ਸੰਦੌੜ, 7 ਅਪਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਨੁੱਖੀ ਜੀਵਨ ਰੱਬ ਵੱਲੋਂ ਬਖਸ਼ੀ ਗਈ ਅਮੁੱਲੀ ਦਾਤ ਹੈ ਅਤੇ ਨਾਮ ਸਿਮਰਨ ਨਾਲ ਮਨੁੱਖ ਇਸ ਜਿੰਦਗੀ ਰੂਪੀ ਭਵਸਾਗਰ ਚੋਂ ਪਾਰ ਹੋ ਸਕਦਾ ਹੈ ਤੇ ਨਾਮ ਦੇ ਸਿਮਰਨ ਨਾਲ ਹੀ ਪਰਮਾਤਮਾ ਤੇ ਉਸ ਤੋਂ ਵਿੱਛੜੀ ਆਤਮਾ ਦਾ ਪੁਨਰ ਮਿਲਣ ਸੰਭਵ ਹੈ।
ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਜੋਰਾ ਸਿੰਘ ਸਿੰਘ ਜੀ ਆਨੰਦ ਈਸ਼ਵਰ ਠਾਠ ਬੱਧਨੀ ਕਲਾਂ ਵਾਲਿਆਂ ਨੇ ਸੰਦੌੜ ਵਿਖੇ ਸਜਾਏ ਗਏ ਤਿੰਨ ਦਿਨਾ ਧਾਰਮਿਕ ਦੀਵਾਨਾਂ ਦੇ ਅੰਤਿਮ ਦਿਨ ਵੱਡੀ ਗਿਣਤੀ ਚ ਹਾਜਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।ਬਾਬਾ ਜੋਰਾ ਸਿੰਘ ਨੇ ਕਿਹਾ ਕਿ ਗੁਰੁ ਵਾਲੇ ਬਣਕੇ ਹੀ ਪਰਮਾਤਮਾ ਦੇ ਨਾਮ ਦਾ ਸਿਮਰਨ ਸੰਭਵ ਹੈ ਤੇ ਗੁਰੁ ਸਹਿਬਾਨ ਦੁਆਰਾ ਬਖਸ਼ੀ ਅੰਮਿ੍ਰਤ ਦੀ ਅਮੋਲਕ ਦਾਤ ਪ੍ਰਾਪਤ ਕਰਕੇ ਅਸੀਂ ਆਪਣੇ ਜੀਵਨ ਦੇ ਅਸਲੀ ਘਰ ਭਾਵ ਨਿੱਜ ਘਰ ‘ਚ ਵਾਸਾ ਪ੍ਰਾਪਤ ਕਰ ਸਕਦੇ ਹਾਂ।ਬਾਬਾ ਜੀ ਨੇ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ‘ਚ ਹਰ ਮਨੁੱਖ ਕਿਸੇ ਨਾ ਕਿਸੇ ਮਾਨਸਿਕ ਤੇ ਸਰੀਰਕ ਕਸ਼ਟ ਨਾਲ ਦੁੱਖੀ ਹੈ ਤੇ ਗੁਰੂੁ ਸਹਿਬਾਨ ਦੁਆਰਾ ਬਖਸ਼ੀ ਗਈ ਪਵਿੱਤਰ ਬਾਣੀ ਦੇ ਸਿਮਰਨ ਨਾਲ ਇੰਨਾਂ ਅਲਾਮਤਾਂ ‘ਤੇ ਕਾਬੂ ਪਾਇਆ ਜਾ ਸਕਦਾ ਹੈ ਤੇ ਮਨੁੱਖੀ ਜੀਵਨ ਸਫਲ ਹੋ ਸਕਦਾ ਹੈ।ਬਾਬਾ ਜੀ ਨੇ ਕਿਹਾ ਕਿ ਜੀਵਨ ਰੂਪੀ ਚੌਰਾਸੀ ਕੱਟਣ ਲਈ ਗੁਰੁ ਦਾ ਆਸਰਾ ਬੇਹੱਦ ਜਰੂਰੀ ਹੈ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਬਾਣੀ ਦੇ ਪਵਿੱਤਰ ਜਾਪ ਨਾਲ ਇਸ ਜੀਵਨ ਰੂਪੀ ਆਵਾਗਮਨ ਚੋਂ ਛੁਟਕਾਰਾ ਪ੍ਰਾਪਤ ਹੁੰਦਾ ਹੈ।
ਦੀਵਾਨਾਂ ਦਾੇ ਅਖੀਰਲੇ ਦਿਨ ਸ਼੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ।ਧਾਰਮਿਕ ਦੀਵਾਨਾਂ ਦੇ ਦੌਰਾਨ ਗੁਰੁ ਕਾ ਲੰਗਰ ਅਤੁੱਟ ਵਰਤਿਆ ਅਤੇ ਸੰਗਤਾਂ ਨੇ ਨਾਮ ਸਿਮਰਨ ਦਾ ਅਭਿਆਸ ਵੀ ਕੀਤਾ।ਇਸ ਮੌਕੇ ਬਾਬਾ ਗੁਰਬਖਸ਼ ਸਿੰਘ ਬੱਧਨੀ ਕਲਾਂ ਵਾਲੇ, ਬਾਬਾ ਦਲਜੀਤ ਸਿੰਘ ਮੋਹੀ, ਬਾਬਾ ਰੂਪ ਸਿੰਘ, ਬਾਬਾ ਹਰਦੀਪ ਸਿੰਘ, ਬਾਬਾ ਜਰਨੈਲ ਸਿੰਘ, ਗੁਰਸੇਵਕ ਸਿੰਘ ਲੁਧਿਆਣਾ, ਭਾਈ ਮਨਜੀਤ ਸਿੰਘ ਖਾਲਸਾ, ਜੀਵਨ ਸਿੰਘ ਕਹਿਲ, ਗੁਰਜੀਤ ਸਿੰਘ ਕਾਲਾ, ਗੁਰਮੀਤ ਸਿੰਘ ਜੀਤੂ, ਇੰਦਰਜੀਤ ਸਿੰਘ ਭੂਰੀ, ਚਰਨਜੀਤ ਸਿੰਘ ਕੈਸ਼ੀਅਰ, ਚਰਨਜੀਤ ਸਿੰਘ ਕਹਿਲ, ਰਾਜੂ ਮੌੜ, ਸੁਖਜੀਤ ਸਿੰਘ ਕਹਿਲ, ਗੁਰਜੰਟ ਸਿੰਘ ਪ੍ਰਧਾਨ ਸਹਿਕਾਰੀ ਸਭਾ ਸੰਦੌੜ, ਸੋਹਣ ਸਿੰਘ ਮਾਣਕੀ, ਰਣਜੀਤ ਸਿੰਘ ਮਾਣਕੀ, ਅਮਨਦੀਪ ਸਿੰਘ, ਜੀਤੂ ਚੌਧਰੀ, ਜਸਵਿੰਦਰ ਸਿੰਘ ਕਹਿਲ, ਗੁਰੀ ਕਹਿਲ, ਗੁਰਦੀਪ ਸਿੰਘ ਧੀਰਾ, ਸੁੱਖੀ ਕਹਿਲ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਸੰਗਤਾਂ ਦੀ ਸੇਵਾ ਚ ਆਪਣਾ ਯੋਗਦਾਨ ਪਾਇਆ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media