ਤਸਵੀਰ ਅਵਤਾਰ ਸਿੰਘ ਕੈਂਥ
ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ)- ਬਰਨਾਲਾ- ਬਾਈਪਾਸ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਧਾਨਗੀ ਅਤੇ ਕਬਜ਼ੇ ਸੰਬੰਧਿਤ ਝਗੜੇ ਨੂੰ ਖ਼ਤਮ ਕਰਨ ਦੇ ਉਦੇਸ਼ ਹੇਠ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਭਾਈ ਦਿਲਬਾਗ ਸਿੰਘ, ਭਾਈ ਗੁਰਵਿੰਦਰ ਸਿੰਘ,ਭਾਈ ਹਰਜੀਤ ਸਿੰਘ, ਭਾਈ ਕੇਵਲ ਸਿੰਘ, ਭਾਈ ਜਗਸ਼ੀਰ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਇੰਨਚਾਰਜ ਭਾਈ ਜਗਤਾਰ ਸਿੰਘ ਜੰਗੀਆਣਾ ਸਮੇਤ ਗੁਰਦੁਆਰਾ ਸਾਹਿਬ ਪੁੱਜੇ ਅਤੇ ਉਨ੍ਹਾਂ ਨੇ ਇਲਾਕੇ ਦੀਆਂ ਸੰਗਤਾਂ ਦੇ ਵਿਚਾਰ ਵੀ ਜਾਣੇ ਕਿਉਂ ਕਿ ਪਿਛਲੇ ਦਿਨੀ ਗੁਰਦੁਆਰਾ ਸਾਹਿਬ ਵਿਖੇ ਡੇਰਾ ਰੂੰਮੀ ਵਾਲਿਆਂ ਵਲੋਂ ਆਪਣੀ ਮਰਿਆਦਾ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਕਾਰਨ ਫਿਰ ਵਾਦ ਵਿਵਾਦ ਸ਼ੁਰੂ ਹੋ ਗਿਆ ਸੀ। ਇਥੇ ਜ਼ਿਕਰਯੋਗ ਇਹ ਹੈ ਕਿ ਢਿੱਲੋਂ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਆਪਣੀ ਮਰਜ਼ੀ ਨਾਲ ਡੇਰਾ ਰੂੰਮੀ ਵਾਲਿਆਂ ਦੇ ਹਵਾਲੇ ਕਰਨ ਬਾਰੇ ਇਕਰਾਰਨਾਮਾ ਕੀਤਾ ਗਿਆ ਜਿਸ ਦੀ ਸੰਗਤਾਂ ਵਲੋਂ ਵਿਰੋਧ ਕੀਤਾ ਜਾਣ ‘ਤੇ ਅੱਜ ਫਿਰ ਪੰਜ ਪਿਆਰਿਆਂ ਨੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੋਹਾਂ ਧਿਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਤਖ਼ਤ ਸਾਹਿਬ ਸੀ੍ਰ ਦਮਦਮਾ ਸਾਹਿਬ ਬੁਲਾਇਆ ਗਿਆ, ਜਿਥੇ ਢਿੱਲੋਂ ਪਰਿਵਾਰ ਦੇ ਗੁਰਤੇਜ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਨੂੰ ਸਿੰਘ ਸਾਹਿਬ ਵਲੋਂ ਡੇਰਾ ਰੂੰਮੀ ਵਾਲਿਆਂ ਨਾਲ ਜੋ ਇਕਰਾਰ ਨਾਮਾ ਲਿਖ ਕੇ ਦਿੱਤਾ ਗਿਆ ਹੈ ਉਸ ਨੂੰ ਵਾਪਸ ਲੈਣ ਦਾ ਹੁਕਮ ਅਤੇ ਧਾਰਮਿਕ ਸਜ਼ਾ ਸੁਣਾਈ, ਜਿਸ ਵਿਚ ਇਕ ਹਫ਼ਤਾ ਆਪਣੇ ਹੱਥੀਂ ਗੁਰਦੁਆਰਾ ਸਾਹਿਬ ਵਿਖੇ ਭਾਂਡੇ ਮਾਂਜਣ, ਝਾੜੂ ਲਗਾਉਣਾ, ਜੋੜਿਆਂ ਦੀ ਸੇਵਾ, ਅੱਧਾ ਘੰਟਾ ਸਿਮਰਨ,ਮੂਲ ਮੰਤਰ ਦਾ ਜਾਪ ਅਤੇ 501 ਰੁਪਏ ਦੀ ਦੇਗ ਕਰਵਾਉਣੀ। ਇਸ ਤੋਂ ਸਿੰਘ ਸਾਹਿਬ ਵਲੋਂ ਐਤਵਾਰ ਨੂੰ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਦਾ ਦੋਹਾਂ ਧਿਰਾਂ ਨੂੰ ਮਨਜੂਰ ਹੋਵੇਗਾ। ਇਸ ਮੌਕੇ ਹਾਲਤ ਨੂੰ ਕਾਬੂ ਹੇਠ ਰੱਖਣ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਐਸ.ਡੀ.ਐਮ ਦਮਨਜੀਤ ਸਿੰਘ ਮਾਨ, ਡੀ. ਐਸ. ਪੀ. ਸਿਟੀ ਗੁਰਜੀਤ ਸਿੰਘ ਰੋਮਾਣਾ, ਜੀ. ਐਸ. ਕਿੰਗਰਾ ਡੀ ਐਸ ਪੀ, ਤਹਿਸੀਲਦਾਰ ਸਾਹਿਬ ਅਤੇ ਥਾਣਾ ਕੈਂਟ,ਥਾਣਾ ਸਿਵਲ ਤੋਂ ਇਲਾਵਾ ਭਾਰੀ ਫੋਰਸ ਵੀ ਮੌਜੂਦ ਸੀ। ਇਨ੍ਹਾਂ ਤੋਂ ਇਲਾਵਾ ਸ਼ਹਿਰ ਦੀਆਂ ਸਭਾ ਸੁਸਾਇਟੀਆਂ ਦੇ ਆਗੂਆਂ ਵੀ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …