ਅੰਮ੍ਰਿਤਸਰ, 30 ਜੂਨ (ਦੀਪ ਦਵਿੰਦਰ)- ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਹਿਯੋਗ ਨਾਲ ਆਯੋਜਿਤ ਥੀਏਟਰ ਵਰਕਸ਼ਾਪ ਦੌਰਾਨ ਤਿਆਰ ਕੀਤੇ ਨਾਟਕ ਮੇਲੇ ਦੇ ਪਹਿਲੇ ਦਿਨ ਹਿੰਦੁਸਤਾਨ ਦੇ ਨਾਮਵਰ ਨਾਟਕਕਾਰ ਤੇ ਅਦਾਕਾਰ ਗਿਰੀਸ਼ ਕਰਨਾਡ ਦੇ ਲਿਖੇ ਨਾਟਕ ਦਾ ਮੰਚਣ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਸਫ਼ਲਤਾ ਪੂਰਵਕ ਕੀਤਾ ਗਿਆ। ਅੱਜ ਤੋਂ 60 ਸਾਲ ਪਹਿਲਾਂ ਲਿਖੇ ਨਾਟਕ ਵਿੱਚ ਮੁਹੰਮਦ-ਬਿਨ-ਤੁਗਲਕ ਦੇ ਸਮੇਂ ਦੀ ਰਾਜਨੀਤੀ ਅਤੇ ਸਮਾਜਿਕ ਹਾਲਤ ਬਾਰੇ ਗੱਲ ਕੀਤੀ ਗਈ। ਤੁਗਲਕ ਜਿਸਨੇ ਕਿ ਅੱਜ ਤੋਂ ਲਗਭਗ 700 ਸਾਲ ਪਹਿਲਾਂ ਹਿੰਦੁਸਤਾਨ ‘ਤੇ ਰਾਜ ਕੀਤਾ। ਅੱਜ ਵੀ ਭਾਰਤ ਦੀ ਰਾਜਨੀਤੀ ਤੇ ਸਮਾਜਿਕ ਵਿਵਸਥਾ ਬਹੁਤੀ ਬਦਲੀ ਨਹੀਂ, ਉਸੇ ਤਰ੍ਹਾਂ ਹੈ।
ਇਸ ਨਾਟਕ ਵਿੱਚ ਸੰਗੀਤ ਲੋਪੋਕੇ ਬ੍ਰਦਰਜ਼ ਨੇ ਦਿੱਤਾ ਹੈ। ਮੁੱਖ ਭੂਮਿਕਾ ਪਵੇਲ ਸੰਧੂ (ਤੁਗਲਕ) ਨੇ ਨਿਭਾਈ ਹੈ। ਬਾਕੀ ਕਲਾਕਾਰਾਂ ਵਿੱਚ ਗੁਰਤੇਜ ਮਾਨ, ਰਮਨਦੀਪ, ਜੋਸ਼ੀ, ਗੁਰਬਾਜ਼, ਜਤਿੰਦਰ, ਜਗਦੀਪ ਸਿੰਘ, ਗਗਨਦੀਪ ਕੌਰ, ਖੁਸ਼ਵਿੰਦਰ ਸਿੰਘ, ਜਸਵਿੰਦਰ ਸਿੰਘ, ਬੱਗਾ ਸਿੰਘ, ਅਮਨਦੀਪ ਧਾਲੀਵਾਲ, ਗੌਰਵ ਸਿੰਗਲਾ, ਜੌਬਨ ਸਿੰਘ, ਅੰਗ੍ਰੇਜ਼ ਸਿੰਘ, ਨਰਿੰਦਰ ਸੇਠੀ ਤੇ ਹੋਰ ਅਦਾਕਾਰਾ ਨੇ ਵੀ ਆਪਣੀ ਅਦਾਕਾਰੀ ਦੇ ਰੰਗ ਵਿਖਾਏ। ਇਸ ਮੌਕੇ ਡਾ. ਅਵਤਾਰ ਸਿੰਘ, ਡਾ. ਅਮਨਦੀਪ ਕੌਰ ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ, ਜਗਦੀਸ਼ ਸਚਦੇਵਾ, ਰਮੇਸ਼ ਯਾਦਵ, ਲੋਕ ਗਾਇਕਾ ਗੁਰਮੀਤ ਬਾਵਾ, ਸ਼ਿਵਦੇਵ ਸਿੰਘ, ਸੁਖਬੀਰ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਬਰਾੜ, ਰਛਪਾਲ ਸਿੰਘ ਰੰਧਾਵਾ, ਗੁਰਦੇਵ ਸਿੰਘ ਮਹਿਲਾਂਵਾਲਾ, ਸ੍ਰੀਮਤੀ ਜਤਿੰਦਰ ਕੌਰ, ਕ੍ਰਿਪਾਲ ਬਾਵਾ, ਜਸਵੰਤ ਸਿੰਘ ਜੱਸ, ਜਤਿੰਦਰ ਕੌਰ, ਗੁਰਿੰਦਰ ਮਕਨਾ, ਸਰਬਜੀਤ ਸਿੰਘ ਲਾਡਾ ਤੇ ਹੋਰ ਸਖ਼ਸੀਅਤਾਂ ਹਾਜ਼ਰ ਸਨ।
ਬਾਕਸ- 01 ਜੁਲਾਈ ਨੂੰ ਹੋਵੇਗੀ ਕਥਾ ‘ਵੰਨ-ਸੁਵੰਨੀ’ ਦੀ ਪੇਸ਼ਕਾਰੀ
1 ਜੁਲਾਈ ਨੂੰ ਡਾਇਰੈਕਟਰ ਪ੍ਰੀਤਪਾਲ ਰੁਪਾਣਾ ਅਤੇ ਲੇਖਕ ਚੈਖੋਵ ਤੇ ਪ੍ਰਗਟ ਸਿੰਘ ਸਤੌਜ ਦਾ ਲਿਖਿਆ ਨਾਟਕ ‘ਕਥਾ ਵੰਨ-ਸੁਵੰਨੀ’ ਸ਼ਾਮ ਨੂੰ 6.30ਵਜੇ ਖੇਡਿਆ ਜਾਵੇਗਾ