Sunday, December 22, 2024

ਛੇਵਾਂ ਗਊ ਮਾਤਾ ਜੀ ਦਾ ਸੰਕੀਰਤਨ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ

PPN230608

ਬਠਿੰਡਾ, 23  ਜੂਨ (ਜਸਵਿੰਦਰ ਸਿੰਘ ਜੱਸੀ) –  ਸ੍ਰੀ ਗਊਸ਼ਾਲਾ ਸੁਰੱਖਿਆ ਸੰਮਤੀ ਵਲੋਂ ਛੇਵਾਂ ਗਊ ਮਾਤਾ ਜੀ ਦਾ ਸੰਕੀਰਤਨ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਕਿੱਕਰ ਬਾਜ਼ਾਰ ਵਿਚ ਮਨਾਇਆ ਗਿਆ ।ਇਸ ਮੌਕੇ ਗੁਨੇਸ਼ ਪੂਜਨ ਦੀ ਸੇਵਾ ਐਡਵੋਕੇਟ ਮੋਹਨ ਲਾਲ ਗਰਗ ਵਲੋਂ ਕਰਕੇ ਸੰਕੀਰਤਨ ਦੀ ਅਰੰਭਤਾ ਕੀਤੀ ਗਈ। ਝੰਡਾ ਪੂਜਨ ਮੋਹਨ ਲਾਲ ਬਾਂਸਲ,ਸ੍ਰੀ ਗਊ ਪੂਜਨ ਅਸ਼ੋਕ ਕੁਮਾਰ ਅਤੇ ਜੋਤ ਰੋਸ਼ਨ ਕਰਨ ਦੀ ਰਸਮ ਰਜਿੰਦਰ ਮੋਹਨ ਗੋਇਲ ਦੁਆਰਾ ਅਦਾ ਕੀਤੀ । ਇਸ ਮੌਕੇ ਮੁੱਖ ਮਹਿਮਾਨ ਸਰੂਪ ਚੰਦ ਸਿੰਗਲਾ ਵਲੋਂ ਗਊਸ਼ਾਲਾ ਨੂੰ ਇਕ ਲੱਖ ਰੁਪਏ ਦਾਨ ਦੀ ਘੋਸ਼ਿਣਾ ਕੀਤੀ ਗਈ । ਜਿਨ੍ਹਾਂ ਨੂੰ ਸੰਮਤੀ ਦੇ ਚੇਅਰਮੈਨ ਦੇਵਰਾਜ ਬਾਂਸਲ ਅਤੇ ਪ੍ਰਧਾਨ ਅਸ਼ੋਕ ਕਾਂਸਲ ਦੁਆਰਾ ਸਨਮਾਨ ਕੀਤਾ ਗਿਆ। ਪ੍ਰਸਿੱਧ ਭਜਨ ਗਾਇਕ ਬਬਲੀ ਸ਼ਰਮਾ ਦੁਆਰਾ ਆਪਣੇ ਸਾਥੀਆਂ ਸਮੇਤ ਸ਼ਰਧਾਲੂ ਨੂੰ ਮੰਤਰਮੰਗਧ ਕੀਤਾ ਗਿਆ। ਕੋਟਕਪੂਰਾ ਦੇ ਵਰੁਣ ਬਾਂਸਲ ਦੁਆਰਾ ਭਗਵਾਨ ਕ੍ਰਿਸ਼ਨ ਦੀ ਝਾਂਕੀ ਨੇ ਭਗਤਾਂ ਨੂੰ ਇਤਨਾ ਮੁਗਧ ਕੀਤਾ ਗਿਆ ਕਿ ਉਨ੍ਹਾਂ ਦੀਆਂ ਨਜ਼ਰਾਂ ਹੱਟਣ ਦਾ ਨਾਮ ਹੀ ਨਹੀ ਲੈ ਰਹੀਆਂ ਸਨ। ਇਸ ਸੰਕੀਰਤਨ ਮੌਕੇ ਬਬਲੀ ਮਿੱਤਲ ਖਜ਼ਾਨਚੀ ਨੇ ਦੱਸਿਆ ਕਿ 4 ਲੱਖ ਰੁਪਏ ਇੱਕਤਰ ਹੋਏ ਜੋ ਕਿ ਸਿਰਕੀ ਬਾਜ਼ਾਰ ਸਥਿਤ ਸ੍ਰੀ ਗਊਸ਼ਾਲਾ ਨੂੰ ਗਊਆਂ ਦੀ ਸੇਵਾ ਲਈ ਕਮੇਟੀ ਨੂੰ ਸ਼ੌਂਪ ਦਿੱਤੇ। ਸ੍ਰੀ ਗਊਸ਼ਾਲਾ ਕਮੇਟੀ ਦੇ ਪ੍ਰਧਾਨਜੀਵਾ ਰਾਮ ਗੋਇਲ, ਮਹਾਂਮੰਤਰੀ ਸਾਧੂ ਰਾਮ ਕੁਸ਼ਲਾ, ਰਾਧੇਸ਼ਾਮ ਗੋਇਲ ਅਤੇ ਮਹੇਸ਼ ਜਿੰਦਲ ਸੀ ਏ ਨੇ ਸ੍ਰੀ ਗਊਸ਼ਾਲਾ ਸੁਰੱਖਿਆ ਸੰਮਤੀ ਦਾ ਧੰਨਵਾਦ ਕੀਤਾ। ਇਸ ਮੌਕੇ ਇੰਦਰਜੀਤ ਬਿੰਦਲ, ਚੇਤਨ ਸ਼ਰਮਾ, ਪੰਕਜ ਭਾਰਤਵਾਜ, ਗੋਰਾ ਲਾਲ ਆਦਿ ਹਾਜ਼ਰ  ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply