ਅੰਮ੍ਰਿਤਸਰ, 30 ਜੂਨ ( ਸਾਜਨ/ਸੁਖਬੀਰ)- ਸਥਾਨਕ ਚੀਲ ਮੰਡੀ ਸਥਿਤ ਗੱਲੀ ਡੱਬਕਰਾਂ ਵਿਖੇ ਹਿੰਦੂ ਸਿੱਖ ਵੈਲਫੇਅਰ ਸੋਸਾਇਟੀ ਵਲੋਂ ਮਾਂ ਚਿੰਤਪੂਰਨੀ ਅਤੇ ਡੇਰਾ ਬਾਬਾ ਵੜਬਾਗ ਸਿੰਘ ਦੇ ਦਰਸ਼ਨਾਂ ਲਈ ਜਤਿੰਦਰ ਸੋਨੀਆਂ ਦੀ ਅਗਵਾਈ ਵਿੱਚ ਹਰ ਮਹੀਨੇ ਦੀ ਤਰਾਂ 70 ਦੇ ਕਰੀਬ ਸ਼ਰਧਾਲੂਆਂ ਦੀ 31ਵੀਂ ਯਾਤਰਾ ਦਾ ਜਥਾ ਸਵੇਰੇ 7-00 ਵਜੇ ਮਾਂ ਚਿੰਤਪੂਰਨੀ ਦੇ ਜੈਕਾਰੀਆਂ ਦੇ ਨਾਲ ਰਵਾਨਾ ਹੋਇਆ।ਜਿਸ ਵਿੱਚ ਵਿਸ਼ੇਸ਼ ਤੋਰ ਭੀਮਸੈਨ ਖੰਨਾਂ ਚਾਂਦੀ ਵਾਲੇ, ਹਰਦੀਪ ਸਿੰਘ ਸ਼ੇਰਾ, ਰੋਹਿਤ ਬੱਬਰ, ਰਾਜ ਵਰਮਾ, ਅਜੇ ਭੰਡਾਰੀ, ਅਮਿਤ ਭੱਟ, ਸਾਜਨ ਭੱਟ ਪੂਰਾ ਸਹਿਯੋਗ ਦੇ ਰਹੇ ਹਨ।ਜਤਿੰਦਰ ਸੋਨੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਂ ਚਿੰਤਪੂਰਨੀ ਅਤੇ ਡੇਰਾ ਬਾਬਾ ਵੜਬਾਗ ਸਿੰਘ ਦੇ ਦਰਸ਼ਨਾਂ ਲਈ ਹਰ ਮਹੀਨੇ ਦੇ ਆਖਰੀ ਸੋਮਵਾਰ ਨੂੰ ਸ਼ਰਧਾਲੂਆਂ ਦਾ ਜੱਥਾ ਲੈ ਕੇ ਜਾਂਦੇ ਹਾਂ ਅਤੇ ਅੱਗੇ ਵੀ ਜਾਂਦੇ ਰਹਾਂਗੇ।ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਮਾਂ ਚਿੰਤਪੂਰਨੀ ਜੀ ਦੇ ਦਰਸ਼ਨਾਂ ਲਈ ਜਾਣਾ ਚਾਹੂੰਦੇ ਹਨ, 10 ਦਿਨ ਪਹਿਲਾਂ ਹੀ ਆਪਣਾ ਨਾਮ ਦਰਜ ਕਰਵਾ ਕੇ ਜਾ ਸੱਕਦੇ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …