Wednesday, October 14, 2026

ਜਿਲ੍ਹਾ ਕਚਹਿਰੀਆਂ ‘ਚ ਵਾਤਾਵਰਨ ਦਿਵਸ ਮਨਾਇਆ

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ-ਮਨਜੀਤ ਸਿੰਘ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋਂ ਮੈਡਮ ਮੋਨਿਕਾ ਸ਼ਰਮਾ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ

ACD Systems Digital Imaging
ACD Systems Digital Imaging

ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਵਿੱਚ ਵਾਤਾਵਰਨ ਦਿਵਸ ਮਨਾਇਆ ਗਿਆ।ਵਾਤਾਵਰਨ ਦਿਵਸ ਨੂੰ ਮਨਾਉਂਦੇ ਹੋਏ ਮੋਨਿਕਾ ਸ਼ਰਮਾ ਵੱਲੋਂ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਵਿੱਚ ਨਵੇਂ ਸਭ ਅਧਿਕਾਰੀਆਂ ਵੱਲੋਂ ਵਾਰੀ-ਵਾਰੀ ਰੁੱਖ ਤੇ ਪੋਦੇ ਲਗਾਏ ਗਏ।
ਇਸ ਮੌਕੇ ਮੋਨਿਕਾ ਸ਼ਰਮਾ ਵੱਲੋਂ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਅਤੇ ਹਰਿਆ-ਭਰਿਆ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਉਨਾਂ ਨੇ ਇਹਨਾਂ ਰੁੱਖ-ਬੂਟਿਆਂ ਨੂੰ ਸਮੇਂ ਸਿਰ ਪਾਣੀ ਦੇਣ ਅਤੇ ਉਨਾਂ ਦਾ ਖਿਆਲ ਰੱਖਣ ਲਈ ਸਭ ਨੂੰ ਪ੍ਰੇਰਿਆ।ਇਸ ਸਮੇਂ ਦੌਰਾਨ ਦਫਤਰੀ ਸਟਾਫ ਅਤੇ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply