ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ) – ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਦੀ ਪ੍ਰਧਾਨਗੀ ਹੇਠ ਸਥਾਨਕ ਖੰਨਾ ਸਮਾਰਕ ਦਫਤਰ ਭਾਜਪਾ ਦਾ ਸਥਾਪਨਾ ਦਿਨ ਮਨਾਇਆ ਗਿਆ।ਜਿਸ ਦੌਰਾਨ ਉਨਾਂ ਨੇ ਸਾਰੇ ਵਰਕਰਾਂ ਨੂੰ ਵਧਾਈ ਦਿੱਤੀ।
ਉਨਾਂ ਕਿਹਾ ਕਿ ਅੱਜ 36 ਸਾਲ ਬਾਅਦ ਭਾਜਪਾ ਲੋਕਪ੍ਰਿਅਤਾ ਅਕਾਸ਼ ਛੁਹ ਰਹੀ ਹੈ ਅਤੇ ਭਾਰੀ ਬਹੁਮਤ ਲੈ ਕੇ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੋਣ ਦੇ ਨਾਲ ਨਾਲ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਜਪਾ ਦਾ ਝੰਡਾ ਸਥਾਪਤ ਹੈ। ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਮੁੱਚੇ ਵਿਸ਼ਵ ਵਿੱਚ ਭਾਰਤ ਪ੍ਰਮੁਖਤਾ ਨਾਲ ਉੱਭਰਿਆ ਹੈ
ਰਾਸ਼ਟਰ ਭਗਤੀ ਅਤੇ ਦੇਸ਼ ਦੀ ਏਤਾ ਤੇ ਅਖੰਡਤਾ ਲਈ ਜਾਨਾਂ ਕੁਰਬਾਨ ਕਰਨ ਵਾਲੇ ਨੇਤਾਵਾਂ ਦੀ ਭਾਜਪਾ ਵਿੱਚ ਕੋਈ ਕਮੀ ਨਹੀਂ ਹੈ ।ਭਾਰਤ ਦੇ ਜੰਮੂ ਕਸ਼ਮੀਰ ਰਾਜ ਵਿੱਚ ਜਿਥੇ ਦੋ ਝੰਡੇ ਦੋ ਵਿਧਾਨ ਦਾ ਪ੍ਰਚੱਲਨ ਸੀ ਅਤੇ ਜਿਸ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਕਿਹਾ ਜਾਂਦਾ ਸੀ, ਦੇ ਵਿਰੁੱਧ ਲੜਾਈ ਲੜਦੇ ਹੋਏ ਤਤਕਾਲੀਨ ਜਨਸੰਘ ਪ੍ਰਧਾਨ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕੁਰਬਾਨੀ ਦਿੱਤੀ ਸੀ ।ਸੰਨ 1952 ਤੋਂ ਸ਼ੁਰੂ ਹੋਇਆ ਭਾਰਤੀ ਜਨਸੰਘ ਰਾਸ਼ਟਰ ਸੇਵਾ ਵਿੱਚ ਲੱਗਾ ਰਿਹਾ ਹੈ ।1977 ਵਿੱਚ ਜਨਸੰਘ ਵਲੋਂ ਜਨਤਾ ਪਾਰਟੀ ਬਣਾਈ ਗਈ ਤਦ ਜੈ ਪ੍ਰਕਾਸ਼ ਨਰਾਇਣ ਦੇ ਅੰਦੋਲਨ ਦੌਰਾਨ ਮੋਰਾਰ ਜੀ ਦੇਸਾਈ ਦੀ ਅਗਵਾਈ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ ਤਦ ਇੰਦਰਾ ਗਾਂਧੀ ਦੇ ਜਬਰ, ਜੁਲਮ ਅਤੇ ਐਮਰਜੈਂਸੀ ਦੇ ਵਿਰੋਧ ਵਿੱਚ ਲੋਕਾਂ ਦਾ ਗੁੱਸਾ ਸੀ। ਇਸ ਉਪਰੰਤ 6 ਅਪ੍ਰੈਲ 1980 ਨੂੰ ਭਾਜਪਾ ਦੀ ਸਥਾਪਨਾ ਹੋਈ ।
ਉਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅੱਜ ਜੋ ਦੇਸ਼ ਉਤੇ ਸ਼ਾਸਨ ਕਰ ਰਹੀ ਹੈ, ਇਹ ਸਭ ਵਰਕਰਾਂ ਦੀ ਜੀਅ ਤੋੜ਼ ਮਿਹਨਤ ਦਾ ਹੀ ਨਤੀਜਾ ਹੈ।ਜਿਨ੍ਹਾਂ ਨੇ ਸਾਲਾਂ ਵਲੋਂ ਕਿਸੇ ਵੀ ਤਰ੍ਹਾਂ ਦੇ ਚੋਣ ਨਤੀਜੇ ਦੀ ਪਰਵਾਹ ਨਾ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੀ ਵਿਚਾਰ ਧਾਰਾ ਦੇ ਪ੍ਰਵਾਹ ਨੂੰ ਲਗਾਤਾਰ ਅੱਗੇ ਵਧਾਇਆ ਤੇ ਲਗਾਤਾਰ ਸੰਘਰਸ਼ ਕੀਤਾ।ਇਹ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਹੈ, ਜਿਸ ਵਿੱਚ ਸਭ ਤੋਂ ਪਹਿਲਾਂ ਦੇਸ਼ ਤੇ ਬਾਅਦ ਵਿੱਚ ਸੰਗਠਨ ਦੀ ਸਿਖਿਆ ਦਿਤੀ ਜਾਂਦੀ ਹੈ।ਉਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਸਾਰੇ ਵਰਕਰ ਲਗਾਤਾਰ ਦੇਸ਼ ਹਿੱਤ ਵਿੱੱਚ ਕਾਰਜ ਕਰਦੇ ਹੋਏ ਰਾਸ਼ਟਰ ਦੀ ਪ੍ਰਗਤੀ ਲਈ ਆਪਣਾ ਯੋਗਦਾਨ ਦਿੰਦੇ ਰਹਿਣਗੇ।ਇਸ ਮੌਕੇ ਜਿਲਾ ਜਨਰਲ ਸਕੱਤਰ ਰਾਜੇਸ਼ ਕੰਧਾਰੀ, ਡਾ. ਸੁਭਾਸ਼ ਪੱਪੂ, ਰਮਨ ਸ਼ਰਮਾ, ਸ਼ਰਵਣ ਨਈਅਰ, ਏਕਤਾ ਵੋਹਰਾ, ਬਲਵਿੰਦਰ ਬੋਬੀ, ਪੰਕਜ ਸਲਹੋਤਰਾ, ਸਲਿਲ ਕਪੂਰ, ਵਰਿੰਦਰ ਭੱਟੀ, ਜੋਗਿੰਦਰ ਬਾਵਿਆ, ਮੁਨੀਸ਼ ਸੇਠ, ਅੰਕੁਸ਼ ਮਹਿਰਾ, ਅਸ਼ੀਸ਼ ਮਹਾਜਨ ਅਤੇ ਹੋਰ ਮੌਜੂਦ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media