Saturday, July 27, 2024

ਅਖਿਲ ਭਾਰਤੀਆ ਹਿਯੂਮਨ ਰਾਇਟਸ ਵੈਲਫੇਅਰ ਐਸੋਸੀਏਸ਼ਨ ਵਲੋਂ ਨਸ਼ਾ ਵਿਰੋਧੀ ਵਿਸ਼ਾਲ ਰੈਲੀ ਕੱਢੀ ਗਈ

PPN260611
ਅੰਮ੍ਰਿਤਸਰ, 26  ਜੂਨ (ਸਾਜਨ/ਸੁਖਬੀਰ)-  ਅਖਿਲ ਭਾਰਤੀਆ ਹਿਯੂਮਨ ਰਾਇਟਸ ਵੈਲਫੇਅਰ ਐਸੋਸਿਏਸ਼ਨ ਵਲੋਂ ਇੰਟਰਨੈਸ਼ਨਲ ਨਸ਼ਾ ਵਿਰੌਧੀ ਦਿਵਸ ਦੇ ਤਹਿਤ ਸੰਸਥਾ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿਮ ਦੇ ਤਹਿਤ ਵਿਸ਼ਾਲ ਰੈਲੀ ਰਾਸ਼ਟਰੀ ਪ੍ਰਧਾਨ ਸੰਦੀਪ ਸਰੀਨ ਅਤੇ ਪੰਜਾਬ ਪ੍ਰਧਾਨ ਡਾ.ਵਨੀਤ ਸਰੀਨ ਦੀ ਅਗਵਾਈ ਵਿੱਚ ਹਾਲ ਗੇਟ ਤੋਂ ਕੱਢੀ ਗਈ।ਜਿਸ ਵਿੱਚ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਅਤੇ ਡੀਸੀਪੀ ਬਾਬੂ ਲਾਲ ਮਿੰਨਾ ਨੇ ਹਰੀ ਝੰਡੀ ਦੇ ਕੇ ਨਸ਼ਾ ਵਿਰੋਧੀ ਰੈਲੀ ਨੂੰ ਰਵਾਨਾ ਕੀਤਾ।ਇਸ ਮੌਕੇ ਤੇ ਰਾਸ਼ਟਰੀ ਪ੍ਰਧਾਨ ਸੰਦੀਪ ਸਰੀਨ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।ਵਿਸ਼ਾਲ ਰੈਲੀ ਹਾਲ ਗੇਟ ਤੋਂ ਸ਼ੁਰੂ ਹੁੰਦੀ ਹੋਈ ਕੋਤਵਾਲੀ ਚੌਂਕ ਤੋਂ ਜਲਿਆਵਾਲਾ ਬਾਗ ਦੇ ਅੰਦਰ ਸ਼ਹੀਦਾ ਦੀ ਜਯੋਤੀ ਤੇ ਨਸ਼ੇ ਨੂੰ ਜੱੜ ਤੋਂ ਖੱਤਮ ਕਰਨ ਦੀ ਕਸਮ ਖਾ ਕੇ ਸਮਾਪਤ ਕੀਤੀ ਗਈ।ਇਸ ਤੋਂ ਬਾਅਦ ਨਸ਼ਿਆ ਦੇ ਖਿਲਾਫ ਪੁਤਲਾ ਵੀ ਸਾੜੀਆ ਗਿਆ।ਇਸ ਦੌਰਾਨ ਸੰਦੀਪ ਸਰੀਨ ਅਤੇ ਡਾ.ਵਨੀਤ ਸਰੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਨਸ਼ੇ ਨੂੰ ਜੱੜ ਤੋਂ ਖੱਤਮ ਕਰਨ ਲਈ ਲੋਕਾਂ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੇ ਪੰਜਾਬ ਅਤੇ ਦੇਸ਼ ਦਾ ਨਾਮ ਚੰਗੇ ਕੰਮਾਂ ਵਿੱਚ ਉਚਾ ਕਰਨ।ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪਬਲਿਕ ਦੀ ਦੂਰੀਆਂ ਖੱਤਮ ਹੋਣਾਂ ਨਸ਼ੇ ਦੇ ਖਾਤਮੇ ਦੀ ਸ਼ੁਰੂਆਤ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਾਰੀਆ ਨੂੰ ਨਸ਼ੀਆ ਦੇ ਖਿਲਾਫ ਸੱਖਤ ਕਦਮ ਚੂੱਕਣੇ ਚਾਹੀਦੇ ਹਨ, ਤਾਂਕਿ ਨੌਜਵਾਨ ਪੀੜੀ ਨੂੰ ਨਸ਼ੀਆ ਤੋਂ ਦੂਰ ਕੀਤਾ ਜਾ ਸੱਕੇ।ਇਸ ਮੌਕੇ ਪ੍ਰੇਮ ਸ਼ਰਮਾ, ਸੁਧੀਰ ਸ਼ਰਮਾ, ਅਜੇ ਸਰੀਨ, ਸੁਨੀਲ, ਬੌਬੀ ਸਰੀਨ, ਹਰੀ ਸਰੀਨ, ਐਨ.ਐਸ ਚਾਵਲਾ, ਦਿਨੇਸ਼ ਮਹੇਸ਼ਵਰੀ, ਲਵ ਖੰਨਾਂ, ਬਲਜਿੰਦਰ ਸਿੰਘ, ਦੀਪਕ, ਦੀਪਕ ਮਹਾਜਨ, ਕੁਲਵਿੰਦਰ ਸਿੰਘ, ਰਜਿੰਦਰ ਸਾਹਨੀ, ਦਿਲਬਾਗ ਸਿੰਘ, ਅਜੇ ਮਹੇਸ਼ਵਰੀ, ਪੰਕਜ, ਤਰੂਣ ਅਗਰਵਾਲ, ਅਰੂਣ ਸ਼ਰਮਾ, ਐਡਵੋਕੇਟ ਅਮਨ ਸੈਨੀ, ਸੰਦੀਪ ਕੋਹਲੀ, ਸ਼ਿਵਾ ਸਰੀਨ, ਮੋਹੀਤ, ਰੋਹਿਤ, ਸਚਦੇਵਾ ਆਦਿ ਹਾਜਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply