Friday, October 18, 2024

ਇਰਾਕ ‘ਚ ਫਸੇ ਪੰਜਾਬੀਆਂ ਦੀ ਰਿਹਾਈ ਲਈ ਦਿੱਲੀ ਕਮੇਟੀ ਵੱਲੋਂ ਵਿਦੇਸ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 30  ਜੂਨ (ਅੰਮ੍ਰਿਤ ਲਾਲ ਮੰਨਣ)-  ਇਰਾਕ ‘ਚ ਫਸੇ ਪੰਜਾਬੀ ਨੌਜਾਵਾਨਾਂ ਦੇ 40 PPN300604 ਪਰਿਵਾਰਿਕ ਮੈਂਬਰਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਹੋਰ ਅਕਾਲੀ ਆਗੂਆਂ ਦੀ ਅਗਵਾਈ ਹੈਠ ਮੁਲਾਕਾਤ ਕੀਤੀ। ਰਾਜਸਭਾ ਸਾਂਸਦ ਨਰੇਸ਼ ਗੁਜਰਾਲ, ਮਨਜੀਤ ਸਿੰਘ ਜੀ.ਕੇ. ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਤੇ ਅਧਾਰਿਤ ਇਸ ਵਫਦ ਦੀ ਮੁਲਾਕਾਤ ਵੇਲ੍ਹੇ ਵਿਦੇਸ਼ ਰਾਜਮੰਤਰੀ ਜਰਨਲ ਵੀ.ਕੇ. ਸਿੰਘ ਅਤੇ ਵਿਦੇਸ਼ ਸਕੱਤਰ ਵੀ ਮੌਜੂਦ ਸਨ। ਦਿੱਲੀ ਕਮੇਟੀ ਵੱਲੋਂ ਸੁਸ਼ਮਾ ਸਵਰਾਜ ਨੂੰ ਮੰਗਪੱਤਰ ਸੌਂਪਦੇ ਹੋਏ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਦੇਸ਼ ਹਿੱਤ ‘ਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੀ ਵੀ ਪੇਸ਼ਕਸ਼ ਕੀਤੀ।
40 ਪਰਿਵਾਰਾਂ ਦੇ ਇਰਾਕ ਦੇ ਮੌਸੂਲ ਸ਼ਹਿਰ ਵਿਚ ਫਸੇ ਹੋਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਪਰਤਨ ਤੇ ਹੋ ਰਹੀ ਦੇਰੀ ਤੇ ਵੀ ਚਿੰਤਾ ਜ਼ਾਹਿਰ ਕੀਤੀ। ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਦੇਸ਼ ਮੰਤਰੀ ਨਾਲ ਹੋਈ ਮੁਲਾਕਾਤ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਪੰਜਾਬੀਆਂ ਦੀ ਰਿਹਾਈ ਸੁਰੱਖਿਅਤ ਤਰੀਕੇ ਨਾਲ ਛੇਤੀ ਕਰਵਾਉਣ ਦੀ ਮੰਗ ਕੀਤੀ।  ਮੌਜੂਦਾ ਹਾਲਾਤਾਂ ਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਵੱਲੋਂ ਆਪਣੇ ਤੌਰ ਤੇ ਕੀਤੀ ਜਾ ਰਹੀ ਨਿਗਰਾਨੀ ਬਾਰੇ ਵੀ ਵਿਦੇਸ਼ ਮੰਤਰੀ ਨੂੰ ਅਕਾਲੀ ਆਗੂਆਂ ਨੇ ਜਾਣੂੰ ਕਰਵਾਇਆ। ਇਰਾਕ ਦੀ ਤਾਰੀਕ ਉਲ ਹੁੱਡਾ ਕੰਪਨੀ ‘ਚ ਬੀਤੇ 10 ਮਹੀਨਿਆ ਤੋਂ ਨੌਕਰੀ ਕਰ ਰਹੇ ਇਨ੍ਹਾਂ ਪੰਜਾਬੀਆਂ ਦੇ ਆਈ.ਐਸ. ਆਈ.ਐਸ. ਨਾਂ ਦੇ ਜੇਹਾਦੀ ਗੁੱਟ ਦੇ ਕਬਜੇ ‘ਚ ਹੋਣ ਦਾ ਵੀ ਇਨ੍ਹਾਂ ਆਗੂਆਂ ਨੇ ਖਦਸਾ ਪ੍ਰਗਟਾਇਆਂ। ਵਿਦੇਸ਼ ਮੰਤਰੀ ਨੇ ਭਾਰਤ ਸਰਕਾਰ ਦੇ ਵੱਲੋਂ ਇਨ੍ਹਾਂ ਲੋਕਾਂ ਨੂੰ ਦੇਸ਼ ਵਾਪਸੀ ਵਾਸਤੇ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂੰ ਕਰਵਾਉਂਦੇ ਹੋਏ ਇਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਵੀ ਆਸ ਜਤਾਈ। ਇਸ ਮੌਕੇ ਇਰਾਕ ‘ਚ ਫਸੇ ਨੌਜਵਾਨਾਂ ਦੇ ਪਰਿਵਾਰਾ ਚੋਂ ਗੁਰਪਿੰਦਰ ਕੌਰ, ਸੁਖਵਿੰਦਰ ਕੌਰ, ਸੁਖਵੰਤ ਸਿੰਘ, ਧਰਮ ਕੌਰ, ਬਲਕਾਰ ਸਿੰਘ, ਰਣਜੀਤ ਕੌਰ, ਤਰਸੇਮ ਸਿੰਘ, ਹਰਭਜਨ ਕੌਰ ਤੇ ਸੀਮਾ ਸਣੇ ੪੦ ਪਰਿਵਾਰਕ ਮੈਂਬਰ ਮੌਜੂਦ ਸਨ।

Check Also

ਬ੍ਰਿਟਿਸ਼ ਹਾਈ ਕਮਿਸ਼ਨਰ ਦੇ ਵਫਦ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ

ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਬ੍ਰਿਟਿਸ਼ ਹਾਈ ਕਮਿਸ਼ਨਰ ਮਿਸ ਲਿੰਡੇ ਕੈਮੀਰੋਨ ਦੀ ਅਗਵਾਈ …

Leave a Reply