ਪਠਾਨਕੋਟ, 7 ਜੂਨ (ਪੰਜਾਬ ਪੋਸਟ ਬਿਊਰੋ) – ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲਿਆਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ, ਜਿਸ ਨਾਲ ਭਵਿੱਖ ਦੀ ਖੇਤੀ ਲਈ ਪਾਣੀ ਦੀ ਘਾਟ ਦੇ ਨਾਲ-ਨਾਲ ਬੇਰੁਜ਼ਗਾਰੀ ਵ
ਧਣ ਦਾ ਖਤਰਾ ਬਣ ਗਿਆ ਹੈ।ਇਹ ਵਿਚਾਰ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਨੇ ਸਥਾਨਕ ਖੇਤੀਬਾੜੀ ਦਫਤਰ ਵਿਖੇ ਗੱਲਬਾਤ ਕਰਦਿਆਂ ਕਹੇ।
ਡਾ. ਧੰਜੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਪੰਜਾਬ ਸੱਬ ਸਾਇਲ ਪ੍ਰੀਜ਼ਰਵੇਸ਼ਣ ਐਕਟ 2019 ਅਨੁਸਾਰ ਝੋਨੇ ਦੀ 15 ਜੂਨ ਤੋਂ ਪਹਿਲਾਂ ਨਹੀਂ ਕੀਤੀ ਜਾ ਸਕਦੀ।ਉਨਾਂ ਕਿਹਾ ਕਿ ਇਸ ਐਕਟ ਦਾ ਮਕਸਦ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਆ ਰਹੀ ਗਿਰਾਵਟ ਨੂੰ ਰੋਕਣਾ ਹੈ।ਉਨਾ ਕਿਹਾ ਕਿ ਦੇਖਿਆ ਗਿਆਂ ਹੈ ਕਿ ਕਿਸਾਨ ਖਾਲੀ ਖੇਤਾਂ ਵਿੱਚ ਬਿਨਾਂ ਜ਼ਰੂਰਤ ਤੋਂ ਪਾਣੀ ਲਗਾ ਕੇ ਪਨੀ੍ਰੀਆਂ ਅਤੇ ਹੋਰ ਫਸਲਾਂ ਲਈ ਦਿੱਤੇ ਜਾ ਰਹੇ ਪਾਣੀ ਦੀ ਦੁਰਵਰਤੋਂ ਕਰ ਰਹੇ ਹਨ।ਉਨਾਂ ਕਿਹਾ ਪਾਣੀ ਦੀ ਇਸ ਤਰਾਂ ਕੀਤੀ ਦੁਰਵਰਤੋਂ ਸਾਨੂੰ ਅਜਿਹੇ ਮੁਕਾਮ ਤੇ ਪਹੁੰਚਾ ਦਵੇਗੀ ਕਿ ਭਵਿੱਖ ਦੀ ਖੇਤੀ ਨੂੰ ਖਤਰਾ ਪੈ ਜਾਵੇਗਾ।ਉਨਾਂ ਕਿਹਾ ਕਿ ਪੰਜਾਬ ਦੇ 141 ਬਲਾਕਾਂ ਵਿੱਚੋਂ 110 ਬਲਾਕਾਂ ਨੂੰ ਪਹਿਲਾਂ ਹੀ ਜ਼ਮੀਨ ਦੋਜ਼ ਪਾਣੀ ਦੇ ਵਧੇਰੇ ਨਿਕਾਸੀ ਕਾਰਨ ਕਾਲੇ ਖੇਤਰ ਐਲਾਨਿਆ ਚੁੱਕਾ ਹੈ ਅਤੇ ਹੁਣੇ ਹੁਣੇ ਕੇਂਦਰੀ ਭੂ ਜਲ ਬੋਰਡ ਵੱਲੋਂ 18 ਬਲਾਕਾਂ ਨੂੰ ਕਾਲੇ ਖੇਤਰ ਵਾਲੇ ਬਲਾਕ ਐਲਾਨ ਕਰਕੇ ਹੋਰ ਟਿਊਬਵੈਲ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਹੈ।ਉਨਾਂ ਕਿਹਾ ਕਿ ਅਗੇਤੇ ਝੋਨੇ ਦੀ ਲਵਾਈ ਤੇ ਪਾਬੰਦੀ ਕਾਰਨ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਵਿੱਚ ਕਮੀ ਰਿਕਾਰਡ ਕੀਤੀ ਗਈ ਹੈ, ਪਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣ ਲਈ ਪਾਣੀ ਦੀ ਸੁਚੱਜੀ ਵਰਤੋਂ ਪ੍ਰਤੀ ਹੋਰ ਜਾਗਰੁਕ ਹੋਣਾ ਪਵੇਗਾ।

ਉਨਾਂ ਕਿਹਾ ਕਿ ਅੱਜਕਲ ਖੇਤੀਬਾੜੀ ਲਈ ਮੁਫਤ ਪਾਣੀ, ਝੋਨੇ/ਬਾਸਮਤੀ ਦੀ ਪਨੀਰੀ ਲਈ,ਕਮਾਦ ਦੀ ਫਸਲ,ਸਬਜੀਆਂ ਅਤੇ ਬਾਗਾਂ ਦੀ ਸਿੰਚਾਈ ਲਈ ਦਿੱਤਾ ਜਾ ਰਿਹਾ ਹੈ, ਪਰ ਕੁਝ ਕਿਸਾਨਾਂ ਵੱਲੋਂ ਵਾਹੇ ਹੋਏ ਖੇਤਾਂ ਵਿੱਚ ਹੀ ਖੁੱਲਾ ਪਾਣੀ ਛੱਡ ਕੇ,ਕਿਸਾਨ, ਪਾਣੀ ਦੀ ਵਿਅਰਥ ਵਰਤੋਂ ਦੇ ਨਾਲ ਨਾਲ ਟਿਊਬਵੈਲਾਂ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਦੀ ਵੀ ਦੁਰਵਰਤੋਂ ਕਰ ਰਹੇ ਹਨ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਲੋੜ ਤੋਂ ਬਗੈਰ ਖੇਤਾਂ ਵਿੱਚ ਪਾਣੀ ਨਾ ਲਗਾਇਆ ਜਾਵੇ ਤਾਂ ਜੋ ਕੁਦਰਤ ਵੱਲੋਂ ਬਖਸ਼ੇ ਇਸ ਅਨਮੋਲ ਖਜ਼ਾਨੇ ਨੂੰ ਭਵਿੱਖ ਦੀ ਖੇਤੀ ਲਈ ਬਚਾਇਆ ਜਾ ਸਕੇ।
Punjab Post Daily Online Newspaper & Print Media