ਜੰਡਿਆਲਾ ਗੁਰੂ, 22 ਜੂਨ (ਹਰਿੰਦਰਪਾਲ ਸਿੰਘ)- ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਅੱਜ ਮੂਰਤੀ ਸਥਾਪਨਾ ਕੀਤੀ ਗਈ।ਇਹ ਮੂਰਤੀ ਮੰਦਿਰ ਟੂਟੀਆਂ ਗਉਸ਼ਾਲਾ ਰੋਡ ਬਾਵਾ ਲਾਲ ਦਿਆਲ ਆਸ਼ਰਮ ਵਿਖੇ ਸ਼੍ਰੀਮਤੀ ਰੂਪ ਰਾਣੀ ਨੇ ਆਪਣੇ ਸਵਰਗੀ ਪਤੀ ਸਤਪਾਲ ਭੱਠੇ ਵਾਲੇ ਦੀ ਯਾਦ ਵਿਚ ਰੱਖੀ ਗਈ।ਇਸ ਮੋਕੇ ਮੂਰਤੀ ਸਥਾਪਨਾ ਤੋਂ ਪਹਿਲਾ ਇੱਕ ਸ਼ੋਭਾ ਯਾਤਰਾ ਕੱਢੀ ਗਈ ਅਤੇ ਹਵਨ ਯੱਗ ਕੀਤਾ ਗਿਆ।ਮੂਰਤੀ ਸਥਾਪਨਾ ਮੋਕੇ ਬਾਵਾ ਲਾਲ ਦਿਆਲ ਮੰਦਿਰ ਧਿਆਨਪੁਰ ਜਿਲ੍ਹਾ ਗੁਰਦਾਸਪੁਰ ਦੇ ਗੱਦੀ ਨਸ਼ੀਨ ਮਹੰਤ ਸੁੰਦਰਦਾਸ ਜੀ ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਉਹਨਾ ਨੇ ਅਪਣੇ ਦਰਸ਼ਨਾ ਨਾਲ ਸੰਗਤਾ ਨੂੰ ਨਿਹਾਲ ਕੀਤਾ।ਜੀ ਟੀ ਰੋਡ ਤੋਂ ਮੰਦਿਰ ਤੱਕ ਨੋਜਵਾਨਾਂ ਵਲੋਂ ਢੋਲ ਧਮਕੇ ਨਾਲ ਬਾਬਾ ਜੀ ਦਾ ਸਵਾਗਤ ਕੀਤਾ।ਇਸ ਮੋਕੇ ਉਹਨਾ ਨਾਲ ਬਾਵਾ ਲਾਲ ਦਿਆਲ ਲੰਗਰ ਕਮੇਟੀ ਦੇ ਪ੍ਰਧਾਨ ਸ਼ਤੀਸ਼ ਸੂਰੀ, ਮਾਂ ਚਿੰਤਪੁਰਨੀ ਧਾਮ ਲੰਗਰ ਕਮੇਟੀ ਦੇ ਪ੍ਰਧਾਨ ਸ੍ਰੀ ਰਾਮਪਾਲ ਸ਼ਰਮਾ, ਬਲਵਿੰਦਰ ਆਨੰਦ, ਅਮਰਜੀਤ ਵਿੱਗ, ਨਰਿੰਦਰ ਸ਼ਰਮਾ, ਮੁਨੀਸ਼ ਸ਼ਰਮਾ, ਰਾਕੇਸ਼ ਕੁਮਾਰ, ਗੁਲਸ਼ਨ ਧਵਨ, ਆਸ਼ੂ ਵਿਨਾਇਕ, ਕੁਲਵੰਤ ਸਿੰਘ ਮਲਹੋਤਰਾ, ਸੁਖਦੇਵ ਰਾਜ, ਨਰਿੰਦਰ ਸਿੰਘ, ਵਿਸ਼ਾਲ ਸੋਨੀ, ਹਰਿੰਦਰਪਾਲ, ਸੁਮੀਤ ਸੂਰੀ, ਪ੍ਰਭਜੋਤ ਸਿੰਘ, ਦੀਪਕ ਭਾਟੀਆ, ਨੱਥਾ ਸੂਰੀ, ਮੀਤਾ, ਪ੍ਰਿੰਸ ਧਵਨ, ਸੰਜੀਵ ਭਾਟੀਆ, ਜਗਜੀਤ ਮੋਹਨ, ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ, ਸੰਜੀਵ ਕੁਮਾਰ, ਬੋਬੀ ਬਿੱਲਾ ਪਾਰਟੀ ਆਦਿ ਹਾਜ਼ਿਰ ਸਨ।ਲੰਗਰ ਦੀ ਸੇਵਾ ਮਾਂ ਚਿੰਤਪੁਰਨੀ ਧਾਮ ਲੰਗਰ ਕਮੇਟੀ ਵਲੋਂ ਕੀਤੀ ਜਾ ਰਹੀ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …