ਸਿਵਲ ਸਰਜਨ ਦਫ਼ਤਰ ਵਿਖੇ ਕਰਵਾਇਆ ਸੈਮੀਨਾਰ
ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ)- ਗਰਮੀ ਦੇ ਮੌਸਮ ਵਿੱਚ ਮੱਛਰ ਦੀ ਪੈਦਾਵਾਰ ਰੌਕਣ ਅਤੇ ਲੋਕਾਂ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਹਿੱਤ ਪੰਜਾਬ ਸਰਕਾਰ ਵੱਲੋ ਹਰ ਸਾਲ ਜੂਨ ਮਹੀਨੇ ਨੂੰ ਮਲੇਰੀਆ ਮਹੀਨੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਸਬੰਧੀ ਅੱਜ ਦਫ਼ਤਰ ਸਿਵਲ ਸਰਜਨ ਦੇ ਅਨੈਕਸੀ ਹਾਲ ਵਿਖੇ ਸਿਵਲ ਸਰਜਨ, ਡਾ. ਰਾਜੀਵ ਭੱਲਾ ਪ੍ਰਧਾਨਗੀ ਹੇਠਾਂ ਮਲੇਰੀਆ ਮਹੀਨਾ ਮਨਾਇਆ ਗਿਆ। ਇਹ ਮਲੇਰੀਆ ਮਹੀਨਾ ਵੱਖ- ਵੱਖ ਵਿਭਾਗ ਜਿਵੇਂ ਕਿ ਨਗਰ ਨਿਗਮ ਅੰਮ੍ਰਿਤਸਰ, ਲੋਕਲ ਬਾਡੀਜ ਵਿਭਾਗ, ਪੰਜਾਬ ਰੋਡਵੇਜ਼ ਡੀਪੂ 1 ਅਤੇ 2, ਸਿਖਿਆ ਵਿਭਾਗ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਹੌਰ ਵਿਭਾਗਾਂ ਦੇ ਪ੍ਰਤੀਨਿਧਾ ਅਤੇ ਸਿਹਤ ਵਿਭਾਗ ਦੇ ਸੈਨੇਟਰੀ ਇੰਸਪੈਕਟਰਾਂ ਦੀ ਸ਼ਮੂਲੀਅਤ ਵਿੱਚ ਮਨਾਇਆ ਗਿਆ।
ਇਸ ਅਵਸਰ ਤੇ ਸੰਬੋਧਨ ਕਰਦਿਆ ਸਿਵਲ ਸਰਜਨ, ਅੰਮ੍ਰਿਤਸਰ ਨੇ ਕਿਹਾ ਕਿ ਮੱਛਰ ਦੀ ਪੈਦਾਵਾਰ ਨੂੰ ਰੋਕਣ ਲਈ ਜੂਨ ਦੇ ਪੂਰੇ ਮਹੀਨੇ ਵਿੱਚ ਸਿਹਤ ਵਿਭਾਗ ਵੱਲੋ ਸੀ. ਐਚ. ਸੀ./ ਪੀ. ਐਚ. ਸੀ./ ਮਿਨੀ ਪੀ. ਐਚ. ਸੀ./ ਸਬ- ਸੈਂਟਰਾਂ ਅਤੇ ਪਿੰਡ ਪੱਧਰ ਤੇ ਮਲੇਰੀਆ ਜਾਗਰੂਕਤਾ ਕੈਂਪ ਲਗਾਏ ਗਏ ਹਨ। ਸ਼ਹਿਰ ਵਿਚ ਖਲੌਤੇ ਪਾਣੀ ਅਤੇ ਛੱਪੜਾ ਵਿੱਚ ਐਂਟੀ ਲਾਰਵਾ ਦਵਾਈਆਂ ਦਾ ਛਿੜਕਅ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਘਰ- ਘਰ ਜਾ ਕੇ ਸ਼ੱਕੀ ਮਰੀਜਾਂ ਦੀਆਂ ਸਲਾਈਡਾਂ ਬਣਾਈਆਂ ਜਾਂਦੀਆਂ ਹਨ ਅਤੇ ਪੋਸੇਟਿਵ ਕੇਸਾਂ ਨੂੰ ਰੈਡੀਕਲ ਟਰੀਟਮੈਂਟ ਦਿੱਤੀ ਜਾਂਦੀ ਹੈ। ਉਹਨਾਂ ਦੂਸਰੇ ਵਿਭਾਗਾਂ ਤੋਂ ਆਏ ਹੋਏ ਨੁਮਾਇੰਦਿਆ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਉਹ ਪਹਿਲਾਂ ਦੀ ਤਰ੍ਹਾਂ ਆਪਣਾ ਭਰਪੂਰ ਸਹਿਯੋਗ ਦੇਣ। ਇਸ ਅਵਸਰ ਤੇ ਸੰਬੋਧਨ ਕਰਦਿਆ ਜ਼ਿਲ੍ਹਾ ਮਲੇਰੀਆ ਅਫਸਰ ਡਾ. ਸੰਜੀਵ ਭਗਤ ਨੇ ਕਿਹਾ ਕਿ ਇਸ ਸਾਲ 2013 ਵਿੱਚ ਮਲੇਰੀਆ ਦੇ 23 ਕੇਸ ਪੋਜ਼ੇਟਿਵ ਪਾਵੇ ਗਏ ਸਨ ਅਤੇ 2014 ਵਿੱਚ 15 ਮਲੇਰੀਆ ਕੇਸ ਪੋਜ਼ੇਟਿਵ ਪਾਏ ਗਏ ਹਨ। 2014 ਵਿੱਚ ਕੁੱਲ 133414 ਸਲਾਈਡਾਂ ਬਣਾਈਆਂ ਗਈਆਂ ਹਨ। ਇਸ ਅਵਸਰ ਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਸ਼੍ਰੀਮਤੀ ਰਾਜ ਕੌਰ, ਸ਼੍ਰੀ ਗੁਰਬਖਸ਼ ਰਾਏ ਏ. ਐਮ. ਉ, ਸ਼੍ਰੀ ਚਰਨਜੀਤ ਸਿੰਘ, ਏ. ਯੁ. ਉ., ਸ੍ਰ ਮਨਜੀਤ ਸਿੰਘ, ਰਾਮ ਕੁਮਾਰ ਅਤੇ ਬਿਕਰਮਜੀਤ ਸਿੰਘ ਸੈਨੀਟਰੀ ਇੰਸਪੈਕਟਰ ਅਤੇ ਆਰੂਸ਼ ਭੱਲਾ ਬੀ. ਸੀ. ਸੀ. ਫੈਸੀਲੀਟੇਟਰ ਆਦਿ ਸ਼ਾਮਲ ਹੋਏ ਹਨ।