
ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਫ਼ਾਜ਼ਿਲਕਾ ਦੀ ਧੀਂਗੜਾ ਕਾਲੋਨੀ ਅੰਦਰ ਪਿਛਲੇ 10-12 ਦਿਨਾਂ ਤੋਂ ਪੀਣ ਯੋਗ ਪਾਣੀ ਦੀ ਘਾਟ ਅਤੇ ਗੰਦਾ ਪਾਣੀ ਆਉਣ ਕਰਕੇ ਮੁਹੱਲਾ ਵਾਸੀਆਂ ਨੇ ਗਲੀ ਅੰਦਰ ਖ਼ਾਲੀ ਬਾਲਟੀਆਂ-ਮਟਕੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਮੁਹੱਲੇ ਦੇ ਰਾਜ ਕੁਮਾਰ ਸਾਰਸਰ, ਰਾਕੇਸ਼ ਕੁਮਾਰ ਹੀਰ, ਰਿੰਕੂ ਕੰਬੋਜ, ਮਨੀ, ਸੋਨੂੰ ਅਮਨ, ਰਜੱਤ, ਰੇਸ਼ਮ ਸਿੰਘ, ਰਾਜ ਕੁਮਾਰ, ਵਿਜੈ ਕੁਮਾਰ, ਰਾਜੂ, ਸਾਜਨ, ਧਰਮਿੰਦਰ, ਭੀਮਸੈਨ, ਗੁਰਪ੍ਰੀਤ, ਬੂਟਾ ਰਾਮ, ਹੰਸਰਾਜ, ਕਵਿਤਾ, ਮੀਨਾ ਕੁਮਾਰੀ, ਪ੍ਰਕਾਸ਼ ਕੌਰ, ਦਯਾ, ਲਾਲੋ ਦੇਵੀ, ਕ੍ਰਿਸ਼ਨਾ ਦੇਵੀ, ਸੁਨੀਤਾ, ਸ਼ੀਲਾ, ਸੁਮਨ, ਵੀਨਾ ਰਾਣੀ, ਮਮਤਾ ਰਾਣੀ, ਅਮਰਜੀਤ ਕੌਰ, ਮਾਇਆ ਦੇਵੀ, ਸੁਨੀਤਾ, ਸੰਤੋਸ਼ ਰਾਣੀ ਨੇ ਦੱਸਿਆ ਕਿ ਪਿਛਲੇ 10-15 ਦਿਨਾਂ ਤੋਂ ਧੀਂਗੜਾ ਕਾਲੋਨੀ ਦੀ ਗਲੀ ਨੰਬਰ 1 ਤੇ 2 ਵਿਖੇ ਟੂਟੀਆਂ ਦੇ ਜ਼ਰੀਏ ਸੀਵਰੇਜ ਦਾ ਗੰਦਾ ਪਾਣੀ ਘਰਾਂ ‘ਚ ਆ ਰਿਹਾ ਹੈ। ਜਿਸ ਬਾਬਤ ਉਨ੍ਹਾਂ ਨੇ ਕਈ ਵਾਰ ਨਗਰ ਕਾਸਲ ਦੇ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ ਪਰ ਅਜੇ ਤਕ ਮੁਹੱਲੇ ਅੰਦਰ ਗੰਦਾ ਪਾਣੀ ਆਉਣਾ ਬੰਦਾ ਨਹੀਂ ਹੋਇਆ ਜਿਸ ਕਰਕੇ ਮੁਹੱਲਾ ਵਾਸੀ ਨਹਾਉਣ ਲਈ, ਖਾਣਾ ਬਣਾਉਣ ਲਈ ਅਤੇ ਹੋਰ ਘਰੇਲੂ ਕੰਮ ਕਰਨ ਲਈ ਇਸ ਪਾਣੀ ਦਾ ਇਸਤੇਮਾਲ ਨਹੀਂ ਕਰ ਸਕਦੇ ਅਤੇ ਇਸ ਪਾਣੀ ਨਾਲ ਕਈ ਵਿਅਕਤੀ ਬਿਮਾਰ ਵੀ ਹੋ ਗਏ ਹਨ ਅਤੇ ਬਾਜ਼ਾਰੋਂ ਪਾਣੀ ਮੁੱਲ ਲੈ ਕੇ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਭਾਰੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸੋਮਵਾਰ ਨੂੰ ਮੁਹੱਲਾ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।
Punjab Post Daily Online Newspaper & Print Media