22, 2024

ਸ਼ਿਵਾਲਾ ਗੰਗਾ ਰਾਮ ਵਿਖੇ ਰਾਮਾਇਣ ਦੇ ਭੋਗ ਪਾਏ ਗਏ

 PPN220609
ਅੰਮ੍ਰਿਤਸਰ, 22  ਜੂਨ (ਸਾਜਨ)- ਸ਼ਿਵਾਲਾ ਗੰਗਾ ਰਾਮ ਵਿਖੇ ਪਿਛਲੇ ੨੦ ਸਾਲਾਂ ਤੋਂ ਚੱਲਦੇ ਆ ਰਹੇ ਰਾਮਾਇਣ ਪਾਠ ਦਾ ਮਾਸਿਕ ਉਤਸਵ ਇਸ ਸਾਲ ਵੀ ਰਾਮਾਇਣ ਪਾਠ ਦਾ ਭੋਗ ਪਾ ਕੇ ਮਨਾਇਆ ਗਿਆ।ਜਿਸ ਵਿਚ ਦੂਰਗਿਆਣਾ ਮੰਦਰ ਦੇ ਕਾਹਨ ਚੰਦ ਅਤੇ ਧਰਮਪਾਲ ਵਲੋਂ ਰਾਮਾਇਣ ਪਾਠ ਪੜਿਆ ਗਿਆ।ਜਿਸ ਸਾਬਕਾ ਡਿਪਟੀ ਸਪਿਕਰ ਪ੍ਰੋ. ਦਰਬਾਰੀ ਲਾਲ ਨੇ ਪਹੁੰਚ ਮੱਥਾ ਟੇਕ ਕੇ ਹਾਜਰਿਆ ਭਰੀਆਂ।ਭਾਰੀ ਇੱਕਠ ਵਿੱਚ ਸੰਗਤਾਂ ਨੇ ਰਾਮਾਇਣ ਦੇ ਪਾਠ ਪੜੇ ਅਤੇ ਪ੍ਰਾਮਤਾ ਦੇ ਚਰਨਾ ਵਿੱਚ ਹਾਜਰਿਆ ਭਰੀਆ।ਦਰਬਾਰੀ ਲਾਲ ਨੇ ਕਿਹਾ ਕਿ ਹਰ ਕਿਸੇ ਨੂੰ ਪਾਠ ਕਰਕੇ ਆਪਣੇ ਗੁਰੂਆਂ ਨੂੰ ਯਾਦ ਕਰਕੇ ਸੁੱਖ ਸ਼ਾਂਤੀ ਦੀ ਮਨੋਕਾਮਨਾ ਕਰਨੀ ਚਾਹੀਦੀ ਹੈ।ਰਾਮਾਇਣ ਪਾਠ ਪੜਨ ਦੇ ਨਾਲ ਮੰਨ ਨੂੰ ਬਹੁਤ ਸ਼ਾਨਤੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਰਾਮਾਇਣ ਦਾ ਪਾਠ ਦੇਸ਼ ਦੀ ਸ਼ਾਂਤੀ ਲਈ ਕੀਤਾ ਜਾਂਦਾ ਹੈ।ਮੰਦਰ ਕਮੇਟੀ ਵਲੋਂ ਪ੍ਰੋ. ਦਰਬਾਰੀ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਤੇ ਪ੍ਰਧਾਨ ਹੰਸਰਾਜ ਕਪੂਰ, ਸੱਕਤਰ ਪ੍ਰਵੀਨ ਖੰਨਾ, ਦੀਨ ਦਿਆਲ, ਪ੍ਰਚਾਰ ਮੰਤਰੀ, ਡਾ. ਕਮਲ ਨਈਅਰ, ਗੋਰਵ, ਵਿਕਰਮ, ਸੁਰੀ, ਕੁਸ਼ਾਲ, ਆਸ਼ੂ, ਯਸ਼ਪਾਲ, ਵਿਪਨ ਵਾਹੀ, ਵਿਸ਼ਵਾਨਾਥ, ਮਦਨ ਲਾਲ ਵੋਹਰਾ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply