Saturday, August 15, 2026

ਵਰਲਡ ਰਿਕਾਰਡ ਲਈ 1050 ਬੱਚਿਆਂ ਨੇ ਇੱਕੋ ਸਮੇਂ ਕੀਤਾ ਡਾਂਸ ਲਿਆ

ਜੰਡਿਆਲਾ ਗੁਰੂ, 29 ਅਪ੍ਰੈਲ  (ਹਰਿੰਦਰਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਸੱਦੇ `ਤੇ ਇੰਨਟਰਨੈਸ਼ਨਲ ਵਰਲਡ ਬੁੱਕ ਆਫ ਰਿਕਾਰਡ ਦੀ ਤਰਫੋਂ ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ ਦੀ ਗਰਾਉਂਡ ਵਿੱਚ ਇੰਟਰਨੈਸ਼ਨਲ ਡਾਂਸ ਡੇਅ ਤੇ ਇੱਕ ਮੈਗਾ ਡਾਂਸ ਸ਼ੋਅ ਦਾ ਆਯੋਜਨ ਪੰਕਜ ਤੇ ਪ੍ਰੀਤੀ ਗਰੁੱਪ ਵੱਲੋਂ ਕੀਤਾ ਗਿਆ । ਜਿਸ ਵਿੱਚ ਸੇਂਟ ਸੋਲਜ਼ਰ ਸਕੂਲ, ਜੰਡਿਆਲਾ ਗੁਰੂ, ਮਜੀਠਾ ਸਕੂਲ ਤੇ ਚਵਿੰਡਾ ਦੇਵੀ ਸਕੂਲ ਦੇ 1050 ਬੱਚਿਆਂ ਨੇ ਇੱਕੋ ਸਮੇਂ ਡਾਂਸ ਕਰਕੇ ਵਰਲਡ ਰਿਕਾਰਡ ਵਿੱਚ ਭਾਗ ਲਿਆ।ਇਸ ਡਾਂਸ ਸ਼ੋਅ ਦਾ ਉਦਘਾਟਨ ਡਾ. ਰਾਜ ਕੁਮਾਰ ਵੇਰਕਾ ਚੇਅਰਮੈਨ ਐਸ.ਸੀ/ਐਸ/ਟੀ ਕਮਿਸ਼ਨ ਤੇ ਮੌਜੂਦਾ ਵਿਧਾਇਕ ਅਤੇ ਜੁਗਲ ਕਿਸ਼ੋਰ ਸ਼ਰਮਾ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਅੰਮ੍ਰਿਤਸਰ ਨੇ ਕੀਤਾ ।ਉਨ੍ਹਾਂ ਨਾਲ ਪੰਜਾਬ ਕਰਾਟੇ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਭਾਟੀਆ, ਜੰਡਿਆਲਾ ਦੇ ਹਰਚਰਨ ਬਰਾੜ, ਜਸਪਾਲ ਸਿੰਘ ਬੱਬੂ, ਅਵਤਾਰ ਸਿੰਘ ਕਾਲਾ, ਮਨੀ ਚੋਪੜਾ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਪਿ੍ਰੰਸੀਪਲ ਅਮਨਦੀਪ ਕੌਰ, ਪਿ੍ਰੰਸੀਪਲ ਹਰਜਿੰਦਰਪਾਲ ਕੌਰ, ਸ. ਜਸਵਿੰਦਰ ਸਿੰਘ ਚੇਅਰਮੈਨ, ਕੁਲਦੀਪ ਆਨੰਦ (ਮਿਨੀ ਕਿਸ਼ੋਰ), ਸਚਿਨ ਭਾਟੀਆ (ਮੈਂਬਰ ਨੈਸ਼ਨਲ ਹੈਲਥ ਕਮਿਸ਼ਨ), ਹਰਪ੍ਰੀਤ ਸਿੰਘ ਫਿਟਜੀ (ਤਰਨ ਤਾਰਨ), ਕੁਆਰਡਿਨੇਟਰ ਵਰਿਤੀ ਦੁੱਗਾ, ਸ਼ਿਲਪਾ ਸ਼ਰਮਾ, ਸਿਮਰਨਜੀਤ ਕੌਰ, ਸੁੱਖਚੈਨ ਸਿੰਘ, ਬਲਰਾਮ ਦੱਤ, ਕੁਲਕਰਨ ਸਿੰਘ, ਰਵਰੂਪ ਸਿੰਘ, ਸੰਤੋਖ ਸਿੰਘ ਮੋਜੂਦ ਸਨ ।
ਆਪਣੇ ਭਾਸ਼ਨ ਵਿੱਚ ਡਾ. ਵੇਰਕਾ ਨੇ ਕਿਹਾ ਕਿ ਮੈਂ ਅਜਿਹਾ ਸ਼ਾਨਦਾਰ ਸ਼ੋਅ ਆਪਣੀ ਜਿੰਦਗੀ ਵਿੱਚ ਕਦੀ ਨਹੀਂ ਦੇਖਿਆ ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਸਮਾਰੋਹ ਦੇ ਅੰਤ ਵਿੱਚ ਆਏ ਹੋਏ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਵਰਲਡ ਰਿਕਾਰਡ ਬੁੱਕ ਵੱਲੋਂ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply