ਪਠਾਨਕੋਟ: 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਦੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਸਹਾਇਕ ਕਿੱਤਿਆਂ ਬਾਰੇ ਜਾਣਕਾਰੀ ਦੇਣ ਲਈ ਆਤਮਾ ਤਹਿਤ ਜ਼ਿਲਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਅਗਾਂਹਵਧੂ ਕਿਸਾਨਾਂ ਦੇ ਫਾਰਮਾਂ ਦਾ ਦੌਰਾ ਕਰਵਾਇਆ ਗਿਆ।ਕਰਵਾਏ ਗਏ ਅੰਤਰ ਜ਼ਿਲਾ ਦੌਰੇ ਦੌਰਾਨ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ, ਗੁਰਪ੍ਰੀਤ ਸਿੰਘ ਬੀ.ਟੀ.ਐਮ ਸਮੇਤ ਮਿੱਤ ਸਿੰਘ, ਧਰਮਿੰਦਰ ਸਿੰਘ, ਯਸ਼ਪਾਲ, ਸਤਨਾਮ ਸਿੰਘ, ਦਵਿੰਦਰ ਸਿੰਘ, ਵਿਸ਼ਵਜੀਤ ਸੋਨੀ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਪਲਵਿੰਦਰ ਸਿੰਘ ਸ਼ਾਮਿਲ ਸਨ।
ਬਲਾਕ ਧਾਰੀਵਾਲ ਦੇ ਪਿੰਡ ਲੇਹਲ ਵਿੱਚ ਅਗਾਂਹਵਧੂ ਹਲਦੀ ਉਤਪਾਦਕ ਚੈਂਚਲ ਸਿੰਘ ਨੇ ਹਲਦੀ ਪ੍ਰੋਸੈਸਿੰਗ ਪਲਾਂਟ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਹਲਦੀ ਦੀ ਖੇਤੀ ਤਾਂ ਹੀ ਕਾਮਯਾਬ ਹੈ, ਜੇਕਰ ਹਲਦੀ ਪੈਦਾ ਕਰਕੇ ਖੁਦ ਮੰਡੀਕਰਨ ਕੀਤਾ ਜਾਵੇ।ਉਨਾਂ ਕਿਹਾ ਕਿ ਕਿਸਾਨ ਨੂੰ ਪੈਦਾਵਾਰ ਦੇ ਨਾਲ ਨਾਲ ਮੰਡੀਕਰਨ ਦੇ ਗੁਰ ਵੀ ਸਿੱਖਣੇ ਪੈਣਗੇ।ਉਨਾਂ ਕਿਹਾ ਕਿ ਆਮ ਕਰਕੇ ਕਿਸਾਨ ਛੋਟੇ ਪੱਧਰ ਤੇ ਪੈਦਾ ਕੀਤੀ ਹਲਦੀ ਨੂੰ ਕਰਾਅ ਜਾਂ ਪਤੀਲਿਆਂ ਵਿੱਚ ਪਾਣੀ ਪਾ ਕੇ ਗਰਮ ਕਰਦੇ ਜਿਸ ਨਾਲ ਹਲਦੀ ਵਿੱਚ ਮੌਜੂਦ ਸਾਰੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਮਿਆਰੀਪਣ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।ਬਲਾਕ ਬਟਾਲਾ ਦੇ ਪਿੰਡ ਸ਼ੇਖੂਪੁਰ ਦੇ ਆਂਹਵਧੂ ਕਿਸਾਨ ਗੁਰਜਿੰਦਰ ਸਿੰਘ ਨੇ ਕਿਹਾ ਕਿ ਕਣਕ ਝੋਨੇ ਫਸਲੀ ਚੱਕਰ ਹੇਠੋਂ ਕੁਝ ਰਕਬਾ ਦਾਲਾਂ,ਸਬਜੀਆਂ ਹੇਠ ਲਿਆਉਣ ਨਾਲ ਕਿਸਾਨ ਦੀ ਆਮਦਨ ਤਾਂ ਵਧ ਸਕਦੀ ਹੈ।ਜੇਕਰ ਉਹ ਪੈਦਾ ਕੀਤੇ ਖੇਤੀ ਉਤਪਾਦਾਂ ਦਾ ਮੰਡੀਕਰਨ ਖੁਦ ਕਰੇ।ਉਨਾਂ ਜਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਵਿਭਾਗ ਪਠਾਨਕੋਟ ਵੱਲੋਂ ਚਲਾਏ ਜਾ ਕਿਸਾਨ ਬਾਜ਼ਾਰ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਜਿਥੇ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਉਥੇ ਖਪਤਕਾਰਾਂ ਨੂੰ ਵੀ ਬਹੁਤ ਫਾਇਦਾ ਹੋ ਰਿਹਾ ਹੈ।ਉਨਾਂ ਮੰਗ ਕੀਤੀ ਕਿ ਜ਼ਿਲਾ ਗੁਰਦਾਸਪੁਰ ਵਿੱਚ ਵੀ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦੀ ਆਰਥਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ।ਉਨਾਂ ਕਿਸਾਨਾਂ ਨੂੰ ਰਾਜਮਾਂਹ ਅਤੇ ਖਰਬੂਜਿਆਂ ਦੀ ਕੀਤੀ ਜਾ ਰਹੀ ਖੇਤੀ ਬਾਰੇ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਨਵੀਨਤਮ ਖੇਤੀ ਤਕਨੀਕਾਂ ਰਾਹੀਂ ਕੁਦਰਤੀ ਸੋਮਿਆਂ ਦੀ ਸੰਭਾਲ ਤੇ ਜ਼ੋਰ ਦੇਣ ਵਿੱਚ ਹੀ ਦੇਸ਼ ਅਤੇ ਕਿਸਾਨ ਦੀ ਭਲਾਈ ਹੈ।ਉਨਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਜ਼ਮੀਨ ਵਿੱਚ ਵਾਹ ਕੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ਦੇ ਨਾਲ ਨਾਲ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਇਆ ਜਾ ਸਕਦਾ। ਬਟਾਲਾ-ਰਈਆ ਰੋਡ ਤੇ ਸਥਿਤ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਧਰਦਿਉ ਦੇ ਅਗਾਂਹਵਧੂ ਖੁੰਭ ਉਤਪਾਦਕ ਮਨਦੀਪ ਸਿੰਘ ਅਤੇ ਸਮੂਹ ਪਰਿਵਾਰ ਵੱਲੋਂ ਆਧੁਨਿਕ ਤਕਨੀਕਾਂ ਨੂੰ ਅਪਨਾਉਂਦਿਆਂ ਚਲਾਏ ਜਾ ਰਹੇ ਰੰਧਾਵਾ ਖੁੰਭ ਫਾਰਮ ਦਾ ਦੌਰਾ ਕਤਿਾ।ਮਨਦੀਪ ਸਿੰਘ ਨੇ ਖੁੰਬ ਉਤਪਾਦਨ ਬਾਰੇ ਆਪਣੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਖੁੰਭਾਂ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤਕਨੀਕੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਉਨਾ ਕਿਹਾ ਕਿ ਸ਼ੁਰੂ ਵਿੱਚ ਇਹ ਕਿੱਤਾ ਛੋਟੇ ਪੱਧਰ ਤੇ ਸ਼ੁਰੂ ਕਰਨਾ ਚਾਹੀਦਾ ਹੈ ।ਉਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਖੁੰਭਾਂ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਅਤੇ ਚਿਕਿਤਸਕ ਫਾਇਦਦਿਆਂ ਬਾਰੇ ਆਮ ਲੋਕਾਂ ਵਿੱਚ ਵਧੀ ਜਾਗਰੁਕਤਾ ਕਾਰਨ ਖੁੰਬਾਂ ਦੀ ਮੰਗ ਵਿੱਚ ਕਾਪੀ ਵਾਧਾ ਹੋਇਆ ਹੈ।ਉਨਾਂ ਕਿਹਾ ਕਿ ਇਸ ਵਾਰ ਨੋਟਬੰਦੀ ਕਾਰਨ ਇਸ ਕਿੱਤੇ ਨੂੰ ਕਾਫੀ ਧੱਕਾ ਲੱਗਾ ਸੀ ।ਜ਼ਿਲਾ ਗੁਰਦਾਸਪੁਰ ਦੇ ਪਿੰਡ ਕਿਲਾ ਦੇਸਾ ਸਿੰਘ ਦੇ ਸਟੇਟ ਅਵਾਰਡੀ ਪਸ਼ੂ ਅਤੇ ਮੁਰਗੀ ਪਾਲਕ ਸੁਖਜਿੰਦਰ ਸਿੰਘ ਘੁੰਮਣ ਨੇ ਆਪਣੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਪਸ਼ੂ ਪਾਲਣ ਦੇ ਕਿੱਤੇ ਨੂੰ ਸਫਲਤਾਪੂਰਵਕ ਚਲਾਉਣ ਲਈ ਜ਼ਰੁ੍ਰੀ ਹੈ ਕਿ ਵਧੀਆ ਨਸਲ ਦੇ ਪਸ਼ੂ ਪਾਲੇ ਜਾਣ ਅਤੇ ਪਸ਼ੂਆਂ ਨੂੰ ਸਿਫਾਰਸ਼ਾਂ ਮੁਤਾਬਕ ਮਿਆਰੀ ਖੁਰਾਕ ਦਿੱਤੀ ਜਾਵੇ।ਉਨਾਂ ਕਿਹਾ ਕਿ ਮਜ਼ਦੂਰਾਂ ਦੀ ਘਾਟ ਨੂੰ ਮਦੇਨਜ਼ਰ ਰੱਖਦਿਆਂ ਜ਼ਰੂਰੀ ਹੈ ਕਿ ਪਸ਼ੂ ਪਾਲਕ ਚਾਰੇ ਦਾ ਅਚਾਰ ਬਣਾ ਕੇ ਜਮਾਂ ਕਰ ਲੈਣ । ਉਨਾਂ ਕਿਹਾ ਕਿ ਦੁੱਧ ਦਾ ਸਹੀ ਮੁੱਲ ਲੈਣ ਲਈ ਖਪਤਕਾਰ ਨੂੰ ਮਿਆਰੀ ਦੁੱਧ ਉਪਲਬਧ ਕਰਵਾਉਣਾ ਪਸ਼ੂ ਪਾਲਕ ਦਾ ਮੁਢਲਾ ਫਰਜ਼ ਹੋਣਾ ਚਾਹੀਦਾ। ਪਿੰਡ ਭਜੂਰੇ ਦੇ ਸਬਜੀ ਉਤਪਾਦਕ ਮਿੱਤ ਸਿੰਘ,ਵਿਸ਼ਵਜੀਤ ਸੋਨੀ ਨੇ ਕਿਹਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਦੌਰਾ ਸਾਡੇ ਲਈ ਬਹੁਤ ਹੀ ਫਾਇਦੇਮੰਦ ਰਹੇਗਾ ਜਿਸ ਨਾਲ ਸਾਨੂੰ ਆਪੋ ਆਪਣੇ ਕਿੱਤੇ ਵਿੱਚ ਸੁਦਾਰ ਕਰਨ ਲਈ ਮਦਦ ਮਿਲੇਗੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …