31 ਮਈ 2017 ਨੂੰ ਸੇਵਾ ਮੁਕਤੀ ’ਤੇ ਵਿਸ਼ੇਸ਼
ਸ਼੍ਰੀ ਭੀਮ ਚੰਦ ਗੋਇਲ ਲੈਕਚਰਾਰ ਮੈਥਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ (ਸੰਗਰੂਰ) ਤੋਂ 35 ਸਾਲ ਦੀ ਸੇਵਾ ਤੋਂ ਬਾਅਦ 31 ਮਈ ਨੂੰ ਸੇਵਾ ਮੁਕਤ ਹੋ ਰਹੇ ਹਨ।ਇਨ੍ਹਾਂ ਨੇ ਦਸੰਬਰ 1981 ਵਿਚ ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਇੱਕ ਪਿੰਡ ਤੋਂ ਆਪਣੀ ਪਹਿਲੀ ਸੇਵਾ ਬਤੌਰ ਮੈਥਜ ਮਾਸਟਰ ਸ਼ੁਰੂ ਕੀਤੀ ਸੀ। ਸਤੰਬਰ 1997 ਵਿਚ ਬਤੌਰ ਲੈਕਚਰਾਰ ਮੈਥਜ ਪਦ-ਉੱਨਤੀ ਹੋਣ ’ਤੇ ਸ.ਸ.ਸ.ਸ. (ਮੁੰਡੇ) ਮੂਨਕ (ਸੰਗਰੂਰ) ਵਿਖੇ ਹਾਜ਼ਰ ਹੋਏ ਸਨ।ਇਨ੍ਹਾਂ ਨੇ ਆਪਣੇ ਕਿੱਤੇ ਨਾਲ ਇਨਸਾਫ ਕਰਦੇ ਹੋਏ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਦਾ ਗਿਆਨ ਦਿੱਤਾ।ਇਨ੍ਹਾਂ ਨੂੰ ਆਪਣਾ ਵਿਸ਼ਾ ਗਣਿਤ ਪੜ੍ਹਾਉਣ ਤੋਂ ਇਲਾਵਾ ਅੰਗ੍ਰੇਜ਼ੀ ਵਰਗੇ ਮਹੱਤਵਪੂਰਨ ਵਿਸ਼ੇ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜਿਹੜੀ ਇਨ੍ਹਾਂ ਨੇ ਬਾਖੂਬੀ ਨਿਭਾਈ ਸੀ।
ਇਹ ਸੁਭਾਅ ਦੇ ਸਿੱਧੇ ਅਤੇ ਸਮਾਜ ਸੇਵਾ ਵਿਚ ਯਕੀਨ ਰੱਖਣ ਵਾਲੇ ਇਨਸਾਨ ਰਹੇ ਹਨ।ਇਹੀ ਕਾਰਨ ਹੈ ਕਿ ਸਮਾਜ ਵਿਚ ਇਨ੍ਹਾਂ ਦਾ ਕਾਫੀ ਮੇਲ ਮਿਲਾਪ ਰਿਹਾ ਹੈ।ਮਾਨਯੋਗ ਕ੍ਰਿਸ਼ਨ ਕੁਮਾਰ ਡੀ.ਜੀ.ਐੱਸ.ਈ ਸਕੂਲ ਸਿੱਖਿਆ ਵਿਭਾਗ, ਪੰਜਾਬ ਜਿਨ੍ਹਾਂ ਨੇ ਸਿੱਖਿਆ ਵਿਭਾਗ ਵਿੱਚ ਬਦਲਾਅ ਲਿਆਂਦਾ ਸੀ ਨੇ 2008 ਵਿੱਚ ਸਿਖਿਆ ਸੁਧਾਰ ਲਈ ਨਿਰੀਖਣ ਟੀਮਾਂ ਦਾ ਗਠਨ ਕੀਤਾ।ਉਸ ਸਮੇਂ ਦੇ ਮੰਡਲ ਸਿੱਖਿਆ ਅਫਸਰ ਨਾਭਾ ਅਸ਼ੋਕ ਭੱਲਾ ਨੇ ਆਪਦਾ ਨਾਮ ਬਤੌਰ ਮੈਂਬਰ, ਮੰਡਲ ਲੈਵਲ ਨਿਰੀਖਣ ਟੀਮ ਨਾਭਾ ਲਈ ਸਿਫਾਰਿਸ਼ ਕੀਤਾ।ਆਪ ਇਸ ਟੀਮ ਦੇ ਮੈਂਬਰ ਬਣ ਕੇ ਬਤੌਰ ਵਿਸ਼ਾ ਮਾਹਿਰ (ਮੈਥਜ) ਕੰਮ ਕੀਤਾ ਅਤੇ ਜੂਨ 2014 ਤੱਕ ਲਗਾਤਾਰ ਇਸ ਟੀਮ ਦੇ ਮੈਂਬਰ ਰਹੇ।ਆਪ ਨੇ ਇਸ ਟੀਮ ਲਈ ਪੂਰੀ ਮਿਹਨਤ, ਸਮਰਪਤਾ ਅਤੇ ਇਮਾਨੀਦਾਰੀ ਨਾਲ ਕੰਮ ਕੀਤਾ।
ਉਸ ਸਮੇਂ ਦੌਰਾਨ ਸਕੂਲਾਂ ਵਿਚ ਨਿਰੀਖਣ ਟੀਮਾਂ ਦਾ ਬਹੁਤ ਖੌਫ਼ ਸੀ, ਪਰ ਆਪ ਵਰਗੇ ਵਧੀਆ ਸੁਭਾਅ ਦੇ ਟੀਮ ਮੈਂਬਰ ਹੋਣ ਕਰਕੇ ਅਧਿਆਪਕ ਵਿਸ਼ੇਸ਼ ਤੌਰ ’ਤੇ ਫ਼ੋਨ ਕਰਕੇ ਸਬੰਧਤ ਸਕੂਲ ਦਾ ਨਿਰੀਖਣ ਕਰਨ ਲਈ ਬੇਨਤੀ ਕਰਦੇ ਸਨ। ਇਸ ਦਾ ਅਰਥ ਇਹ ਨਹੀਂ ਸੀ ਕਿ ਟੀਮ ਦੇ ਮੈਂਬਰ ਨਿਰੀਖਣ ਕਰਦੇ ਸਮੇਂ ਅਧਿਆਪਕਾਂ ਨੂੰ ਕਿਸੇ ਕਿਸਮ ਦੀ ਰਿਆਇਤ ਦਿੰਦੇ ਸਨ।ਟੀਮ ਮੈਂਬਰਜ ਦਾ ਰਵੱਈਆਂ ਸੁਝਾਅਤਮਕ ਸੀ, ਜਿਸ ਦੇ ਸਿੱਖਿਆ ਸੁਧਾਰ ਹਿੱਤ ਵਧੀਆ ਨਤੀਜੇ ਵੀ ਪਾਏ ਗਏ ਸਨ।ਆਪ ਵਲੋਂ ਸਿਖਿਆ ਸੁਧਾਰ ਹਿੱਤ ਪ੍ਰਤੀਕਿਰਿਆ ’ਤੇ ਡੀ.ਜੀ.ਐਸ.ਈ ਦਫਤਰ ਵਲੋਂ ਕਈ ਹਦਾਇਤ ਪੱਤਰ ਵੀ ਜਾਰੀ ਕੀਤੇ ਗਏ ਸਨ, ਜੋੋ ਕਾਮਯਾਬ ਸਿੱਧ ਹੋਏ ਸਨ।ਮੈਂ ਇਨ੍ਹਾਂ ਦੀ ਵਧੀਆ ਸਿਹਤ ਦੀ ਕਾਮਨਾ ਕਰਦਾ ਹਾਂ ਤਾਂ ਜੋੋ ਭਵਿੱਖ ਵਿੱਚ ਵੀ ਵਿਭਾਗ ਨੁੰ ਅਗਵਾਈ ਦਿੰਦੇ ਰਹਿਣ।
-ਜਸਬੀਰ ਸਿੰਘ
ਰਿਟਾ. ਪੰਜਾਬੀ ਮਾਸਟਰ
ਅਫਸਰ ਕਲੋਨੀ, ਸੀ 18, ਸੰਗਰੂਰ
ਸੰਪਰਕ: +91 84275 62935