ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਯੂਨਾਈਟਿਡ ਵੈਲਫੇਅਰ ਸੁਸਾਇਟੀ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਜ਼ਿਲ੍ਹੇ ਦੇ ਨੇੜਲੇ ਪਿੰਡ ਹਰਰਾਏਪੁਰ ਵਿਖੇ ਡੇਰਾ ਭਾਂਡਾ ਵਾਲਾ ਵਿਖੇ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 24 ਯੂਨਿਟਾਂ ਖੂਨਦਾਨ ਕੀਤਾ ਗਿਆ। ਮਹੰਤ ਲਛਮਣ ਹਰੀ ਨੇ ਖੂਨਦਾਨੀਆਂ ਨੂੰ ਆਸ਼ੀਰਵਾਦ ਦੇ ਕੇ ਖ਼ੂਨਦਾਨ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਸੰਤ ਸ਼ਿਵ ਚਰਨ ਦਾਸ, ਸੰਤ ਬਸੰਤ ਮੁਨੀ, ਮਹੰਤ ਕੇਸੋ ਰਾਮ, ਮਹੰਤ ਸੁਖਦੇਵ ਪ੍ਰਕਾਸ਼, ਮਹੰਤ ਵਿਕਰਮ ਦਾਸ ਅਤੇ ਮਹੰਤ ਦਰਸ਼ਨ ਦਾਸ ਨੇ ਵੀ ਖ਼ੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ। ਡੇਰਾ ਬਾਬਾ ਹਰਰੰਗ ਭਾਂਡਾ ਵਾਲਾ ਵਿਖੇ ਲਗਾਏ ਗਏ ਇਸ ਸਵੈ-ਇੱਛੁਕ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਟੀਮ ਨੇ 24 ਯੂਨਿਟਾਂ ਖ਼ੂਨ ਇਕੱਤਰ ਕੀਤਾ। ਮਹੰਤ ਲਛਮਣ ਹਰੀ ਨੇ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਖੂਨਦਾਨ ਕਰਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸੰਕਟ ‘ਚ ਪਈਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ। ਯੂਨਾਈਟਿਡ ਵੈਲਫੇਅਰ ਸੁਸਾਇਟੀ ਤੋਂ ਪਹੁੰਚੇ ਮੈਂਬਰ ਹਰਬੰਸ ਰੋਮਾਣਾ, ਗੁਰਸੇਵਕ ਬੀੜਵਾਲਾ, ਬਲਦੇਵ ਸਿਧਾਣਾ ਅਤੇ ਵਿਕਰਮ ਭੱਟ ਨੇ ਖੂਨਦਾਨੀਆਂ ਅਤੇ ਸਮੂਹ ਸਾਧ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਰਮੀ ਦੇ ਇਨ੍ਹਾਂ ਦਿਨਾਂ ਵਿੱਚ ਖੂਨ ਦੀ ਬੇਹੱਦ ਲੋੜ ਰਹਿੰਦੀ ਹੈ। ਇਹ ਦਾਨ ਕੀਤਾ ਖੂਨ ਕਈ ਅਨਮੋਲ ਜ਼ਿੰਦਗੀਆਂ ਬਚਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …