ਸਮਰਾਲਾ, 5 ਜੂਨ (ਪੰਜਾਬ ਪੋਸਟ – ਕੰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਦੇ ਮੱਦੇਨਜ਼ਰ ਸਮਾਗਮ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੇ ਮੁੱਖ ਮਹਿਮਾਨ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਆਏ ਪਤਵੰਤੇ ਸੱਜਣਾ ਨੂੰ ਜੀ ਆਇਆਂ ਆਖਦਿਆਂ ਵਾਤਾਵਰਣ ਪ੍ਰਤੀ ਸਭ ਨੂੰ ਆਪਣੀ ਜ਼ਿੰਮੇਵਾਰੀ ਅਤੇ ਜਾਗਰੂਕਤਾ ਅਪਣਾਉਣ ਦਾ ਸੁਨੇਹਾ ਦਿੱਤਾ।ਮੁੱਖ ਮਹਿਮਾਨ ਅਮਰੀਕ ਸਿੰਘ ਢਿੱਲੋਂ ਨੇ ਇਸ ਮੌਕੇ ਮਨ ਦੀ ਸ਼ੁੱਧਤਾ ਅਤੇ ਕੁਦਰਤ ਨਾਲ ਇਕਸੁਰਤਾ ਤੇ ਜ਼ੋਰ ਦਿੰਦਿਆਂ ਸਾਰਿਆਂ ਨੂੰ ਮਿਲਕੇ ਇਸ ਜ਼ਿੰਮੇਵਾਰੀ ਪ੍ਰਤੀ ਸੁਚੇਤ ਹੋਣ ਲਈ ਸੁਨੇਹਾ ਦਿੱਤਾ।ਇਸ ਮੌਕੇ ਉਹਨਾਂ ਨੇ ਸਕੂਲ ਕੈਂਪਸ ਵਿਚ ਇਕ ਬੂਟਾ ਲਗਾ ਕੇ ‘ਵਾਤਾਵਰਣ ਬਚਾਓ ਮੁਹਿੰਮ’ ਦਾ ਆਗਾਜ਼ ਕੀਤਾ।ਉਹਨਾਂ ਦੇ ਨਾਲ ਕੁਲਵੰਤ ਸਿੰਘ, ਰਾਮ ਰਤਨ ਹੈੱਡ ਮਾਸਟਰ, ਅਮਰਨਾਥ ਟਾਗਰਾ, ਗੁਰਮੇਲ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਸਨੀ ਦੂਆ ਕੌਂੋਸਲਰ, ਲਵੀ ਢਿੱਲੋਂ ਪੀ.ਏ, ਮੇਘਦਾਸ ਜਵੰਦਾ ਨੈਸ਼ਨਲ ਐਵਾਰਡੀ, ਪ੍ਰਿੰਸੀਪਲ ਗੁਰਜੰਟ ਸਿੰਘ, ਸੁਰਿੰਦਰ ਕੌਰ ਕੌਫੀ, ਪਰਮਿੰਦਰ ਕੌਰ ਆਦਿ ਸਖਸ਼ੀਅਤਾਂ ਤੋਂ ਇਲਾਵਾ ਸਕੂਲ ਸਟਾਫ, ਵਿਦਿਆਰਥੀ ਤੇ ਉਹਨਾਂ ਦੇ ਮਾਪੇ ਵੀ ਹਾਜ਼ਰ ਸਨ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਵਿਚੋਂ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਦਾ ਸਨਮਾਨ 1100-1100 ਰੁਪਏ ਅਤੇ ਟਰਾਫੀ ਦੇ ਕੇ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਮੈਡਮ ਨੀਲਮ ਰਾਣੀ ਹਿੰਦੀ ਲੈਕਚਰਾਰ ਨੇ ਨਿਭਾਈ।ਅਖੀਰ ਵਿਚ ਡਾ. ਸੁਖਪਾਲ ਕੌਰ (ਲੈਕ: ਪੰਜਾਬੀ) ਵੱਲੋਂ ਆਏ ਸਾਰੇ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …