Saturday, July 27, 2024

ਜਿਲਾ ਕਾਂਗਰਸ ਕਮੇਟੀ ਘੱਟ ਗਿਣਤੀ ਸੈਲ ਦੇ ਜੱਥੇ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸੀਆਂ ਮੁਸ਼ਕਿਲਾਂ

PPN260612
ਅੰਮ੍ਰਿਤਸਰ, 26  ਜੂਨ (ਸਾਜਨ/ਸੁਖਬੀਰ)-  ਜਿਲਾ ਕਾਂਗਰਸ ਕਮੇਟੀ ਘੱਟ ਗਿਣਤੀ ਸੈਲ ਦੇ ਜੱਥੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ।ਜਿਸ ਵਿੱਚ ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਬਾਸ ਰਜ੍ਹਾ ਅਤੇ ਘੱਟ ਗਿਣਤੀ ਸੈਲ ਦੇ ਸ਼ਹਿਰੀ ਚੇਅਰਮੈਨ ਜੂਨੇਦ ਖਾਨ ਨੇ ਅੰਮ੍ਰਿਤਸਰ ਸ਼ਹਿਰ ਦੇ ਅੈਮ ਪੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਹਿਰ ਵਿੱਚ ਆ ਰਹੀਆਂ ਮੁਸ਼ਕਿਲਾਂ  ਸਬੰਧੀ ਜਾਣੂ ਕਰਵਾਇਆ।ਜਿਸ ਵਿੱਚ ਅੇਜੂਕੇਸ਼ਨ, ਕਬਰਸਤਾਨ ਤੇ ਮਸਜਿਦਾਂ, ਰਾਸ਼ਨ ਕਾਰਡ, ਵੋਟਰ ਕਾਰਡ, ਮੁਸਲਿਮ ਤਿਉਹਾਰਾਂ ਤੇ ਪ੍ਰਦੇਸ਼ ਵਿੱਚ ਛੁੱਟੀ ਨਾ ਹੋਣਾ, ਜਦਕਿ ਕੇਂਦਰ ਵਿੱਚ ਛੁੱਟੀ ਹੁੰਦੀ ਹੈ।ਪੰਜਾਬ ਪ੍ਰਦੇਸ਼ ਜਨਰਲ ਬਾਡੀ ਵਿੱਚ ਕਿਸੀ ਮੁਸਲਿਮ ਦਾ ਨਾਂ ਹੋਣਾ, ਪਿਛਲੇ ਲੰਬੇਂ ਸਮੇਂ ਤੋਂ ਪੰਜਾਬ ਵਕਫਬੋਰਡ ਦਾ ਗਠਬੰਦਨ ਸਰਕਾਰ ਦੇ ਹੱਥਾ ਦੀ ਕਤਪੂਤਲੀਆਂ ਹੋਣਾ ਅਤੇ ਮੁਸਲਿਮ  ਭਾਈਚਾਰੇ ਦੀ ਪੂਸ਼ਤੈਨੀ ਜਾਈਦਾਦਾਂ ਤੇ ਕਬੱਜਾ ਕਰਨਾ ਇਹ ਸਾਰੀਆਂ ਮੁਸ਼ਕਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਦੱਸੀਆਂ ।ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ  ਦਿੱਤਾ ਕਿ ਜਲੱਦੀ ਹੀ ਸਾਰੀਆਂ ਮੁਸ਼ਕਿਲਾਂ ਨੂੰ ਹੱਲ ਕਰ ਦਿੱਤਾ ਜਾਵੇਗਾ ਅਤੇ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਚਮਨ ਖਾਨ, ਜੋਸ਼ਿਲ ਰਾਏ, ਰਾਜਵਿੰਦਰ ਕੋਰ, ਰਾਜੀਵ ਗਾਂਧੀ, ਵਿਨੋਦ ਖੰਨਾਂ, ਅਮਨਬਾਰ ਹੁਦਾ, ਕੈਲਾਸ਼ ਚੰਦ, ਵਿਲਸਨ ਲਾਡੀ, ਸ਼ਮੀ ਹੈਦਰ, ਆਦਿਲ, ਸੰਜੂ, ਸਤਪਾਲ ਸਿੰਘ ਆਦਿ ਹਾਜਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply