Sunday, December 22, 2024

ਸ਼ਹਿਰ ਦੀ ਸੰਸਥਾ ਨੇ ਮਿੰਨੀ ਸੈਕਟਰੀਏਟ ‘ਚ ਵਾਟਰ ਕੁਲਰ ਲਗਾਇਆ- ਐਸ.ਡੀ. ਐਮ. ਵਲੋਂ ਉਦਘਾਟਨ

PPN250611
ਬਠਿੰਡਾ, 25  ਜੂਨ (ਜਸਵਿੰਦਰ ਸਿੰਘ ਜੱਸੀ)-  ਸਮਾਜ ਸੇਵੀ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਸਮਾਜਿਕ ਸੰਸਥਾ ਇੰਨਰਵਹੀਲ ਕੱਲਬ ਵਲੋਂ ਗਰਮੀ ਦੀ ਤਪਸ਼ ਨੂੰ ਮਹਿਸੂਸ ਕਰਦੇ ਹੋਏ ਅਤੇ ਸੁਵਿੱਧਾ ਕੇਂਦਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਿਚ ਕੰਮ ਕਾਰ ਕਰਵਾਉਣ ਆਏ ਸ਼ਹਿਰ ਅਤੇ ਦਿਹਾਤੀ ਖੇਤਰਾਂ ਦੇ ਲੋਕਾਂ ਦੀ ਮੁੱਖ ਲੋੜ ਪਾਣੀ ਨੂੰ ਮਹਿਸੂਸ ਕਰਦੇ ਹੋਏ ਇੰਨਰਵਹੀਲ ਕਲੱਬ ਦੇ ਅਹੁਦੇਦਾਰਾਂ ਵਲੋਂ ਸੁਵਿੱਧਾ ਕੇਂਦਰ ਬਿਲਕੁਲ ਨਜ਼ਦੀਕ ਮਿੰਨੀ ਸੈਕਟਰੀਏਟ ‘ਚ ਠੰਡੇ ਪਾਣੀ ਦਾ ਕੁਲਰ ਲਗਾਇਆ ਗਿਆ, ਜਿਸ ਦਾ ਉਦਘਾਟਨ ਐਸ.ਡੀ.ਐਮ ਦਮਨਜੀਤ ਸਿੰਘ ਮਾਨ ਵਲੋਂ ਆਪਣੇ ਕਰ ਕਮਲਾਂ ਨਾਲ ਕਰਦਿਆਂ ਸਮਾਜ ਸੇਵੀਆਂ ਦੀ ਭਰਪੂਰ ਪ੍ਰਸੰਸਾ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਮੈਡਮ ਸ਼ੈਲੀ ਮਿੱਤਲ ਨੇ ਦੱਸਿਆ ਕਿ ਇਹ ਕਲੱਬ ਸਿਰਫ਼ ਔਰਤਾਂ ਦਾ ਕਲੱਬ ਹੈ ਜੋ ਕਿ ਸਮਾਜ ਸੇਵਾ ਨੂੰ ਸਮਰਪਿਤ ਬਣਾਇਆ ਗਿਆ ਹੈ। ਇਸ ਦਾ ਮੁੱਖ ਉਪਦੇਸ਼ ਗਰੀਬ ਅਤੇ ਜਰੂਰਤਵੰਦ ਲੜਕੀਆਂ ਨੂੰ ਆਤਮਨਿਰਭਰ ਬਣਾਉਣ ਲਈ ਸਿਲਾਈ ਸੈਂਟਰ ਦਾ ਸੰਚਾਲਨ, ਵਾਤਾਵਰਣ ਨੂੰ ਸ਼ੁੱਧ ਰੱਖਣਾ, ਪੌਦੇ ਰੋਪਨ, ਗਰੀਬ ਲੜਕੀਆਂ ਦੀ ਆਰਥਿਕ ਮਦਦ, ਸ਼ਾਦੀਆਂ ‘ਚ ਯੋਗਦਾਨ ਕਰਨਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿਚ ੪੦ ਬੱਚਿਆਂ ਦੀ ਪੜ੍ਹਾਈ ਦਾ ਖਰਚ ਵੀ ਕਲੱਬ ਵਲੋਂ ਉਠਾਇਆ ਜਾ ਰਿਹਾ ਹੈ। ਐਸ.ਡੀ.ਐਮ ਵਲੋਂ ਕਲੱਬ ਨੂੰ ਸਮਾਜ ਸੇਵੀ ਕਾਰਜਾਂ ਲਈ ਪ੍ਰਸ਼ਾਸਨ ਵਲੋਂ ਹਰ ਯੋਗ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਐਫ.ਐਸ.ਓ ਸਤਪਾਲ ਜਿੰਦਲ, ਰੀਤੂ ਸਿੰਗਲਾ,ਸ਼ਿਪਾ ਮੌੜ, ਸ੍ਰੀਮਤੀ ਅਰੂਣ ਜੈਨ, ਵੀਨਾ ਮਿੱਤਲ, ਡਾ: ਸਨੇਹ ਬਾਂਸਲ, ਸ਼ਿਮਲਾ ਸਿੰਗਲਾ, ਰਜਨੀ ਗਰਗ, ਸ੍ਰੀਮਤੀ ਹਰਮੰਦਰ ਭੰਡਾਰੀ ਤੋਂ ਇਲਾਵਾ ਮਾਲਵਾ ਜੋਨ ਦੇ ਕੋਲਾ ਐਸੋਸੀਏਸ਼ਨ ਦੇ ਪ੍ਰਧਾਨ ਜਨਕ ਰਾਜ ਅਗਰਵਾਲ ਵੀ ਹਾਜ਼ਰ ਸਨ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply