Saturday, November 14, 2026

ਨਵੰਬਰ 2018 ਨੂੰ ਕਨੇਡਾ `ਚ ਹੋਣ ਜਾ ਰਹੀ 67ਵੀਂ ਵਿਸ਼ਵ ਸਿੱਖ ਐਜੂਕੇਸ਼ਨ ਕਾਨਫਰੰਸ ਸੰਬੰਧੀ ਹੋਈ ਮੀਟਿੰਗ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਨਵੰਬਰ 2018 ਨੂੰ ਕਨੇਡਾ ਵਿਖੇ ਹੋਣ ਜਾ ਰਹੀ ਚੀਫ ਖਾਲਸਾ ਦੀਵਾਨ ਦੀ 67ਵੀਂ ਵਿਸ਼ਵ ਸਿੱਖ ਐਜੂਕੇਸ਼ਨ ਕਾਨਫਰੰਸ ਸੰਬੰਧੀ ਹੋਈ PPN2306201703ਮੀਟਿੰਗ ਵਿਚ ਵਿਸ਼ਵ ਦੇ ਕੈਨੇਡਾ ਵਾਸੀ ਪ੍ਰਸਿੱਧ ਸਨੱਅਤਕਾਰ ਸੁਨੀਤ ਸਿੰਘ ਤੁਲੀ ਅਕਾਸ਼ ਟੇਬਲੈਟ ਵਾਲੇ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤ੍ਰਲੋਚਨ ਸਿੰਘ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।
ਮੀਟਿੰਗ ਦੌਰਾਨ ਟੋਰਾਂਟੋ (ਕਨੇਡਾ) ਵਿਖੇ 8-10 ਨਵੰਬਰ 2018 ਨੂੰ ਆਯੋਜਿਤ ਹੋ ਰਹੀ ਤਿੰਨ ਦਿਨਾ ਵਿਸ਼ਵ ਸਿੱਖ ਐਜੂਕੇਸ਼ਨ ਕਾਨਫਰੰਸ ਵਿਚ ਆਉਣ ਵਾਲੇ ਖਰਚਿਆਂ, ਕਨੇਡਾ ਦੀਆਂ ਸਿੱਖ ਸੰਸਥਾਵਾਂ ਅਤੇ ਸਕੂਲਾਂ ਦੀ ਜਾਣਕਾਰੀ, ਕਾਨਫਰੰਸ ਦੌਰਾਨ ਹੋਣ ਵਾਲੇ ਸੈਮੀਨਾਰਾਂ ਦੇ ਵਿਸ਼ੇ `ਤੇ ਕੁੰਜੀਵਤ ਸਪੀਕਰਾਂ, ਨਗਰ ਕੀਰਤਨ, ਧਾਰਮਿਕ ਤੇ ਸਭਿਆਚਾਰਕ ਪ੍ਰੋਗਰਾਮਾਂ ਦੇ ਵੇਰਵਿਆਂ ਬਾਰੇ ਚਰਚਾ ਕੀਤੀ ਗਈ।ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ 2018 ਵਿਚ ਕਨੇਡਾ ਵਿਖੇ ਹੋਣ ਜਾ ਰਹੀ ਵਿਸ਼ਵ ਸਿੱਖ ਐਜੂਕੇਸ਼ਨ ਕਾਨਫਰੰਸ ਇਕ ਅਜਿਹੀ ਨਿਵੇਕਲੀ ਯਾਦਗਾਰੀ ਕਾਨਫਰੰਸ ਹੋਵੇਗੀ, ਜਿਸ ਵਿਚ ਅਮਰੀਕਾ, ਮਲੇਸ਼ੀਆ, ਇੰਗਲੈਂਡ, ਕਨੇਡਾ ਅਤੇ ਭਾਰਤ ਤੋਂ ਹੀ ਨਹੀਂ ਸਗੋਂ ਸਮੁੱੱਚੇ ਵਿਸ਼ਵ ਤੋਂ ਸਿੱਖ ਪ੍ਰਤੀਨਿਧੀ, ਸਿੱਖ ਵਿਦਵਾਨ ਤੇ ਬੁਧੀਜੀਵੀ ਇਸ ਮੰਚ `ਤੇ ਪਹੁੰਚਣਗੇ ਤੇ ਕੇਨੈਡਾ ਦੇ ਪ੍ਰਧਾਨ ਮੰਤਰੀ ਸਮੇਤ ਉਥੋਂ ਦੀਆਂ ਉਘੀਆਂ ਧਾਰਮਿਕ ਤੇ ਰਾਜਨੀਤਕ ਹਸਤੀਆ ਨੂੰ ਕਾਨਫਰੰਸ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਭੇਜਿਆ ਜਾਵੇਗਾ।ਉਹਨਾਂ ਕਿਹਾ ਕਿ ਇਸ ਇੰਟਰਨੈਸ਼ਨਲ ਕਾਨਫਰੰਸ ਦਾ ਮੁੱਖ ਮਕਸਦ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਵਿਦਿਅਕ ਸਾਧਨਾਂ ਰਾਹੀਂ ਅਪਣੇ ਅਮੀਰ ਵਿਰਸੇ ਨਾਲ ਜੌੜਨਾ ਤੇ ਗਿਆਨ ਅਤੇ ਜਾਗਰੁਕਤਾ ਦੀ ਰੌਸ਼ਨੀ ਫੈਲਾਉਣਾ ਹੈ।
ਪ੍ਰਧਾਨ ਚੱਢਾ ਨੇ ਦੱਸਿਆ ਕਿ ਦੀਵਾਨ ਦੀ ਪ੍ਰਥਾ ਅਨੁਸਾਰ 2016 ਦੀ ਐਜੂਕੇਸ਼ਨ ਕਾਨਫਰੰਸ ਵੇਲੇ ਸੁਨੀਤ ਸਿੰਘ ਤੁਲੀ ਸਮੇਤ ਕੇਨੈਡਾ ਵਾਸੀ ਪੰਜ ਮੈਂਬਰਾਂ ਵਲੋਂ ਕਨੇਡਾ ਵਿਚ ਕਾਨਫਰੰਸ ਕਰਵਾਉਣ ਦੀ ਮੰਗ ਰੱਖੀ ਗਈ ਸੀ, ਜਿਹੜੀ ਕਿ ਚੀਫ ਖਾਲਸਾ ਦੀਵਾਨ ਵਲੋਂ ਪ੍ਰਵਾਨ ਕਰ ਲਈ ਗਈ ਅਤੇ ਵਿਚਾਰ ਵਟਾਂਦਰੇ ਮਗਰੋਂ 2018 ਵਿਚ ਵਿਸ਼ਵ ਸਿੱਖ ਕਾਨਫਰੰਸ ਕੈਨੇਡਾ ਵਿਖੇ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।ਉਹਨਾਂ ਕਿਹਾ ਕਿ ਤਕਨੀਕੀ ਦੁਨੀਆਂ ਵਿਚ ਕ੍ਰਾਂਤੀ ਲਿਆਉਣ ਵਾਲੇ ਤੇ ਅਕਾਸ਼ ਟੈਬਲੈਟ ਦੇ ਨਿਰਮਾਤਾ ਸੁਨੀਤ ਸਿੰਘ ਤੁਲੀ ਵਰਗੀ ਸਾਬਤ ਸੂਰਤ ਸਿੱਖ ਸ਼ਖਸੀਅਤਾਂ ਦਾ ਚੀਫ ਖਾਲਸਾ ਦੀਵਾਨ ਦਾ ਹਿੱਸਾ ਹੋਣਾ ਬਹੁਤ ਮਾਣ ਵਾਲੀ ਗੱਲ ਹੈ।ਉਹਨਾਂ ਆਸ ਪ੍ਰਗਟ ਕੀਤੀ ਕਿ 2018 ਵਿਚ ਸੁਨੀਤ ਤੁਲੀ ਦੇ ਸਹਿਯੋਗ ਨਾਲ ਕਨੇਡਾ ਵਿਖੇੇ ਹੋਣ ਜਾ ਰਹੀ ਵਿਸ਼ਵ ਸਿੱਖ ਐਜੂਕੇਸ਼ਨ ਕਾਨਫਰੰਸ ਚੀਫ ਖਾਲਸਾ ਦੀਵਾਨ ਨੂੰ ਅੰਤਰਰਾਸ਼ਟਰੀ ਪੱਧਰ `ਤੇ ਸਿੱਖ ਭਾਈਚਾਰੇ ਨੂੰ ਜੋੜਨ ਵਿਚ ਸਫਲ ਰਹੇਗਾ।
ਮੀਟਿੰਗ ਵਿਚ ਉਪ ਪ੍ਰਧਾਨ ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਐਡੀਸ਼ਨਲ ਆਨਰੇਰੀ ਸਕੱਤਰ ਨਵਪ੍ਰੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਐਜੂਕੇਸ਼ਨ ਕਮੇਟੀ ਡਾ: ਜਸਵਿੰਦਰ ਸਿੰਘ ਢਿਲੋਂ, ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਰਜਿੰਦਰ ਸਿੰਘ ਮਰਵਾਹਾ, ਇਬਾਦਤ ਸਿੰਘ, ਡਾ: ਧਰਮਵੀਰ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply