ਅੰਮ੍ਰਿਤਸਰ, 25 ਜੂਨ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਹਰ ਸਾਲ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚ ਪੰਜਾਬ ਤੇ ਇਸ ਤੋਂ ਬਾਹਰ ਹਰਿਆਣਾ, ਜੰਮੂ, ਦਿੱਲੀ ਤੇ ਹੋਰ ਸੂਬਿਆਂ ਦੇ ਬੱਚਿਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਦੁਗਣੀ ਹੋਣਾ ਤੇ ਇਸ ਪ੍ਰੀਖਿਆ ਵਿੱਚ ਬੱਚਿਆਂ ਦਾ ਅੱਵਲ ਆਉਣਾ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਸ ਮਕਸਦ ਨੂੰ ਮੁੱਖ ਰੱਖ ਕੇ ਸਾਡੇ ਵੱਡ-ਵਡੇਰਿਆਂ ਵੱਲੋਂ ਇਸ ਸੰਸਥਾ ਨੂੰ ਹੋਂਦ ਵਿੱਚ ਲਿਆਂਦਾ, ਉਹ ਆਪਣੇ ਫਰਜ਼ਾਂ ਪ੍ਰਤੀ ਖਰੀ ਉਤਰ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਸ. ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਦੀ ਨਿਗਰਾਨੀ ਹੇਠ ਬੱਚਿਆਂ ਨੂੰ ਦਸਤਾਰ ਸਿਖਲਾਈ ਕੈਂਪ, ਪਿੰਡਾਂ ‘ਚ ਪਾਠੀ ਤੇ ਗ੍ਰੰਥੀ ਸਿੰਘਾਂ ਲਈ ਗੁਰਮਤਿ ਸਿਖਲਾਈ ਅਤੇ ਸਿੱਖ ਰਹਿਤ ਮਰਿਆਦਾ ਸਬੰਧੀ ਗਰਮੀ ਦੀਆਂ ਛੁੱਟੀਆਂ ‘ਚ ਬੱਚਿਆਂ ਲਈ ਪਾਠ ਬੋਧ ਸਮਾਗਮ ਕਰਵਾ ਕੇ ਦਿਨ-ਬ-ਦਿਨ ਧਰਮ ਪ੍ਰਚਾਰ ਕਮੇਟੀ ਆਪਣੇ ਮਿਸ਼ਨ ‘ਚ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਨਾਮ ਵੰਡ ਸਮਾਗਮ ‘ਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹੁੰਚਣਾ ਸੀ, ਪ੍ਰੰਤੂ ਸੰਸਥਾ ਦੇ ਮੁਖੀ ਹੋਣ ਕਰਕੇ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ ਤੇ ਉਨ੍ਹਾਂ ਨੂੰ ਜ਼ਰੂਰੀ ਰੁਝੇਵੇਂ ਤਹਿਤ ਰਾਤ ਹੀ ਦਿੱਲੀ ਜਾਣਾ ਪੈ ਗਿਆ। ਪ੍ਰਧਾਨ ਸਾਹਿਬ ਵੱਲੋਂ ਹੋਏ ਹੁਕਮ ਅਨੁਸਾਰ ਅਸੀਂ ਧਾਰਮਿਕ ਪ੍ਰੀਖਿਆ ਸਾਲ 2013 ਵਿੱਚ 61339 ਬੱਚਿਆਂ ਵਿੱਚੋਂ ਪਹਿਲਾ, ਦੂਜਾ, ਤੀਜਾ ਤੇ ਚੌਥਾ ਦਰਜਾ ਪ੍ਰਾਪਤ ਕਰਨ ਵਾਲੇ ਕੁੱਲ 13 ਬੱਚਿਆਂ ਨੂੰ ਇਨਾਮ ਦੇਣ ਦੀ ਖੁਸ਼ੀ ਲੈ ਰਹੇ ਹਾਂ।ਉਨ੍ਹਾਂ ਕਿਹਾ ਕਿ ਸਾਰੇ ਹੀ ਬੱਚੇ ਜਿਨ੍ਹਾਂ ਧਾਰਮਿਕ ਪ੍ਰੀਖਿਆ ਵਿੱਚ ਹਿੱਸਾ ਲਿਆ ਹੈ, ਵਧਾਈ ਦੇ ਪਾਤਰ ਹਨ। ਜਿਨ੍ਹਾਂ ਬੱਚਿਆਂ ਨੇ ਪੂਰੀ ਲਗਨ ਤੇ ਮਿਹਨਤ ਨਾਲ ਪੁਜੀਸ਼ਨ ਹਾਸਲ ਕਰਕੇ ਇਨਾਮ ਪ੍ਰਾਪਤ ਕੀਤੇ ਹਨ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਾ ਹਾਂ।ਇਸ ਤੋਂਂ ਪਹਿਲਾਂ ਸ.ਸਤਿਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਦੱਸਿਆ ਕਿ ਸਾਲ 2013 ਦੀ ਧਾਰਮਿਕ ਪ੍ਰੀਖਿਆ ‘ਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕੁੱਲ 61333 ਬੱਚਿਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚੋਂ ਕੁੱਲ 1688 ਬੱਚਿਆਂ ਨੇ ਵਜ਼ੀਫਾ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਜ਼ੀਫੇ ਦੀ ਕੁੱਲ ਰਕਮ 30 ਲੱਖ 10 ਹਜ਼ਾਰ 100 ਰੁਪਏ ਬਣਦੀ ਹੈ। ਧਾਰਮਿਕ ਪ੍ਰੀਖਿਆ ਪਹਿਲਾ ਦਰਜਾ ਵਿਚ ਪਹਿਲਾ ਸਥਾਨ ਗੁਰੂ ਨਾਨਕ ਬਾਲ ਵਿਕਾਸ ਕੇਂਦਰ ਸੀਨੀ:ਸੈਕੰ:ਸਕੂਲ ਜਗਰਾਉਂ, ਲੁਧਿਆਣਾ ਦੀ ਬੀਬਾ ਜਸਕੀਰਤ ਕੌਰ ਕਲਾਸ 8ਵੀਂ, ਦੂਜਾ ਸਥਾਨ ਗੁਰੂ ਰਾਮਦਾਸ ਪਬਲਿਕ ਸਕੂਲ ਪਿੰਡ ਭਾਮ ਤਹਿ:ਬਟਾਲਾ (ਗੁਰਦਾਸਪੁਰ) ਦੀ ਬੀਬਾ ਮਹਿਕਦੀਪ ਕੌਰ ਕਲਾਸ 8ਵੀਂ ਤੇ ਗੁਰੂ ਨਾਨਕ ਕਿੰਡਰਗਾਰਡਨ ਸਕੂਲ ਕਾਲਅਫਗਾਨਾ ਗੁਰਦਾਸਪੁਰ ਦੀ ਬੀਬਾ ਸੁਖਮਨਪ੍ਰੀਤ ਕੌਰ ਕਲਾਸ 8ਵੀਂ, ਤੀਜਾ ਸਥਾਨ ਬਾਬਾ ਗੁਰਮੁਖ ਸਿੰਘ, ਉਤਮ ਸਿੰਘ ਸੀਨੀ:ਸੈਕੰ:ਸਕੂਲ ਖਡੂਰ ਸਾਹਿਬ ਤਰਨਤਾਰਨ ਦੀ ਬੀਬਾ ਰਮਨਦੀਪ ਕੌਰ ਕਲਾਸ 8ਵੀਂ ਨੇ ਪ੍ਰਾਪਤ ਕੀਤਾ। ਦੂਜੇ ਦਰਜੇ ਵਿਚ ਪਹਿਲਾ ਸਥਾਨ ਬੀਬਾ ਮਨਪ੍ਰੀਤ ਕੌਰ ਕਲਾਸ 11ਵੀਂ ਖਾਲਸਾ ਕਾਲਜ ਪਬਲਿਕ ਸੀਨੀ:ਸੈਕੰ:ਸਕੂਲ, ਦੂਜਾ ਸਥਾਨ ਬੀਬਾ ਸੁਖਪ੍ਰੀਤ ਕੌਰ ਕਲਾਸ 11ਵੀਂ, ਸੰਤ ਬਾਬਾ ਲਾਭ ਸਿੰਘ ਖਾਲਸਾ ਸੀਨੀ:ਸੈਕੰ.ਸਕੂਲ ਗੁਰੂ ਕੀ ਬੇਰ ਮੱਤੇਵਾਲ (ਅੰਮ੍ਰਿਤਸਰ), ਤੀਜਾ ਸਥਾਨ ਬੀਬਾ ਰਜਿੰਦਰ ਕੌਰ ਕਲਾਸ 12ਵੀਂ ਮਾਤਾ ਗੰਗਾ ਕੰਨਿਆ ਸੀਨੀ:ਸੈਕੰ.ਸਕੂਲ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦਰਜਾ ਤੀਜਾ ਲਈ ਪਹਿਲਾ ਸਥਾਨ ਅਮਨਦੀਪ ਕੌਰ ਗ੍ਰੈਜੂਏਸ਼ਨ ਅਤੇ ਦੂਜਾ ਸਥਾਨ ਕੁਲਵਿੰਦਰ ਕੌਰ ਸੰਤ ਬਾਬਾ ਲਾਭ ਸਿੰਘ ਬਰਕਤ ਡਿਗਰੀ ਕਾਲਜ ਟੱਲੇਵਾਲ ਤਪਾ (ਬਰਨਾਲਾ), ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾ ਨਗਰ ਗੁਰਦਾਸਪੁਰ ਤੇ ਤੀਜਾ ਸਥਾਨ ਪਰਮਿੰਦਰ ਕੌਰ ਸੰਤ ਬਾਬਾ ਲਾਭ ਸਿੰਘ ਬਰਕਤ ਡਿਗਰੀ ਕਾਲਜ ਟੱਲੇਵਾਲ ਤਪਾ (ਬਰਨਾਲਾ) ਨੇ ਪ੍ਰਾਪਤ ਕੀਤਾ। ਦਰਜਾ ਚੌਥਾ ਲਈ ਪਹਿਲਾ ਸਥਾਨ ਅਮਰਿੰਦਰ ਸਿੰਘ ਪੋਸਟ ਗ੍ਰੈਜੂਏਟ ਆਰੀਆ ਕਾਲਜ ਲੁਧਿਆਣਾ, ਦੂਜਾ ਸਥਾਨ ਕਮਲਪ੍ਰੀਤ ਕੌਰ ਗੁਰੂ ਨਾਨਕ ਕਾਲਜ ਮੋਗਾ, ਤੀਜਾ ਸਥਾਨ ਅਮਨਦੀਪ ਕੌਰ ਪੰਡਤ ਮੋਹਨ ਲਾਲ ਐਸ.ਡੀ.ਕਾਲਜ ਫਾਰ ਵੂਮੈਨ ਗੁਰਦਾਸਪੁਰ ਨੇ ਪ੍ਰਾਪਤ ਕੀਤਾ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਕਮੇਟੀ, ਸ.ਮਨਜੀਤ ਸਿੰਘ,ਸ.ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਤੇ ਸ.ਸਤਿਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਸਿਰੋਪਾਉ, ਸਨਮਾਨ ਚਿੰਨ੍ਹ, ਪਹਿਲੇ ਦਰਜੇ ਲਈ 5100/- ਦੂਜੇ ਸਥਾਨ ਲਈ 4100/- ਤੇ ਤੀਜੇ ਸਥਾਨ ਲਈ 3100/- ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ.ਬਲਵਿੰਦਰ ਸਿੰਘ ਜੌੜਾ ਐਡੀ:ਸਕੱਤਰ, ਸ.ਸਤਿੰਦਰ ਸਿੰਘ ਨਿੱਜੀ ਸਹਾਇਕ ਪ੍ਰਧਾਨ ਸਾਹਿਬ, ਸ.ਸੰਤੋਖ ਸਿੰਘ ਮੀਤ ਸਕੱਤਰ, ਸ.ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ ਸ਼੍ਰੋਮਣੀ ਕਮੇਟੀ, ਸ.ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ (ਪ੍ਰ), ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ.ਗੁਰਿੰਦਰਪਾਲ ਸਿੰਘ ਇੰਚਾਰਜ, ਸ. ਮਨਪ੍ਰੀਤ ਸਿੰਘ ਐਕਸੀਅਨ, ਸ.ਦਰਸ਼ਨ ਸਿੰਘ ਸੁਪਰਵਾਈਜ਼ਰ ਆਦਿ ਮੌਜੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …