ਪੁੱਲ ਦਾ ਕੰਮ ਜ਼ਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ – ਵਿਜੈਇੰਦਰ ਸਿੰਗਲਾ
ਧੂਰੀ, 10 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੰਗਰੂਰ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਹਲਕਾ ਸੰਗਰੂਰ ਦੇ ਮੌਜੂਦਾ ਵਿਧਾਇਕ ਸ਼੍ਰੀ ਵਿਜੈਇੰਦਰ ਸਿੰਗਲਾ ਦੇ ਯਤਨਾਂ ਸਦਕਾ ਧੂਰੀ ਸ਼ਹਿਰ 
ਦੇ ਮੇਨ ਬਜ਼ਾਰ ਵਿੱਚ ਪੈਂਦੇ ਰੇਲਵੇ ਫਾਟਕਾਂ ਦੇ ਲੰਮਾਂ ਸਮਾਂ ਬੰਦ ਰਹਿਣ ਦੀ ਸਮੱਸਿਆ ਤੋਂ ਇਲਾਕਾ ਨਿਵਾਸੀਆਂ ਨੂੰ ਛੁਟਕਾਰਾ ਦਿਵਾਉਣ ਲਈ ਇੱਕ ਰੇਲਵੇ ਪੁੱਲ ਮੰਨਜੂਰ ਹੋਇਆ ਸੀ ਅਤੇ ਰੇਲਵੇ ਵਿਭਾਗ ਪਾਸ ਇਸ ਪੁੱਲ ਦੇ ਨਿਰਮਾਣ ਕਾਰਜ ਦੀ ਰਾਸ਼ੀ ਕਰੀਬ ਪੌਣੇ ਤਿੰਨ ਕਰੋੜ ਰੁਪਏ ਵੀ ਪਹੁੰਚ ਚੁੱਕੀ ਹੈ, ਪ੍ਰੰਤੂ ਪਿਛਲੀ ਸੂਬਾ ਸਰਕਾਰ ਅਕਾਲੀ-ਭਾਜਪਾ ਦੇ ਸਮੇਂ ਦੌਰਾਨ ਸ਼੍ਰੀ ਸਿੰਗਲਾ ਵੱਲੋਂ ਮੰਨਜੂਰ ਕਰਵਾਏ ਇਸ ਪੁੱਲ ਦਾ ਕਾਰਜ ਸਿਆਸਤ ਦੀ ਭੇਂਟ ਚੜ੍ਹ ਗਿਆ ਜਾਪਦਾ ਹੈ ਅਤੇ ਕਰੀਬ ਤਿੰਨ ਸਾਲ ਤੋਂ ਇਹ ਮਸਲਾ ਲਟਕਣ ਕਾਰਨ ਇਲਾਕੇ ਦੇ ਲੋਕਾਂ ਲਈ ਮੁਸੀਬਤ ਦਾ ਸਬੱਬ ਬਣਿਆ ਹੋਇਆ ਹੈ।ਵਿਧਾਇਕ ਸ਼੍ਰੀ ਵਿਜੈਇੰਦਰ ਸਿੰਗਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਸ ਪੁੱਲ ਦਾ ਕੰਮ ਜ਼ਲਦ ਸ਼ੁਰੂ ਕਰਵਾਉਣਗੇ ।
ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਨੇ ਵੀ ਪੁੱਲ ਦੇ ਨਿਰਮਾਣ ਕਾਰਜ ਵਿੱਚ ਪੇਸ਼ ਆ ਰਹੀ ਰੁਕਾਵਟ ਨੂੰ ਦੂਰ ਕਰਨ ਦਾ ਭਰੋਸਾ ਜਤਾਇਆ ਹੈ।ਇਸ ਸਬੰਧੀ ਇਲਾਕੇ ਦੀਆਂ ਕਈ ਜੱਥੇਬੰਦੀਆਂ ਦੇ ਆਗੂ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸ.ਡੀ.ਐਮ ਧੂਰੀ ਨੂੰ ਮਿਲ ਕੇ ਪੁੱਲ ਬਨਵਾਉਣ ਸਬੰਧੀ ਕਈ ਵਾਰ ਗੁਹਾਰ ਲਗਾ ਚੁੱਕੇ ਹਨ ਪ੍ਰੰਤੂ ਇਹ ਮਸਲੇ ਠੰਡੇ ਬਸਤੇ ਪਿਆ ਹੋਇਆ ਹੈ।ਜਿਕਰਯੋਗ ਹੈ ਕਿ ਧੂਰੀ ਰੇਲਵੇ ਜੰਕਸ਼ਨ ਹੈ ਅਤੇ ਸ਼ਹਿਰ ਦੇ ਮੱਧ-ਵਿਚਕਾਰ ਬਣੇ ਇਹ ਰੇਲਵੇ ਫਾਟਕ ਲੰਮਾਂ ਸਮਾਂ ਬੰਦ ਰਹਿਣ ਕਾਰਨ ਇੱਥੋਂ ਲੰੰਘਣ ਵਾਲੇ ਲੋਕਾਂ ਨੂੰ ਲੰਮਾਂ ਸਮਾਂ ਫਾਟਕ ਖੁੱਲਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ।ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਰੇਲਵੇ ਵਿਭਾਗ ਵੱਲੋਂ ਮੰਨਜੂਰ ਹੋਏ ਇਸ ਪੁੱਲ ਦਾ ਨਿਰਮਾਣ ਕਾਰਜ ਜ਼ਲਦ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਫਾਟਕਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੂਰ ਹੋ ਸਕਣ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media