Friday, October 18, 2024

ਜਾਅਲੀ ਫਾਈਨੈਸਰਾਂ ਨੇ ਲੁਟਿਆ ਫਾਜਿਲਕਾ ਦੀ ਜਵਾਨੀ ਨੂੰ

ਫਾਈਨੈਸਰਾਂ ਦੇ ਚੱਕਰ ਵਿੱਚ ਆ ਕੇ ਨਸ਼ੇ ਅਤੇ ਜੂਏ ਦੇ ਆਦੀ ਹੋ ਰਹੇ ਹਨ ਬੇਰੋਜ਼ਗਾਰ ਨੌਜਵਾਨ

PPN300612
ਫਾਜਿਲਕਾ, 30  ਜੂਨ (ਵਿਨੀਤ ਅਰੋੜਾ ) – ਜੀ ਹਾਂ ਇਹ ਗੱਲ ਸੌ ਫੀਸਦੀ ਸਹੀ ਹੈ ਕਿ ਜਾਅਲੀ ਫਾਈਨੈਸਰ ਫਾਜਿਲਕਾ ਦੀ ਜਵਾਨੀ ਨੂੰ ਘੁੱਣ ਦੀ ਤਰ੍ਹਾਂ ਖਾ ਰਹੇ ਹਨ।ਉਂਜ ਤਾਂ ਪੰਜਾਬ ਦਾ ਲਗਭਗ ਹਰ ਵਰਗ ਹੀ ਕਰਜੇ ਦੀ ਮਾਰ ਝੇਲ ਰਿਹਾ ਹੈ ਅਤੇ ਆਏ ਦਿਨ ਅਖਬਾਰਾਂ ਵਿੱਚ ਕਰਜੇ ਦੇ ਬੋਝ ਹੇਠਾਂ ਡੁੱਬੇ ਕਿਸਾਨਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਦੇ ਖੁਦਕੁਸ਼ੀ ਕਰਨ ਦੀਆਂ ਖਬਰਾਂ ਆਮ ਪੜ੍ਹਨ ਨੂੰ ਮਿਲਦੀਆਂ ਹਨ।ਪਰ ਫਾਜਿਲਕਾ ਦੇ ਹਾਲਾਤ ਸ਼ਾਇਦ ਇਸ ਤੋ ਮਾੜੇ ਹਨ।ਫਾਜਿਲਕਾ ਦੇ ਨੌਜਵਾਨ ਵਰਗ ਦਾ ਬਹੁਤ ਵੱਡਾ ਹਿੱਸਾ ਕੰਮ ਕਾਜ ਨਾ ਹੋਣ ਕਾਰਨ, ਨਿਰਾਸ਼ਾ ਵਿੱਚ ਰਾਹ ਤੋ ਭਟਕ ਕੇ ਇਹਨਾਂ ਜਾਅਲੀ ਫਾਈਨੈਸਰਾਂ ਦੇ ਚੱਕਰ ਵਿੱਚ ਆ ਕੇ ਨਸ਼ੇ ਅਤੇ ਜੂਏ ਦਾ ਆਦੀ ਹੋ ਗਿਆ ਹੈ ।ਇੱਥੇ ਇਹ ਗੱਲ ਜਿਕਰਯੋਗ ਹੈ ਕਿ ਇਹ ਜਾਲਸਾਜ ਫਾਈਨੈਸਰ ਇਹਨਾਂ ਨੌਜਵਾਨਾ ਨੂੰ ਫਾਈਨੈਸ ਕਰਦੇ ਹਨ ਅਤੇ ਉਨ੍ਹਾਂ ਨੂੰ ਮੋਟੀ ਵਿਆਜ ਦਰ ਤੇ ਪੈਸਾ ਉਧਾਰ ਦਿੰਦੇ ਹਨ।ਇਨ੍ਹਾਂ ਫਾਈਨੈਸੰਰਾਂ ਵਿੱਚੋ ਅਧਿੱਆਂ ਨਾਲੋ ਜਿਆਦਾ ਫਾਈਨੈਸਰ ਬਿਨਾਂ ਕਿਸੇ ਲਾਈਸੈਂਸ ਅਤੇ ਮਨਜੂਰੀ ਤੋ ਆਪਣੀ ਠੱਗੀ ਤੇ ਫਰੇਬ ਦੀ ਦੁਕਾਨ ਚਲਾ ਰਹੇ ਹਨ ।ਮੰਦੇ, ਗਰੀਬੀ ਅਤੇ ਬੇਰੋਜਗਾਰੀ  ਦੀ  ਮਾਰ ਝੇਲ ਰਹੇ ਇਸ ਬਾਰਡਰ ਹਲਕੇ ਦੇ ਨੌਜਵਾਨ ਇਨ੍ਹਾਂ ਫਾਈਨੈਸੰਰਾਂ ਦੇ ਚੱਕਰ ਵਿੱਚ ਇੰਨੀ ਬੁਰੀ ਤਰ੍ਹਾਂ ਫੱਸ ਚੁੱਕੇ ਹਨ ਕਿ ਉਨ੍ਹਾਂ ਨੂੰ ਸ਼ਰਾਬ, ਨਸ਼ਾ, ਜੂਆ ਜਾਂ ਖੁਦਕੁਸ਼ੀ ਤੋ ਇਲਾਵਾ ਕੋਈ ਹੋਰ ਰਾਹ ਨਹੀ ਲੱਭਦਾ । ਮੋਟੀ ਵਿਆਜ, ਫਾਈਨੈਸੰਰਾਂ ਦੇ ਗੁਡਿੰਆਂ ਦਾ ਡਰ ਅਤੇ ਸਮਾਜਿਕ ਇੱਜਤ ਮਾਨ ਦੇ ਜਾਣ ਦੇ ਡਰ ਦੇ ਮਾਰੇ ਇਹ ਨੌਜਵਾਨ ਅੰਦਰ ਹੀ ਅੰਦਰ ਘੁੱਟਦੇ ਜਾ ਰਹੇ ਹਨ।ਇਹ ਲੋਕ ਬੜੀ ਆਸਾਨੀ ਦੇ ਨਾਲ ਨੌਜਵਾਨ ਮੁੰਡਿਆ ਅਤੇ ਛੋਟੇ ਦੁਕਾਨਦਾਰਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ।ਆਮ ਲੋਕਾਂ ਵਾਸਤੇ ਪੈਸਾ ਲੈਣਾ ਤਾਂ ਬਹੁਤ ਸੌਖਾ ਹੁੰਦਾ ਹੈ ਪਰ ਜਦੋ ਵਿਆਜ ਨਾਲ ਵਾਪਿਸ ਮੋੜਨਾ ਪੈਦਾਂ ਹੈ ਤਾਂ ਵਿਆਜ ਹੀ ਨਹੀ ਭਰੀਂਦੀ ਹੈ ਜਦ ਕਿ ਮੂਲ ਤਾਂ ਉਥੇ ਦਾ ਉਥੇ ਹੀ ਖੜਾ ਰਹਿੰਦਾ ਹੈ।ਸਿਕਉਰਟੀ ਵੱਜੋਂ ਇਹ ਫਾਈਨੈਸੰਰ ਇਹਨਾਂ ਲੋਕਾਂ ਤੋਂ ਖ਼ਾਲੀ  ਬੈਂਕ ਚੈਕ ਅਤੇ ਹੋਰ ਕੋਰੇ ਕਾਗਜ਼ਾਂ ‘ਤੇ ਵੀ ਦਸਤਖ਼ਤ ਕਰਵਾ ਲੈਂਦੇ ਹਨ ।
ਇੱਥੇ ਇਹ ਦੱਸਣਾ ਵੀ ਬਹੁਤ ਜਰੂਰੀ ਹੈ ਕਿ ਇਹ ਫਾਈਨੈਸੰਰ ਲੋਕਾਂ ਨੂੰ 8 ਹਜਾਰ ਰੁਪਏ ਦੇ ਕੇ 12 ਹਜਾਰ ਰੁਪਏ, 16 ਹਜਾਰ ਰੁਪਏ ਦੇ ਕੇ 25 ਹਜਾਰ ਰੁਪਏ ਅਤੇ 35 ਹਜਾਰ ਰੁਪਏ ਦੇ 50 ਹਜਾਰ ਰੁਪਏ 100, 200 ਅਤੇ 500 ਰੁਪਏ ਦੀ ਰੋਜਾਨਾ ਕਿਸ਼ਤ ਦੇ ਰੂਪ ਵਿੱਚ ਪ੍ਰਾਪਤ ਕਰਕੇ ਦੁਗਣੇ ਪੈਸੇ ਵਸੂਲ ਕਰ ਰਹੇ ਹਨ ਜੋ ਕਿ ਕਿਸੇ ਵੀ ਬੈਕਂ ਦੀ ਵਿਆਜ ਦਰ ਤੋ ਲਗਭਗ 20 ਗੁਣਾਂ ਜਿਆਦਾ ਹੈ।ਜੇਕਰ ਕਿਸੇ ਦਿਨ ਕਿਸ਼ਤ ਦੇਣ ਵਿੱਚ ਨਾਗਾ ਹੋ ਜਾਵੇ ਤਾਂ ਦੂਜੇ ਦਿਨ ਦੋਹਾਂ ਕਿਸ਼ਤਾਂ ਦੇ ਨਾਲ ੫੦ ਤੋ 100 ਰੁਪਏ ਜ਼ੁਰਮਾਨਾ ਵੀ ਭਰਨਾ ਪੈਂਦਾ ਹੈ। ਕੀ ਇਹਨਾਂ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀ ? ਕੀ ਪੁਲਿਸ ਜਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਇਸ ਠੱਗ ਅਤੇ ਫਰੈਬ ਦੇ ਧੰਧੇ ਦੀ ਕੋਈ ਜਾਣਕਾਰੀ ਨਹੀ ਜਾਂ ਸਭ ਕੁੱਝ ਪਤਾ ਹੁੰਦਿਆਂ ਸੁੰਦਿਆਂ ਵੀ ਇਹ ਅਧਿਕਾਰੀ ਜਾਣ ਬੁੱਝ ਕੇ ਅੱਖਾਂ ਮੀਚੀ ਬੈਠੇ ਹਨ।ਹਾਲੇ ਕੁੱਝ ਦਿਨ ਪਹਿਲਾਂ ਹੀ ਫ਼ਾਜਿਲਕਾ ਦੇ ਇੱਕ ਮੰਨੇ ਪ੍ਰੰਮਨੇ ਵਪਾਰੀ ਦਾ ਨੌਜਵਾਨ ਮੁੰਡਾ ਇਹਨਾਂ ਫਾਈਨੈਸੰਰਾਂ ਦੇ ਜਾਲ ਵਿੱਚ ਫੱਸ ਕੇ ਲੱਖਾਂ ਰੁਪਏ ਵਿਆਜ ਭਰ ਕੇ ਇਨ੍ਹਾਂ ਫਾਈਨੈਸੰਰਾਂ ਦੇ ਗੁੰਡਿਆ ਦੇ ਡਰ ਤੋ ਬੱਚਦਾ ਫਾਹਾ ਲੈ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਗਿਆ।ਅਜਿਹੀਆਂ ਹੋਰ ਵੀ ਕਈ ਮਿਸਾਲਾਂ ਆਲੇ ਦੁਆਲੇ ਦੇ ਹਲਕਿਆਂ ਵਿੱਚ ਵੀ ਵੇਖਣ ਨੂੰ ਮਿਲੀਆਂ ਹਨ ।
ਇਸ ਸੰਬਧ ਵਿੱਚ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਅਤੇ ਐਸ. ਐਸ. ਪੀ ਸਵਪਨ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਇਹ ਸਭ ਜਾਣ ਕੇ ਬੜੀ ਹੈਰਾਨੀ ਹੋਈ ਅਤੇ ਉਹਨਾਂ ਨੇ ਕਿਹਾ ਕਿ ਇਹ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀ ਹੈ ਅਤੇ ਨਾ ਹੀ ਕਿਸੇ ਵਿਅਕਤੀ ਨੇ ਹਾਲੇ ਤੱਕ ਉਹਨਾਂ ਕੋਲ ਕੋਈ ਸ਼ਿਕਾਇਤ ਦਰਜ ਕਰਾਈ ਹੈ ਉਨ੍ਹਾਂ ਕਿਹਾ ਕਿ ਜੇਕਰ ਇਹਨਾਂ ਫਾਇਨੇਸੰਰਾਂ ਦਾ ਸਤਾਇਆ ਕੋਈ ਆਦਮੀ ਸਾਨੂੰ ਸ਼ਿਕਾਇਤ ਕਰੇਗਾ ਤਾਂ ਅਸੀ ਉਸਦੀ ਸ਼ਿਕਾਇਤ ‘ਤੇ ਤੁੰਰਤ ਅਤੇ ਸਖ਼ਤ ਕਾਰਵਾਈ ਕਰਾਂਗੇ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply