ਬਠਿੰਡਾ, 10 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮੈਕਸ ਹਸਪਤਾਲ ਵੱਲੋਂ ਮੈਡੀਕਲ ਪ੍ਰੇਕਟਿਸ਼ਨਰ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਪਿੰਡ ਜੰਗੀਰਾਣਾ
ਵਿੱਚ ਆਈ ਚੈਕਅਪ ਕੈਂਪ ਮੌਕੇ 250 ਵੱਲੋਂ ਅਧਿਕ ਮਰੀਜਂ ਦਾ ਆਈ ਚੈਕਅਪ ਕਰਦਿਆਂ ਹੀ ਉਥੇ ਹੀ ਜਰੂਰਤਮੰਦ ਮਰੀਜਾਂ ਦੀ ਮੁਫਤ ਲੈਂਜ ਸਰਜਰੀ ਵੀ ਕੀਤੀ ਗਈ। ਮੈਕਸ ਹਸਪਤਾਲ ਵੱਲੋਂ ਆਈ ਸਪੈਸ਼ਲਿਸਟ ਅਤੇ ਲੇਸਿਕ ਲੇਜ਼ਰ ਲੈਂਜ ਸਰਜਨ ਡਾ. ਪਾਰੂਲ ਗੁਪਤਾ ਨੇ ਮਰੀਜਾਂ ਦੀ ਅੱਖਾਂ ਦੀ ਜਾਂਚ ਕਰਦਿਆਂ ਦੱਸਿਆ ਕਿ ਮੈਕਸ ਹਸਪਤਾਲ ਵੱਲੋਂ ਜਰੂਰਤਮੰਦ ਮਰੀਜਾਂ ਲਈ ਵਿਸ਼ੇਸ਼ ਤੌਰ ਤੇ ਕੈਂਪ ਦਾ ਪ੍ਰਬੰਧ ਕੀਤਾ ਜਾਂਦਾ ਹੈ।ਇਸ ਕੜੀ ਦੇ ਤਹਿਤ ਹੀ ਜੰਗੀਰਾਣਾ ਵਿੱਚ ਮੁਫਤ ਕੈਂਪ ਦਾ ਪ੍ਰਬੰਧ ਕੀਤਾ ਗਿਆ। ਡਾ. ਪਾਰੂਲ ਗੁਪਤਾ ਨੇ ਅੱਖਾਂ ਦੀ ਜਾਂਚ ਦੇ ਨਾਲ-ਨਾਲ ਮਰੀਜਾਂ ਨੂੰ ਸਮੇਂ ਤੇ ਅੱਖਾਂ ਦੀ ਕੇਅਰ ਸੰਬੰਧੀ ਵੀ ਜਾਗਰੂਕ ਕੀਤਾ।ਉਨਾਂ ਨੇ ਦੱਸਿਆ ਕਿ ਅੱਜ ਦਾ ਨੌਜਵਾਨ ਵਰਗ ਅਧਿਕ ਸਮਾਂ ਮੋਬਾਇਲ ਲੈਪਟਾਪ ਉੱਤੇ ਗੁਜ਼ਾਰਦਾ ਹੈ, ਉਥੇ ਹੀ ਬੁਰਜੁਗਾਂ ਵਿੱਚ ਅਧਿਕ ਸਮੇਂ ਤੱਕ ਟੈਲੀਵਿਜਨ ਦੇਖਣ ਦੀ ਆਦਤ ਅੱਖਾਂ ਵਿੱਚ ਡਰਾਇਨੇਸ ਵਰਗੀਆਂ ਸਮਸਿਆਵਾਂ ਨੂੰ ਪੈਦਾ ਕਰ ਰਿਹਾ ਹੈ।ਜਿਸ ਦੇ ਨਾਲ ਅੱਖਾਂ ਦੀ ਰੋਸ਼ਨੀ ਅਤੇ ਅੰਧੇਪਨ ਦੀ ਸਮੱਸਿਆਵਾਂ ਦੇਖਣ ਵਿੱਚ ਆ ਰਹੀਆਂ ਹਨ। ਕੈਂਪ ਦੇ ਅੰਤ ਵਿੱਚ ਬਲਾਕ ਪ੍ਰਧਾਨ ਡਾ. ਗੁਰਦੀਪ ਸਿੰਘ ਘੁੱਦਾ ਨੇ ਮੈਕਸ ਹਸਪਤਾਲ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੀ ਡਾ. ਪਾਰੂਲ ਗੁਪਤਾ ਅਤੇ ਉਨਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਸਨਮਾਨਿਤ ਕੀਤਾ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media