Thursday, March 19, 2026

ਜੰਮੂ-ਕਸ਼ਮੀਰ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ‘ਤੇ ਲੱਗੀ ਰੋਕ ਦਿੱਲੀ ਕਮੇਟੀ ਨੇ ਹਟਾਉਣ ਦੀ ਕੀਤੀ ਮੰਗ

ਨਵੀਂ ਦਿੱਲੀ, 23 ਜੂਨ (ਪੰਜਾਬ ਪੋਸਟ ਬਿਊਰੋ) – ਜੰਮੂ-ਕਸ਼ਮੀਰ ਦੇ ਸਕੂਲਾਂ ਚੋਂ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਤੋਂ ਬਾਹਰ ਕਰਨ ਦੀ ਆਈਆਂ ਖ਼ਬਰਾਂ ‘ਤੇ ਦਿੱਲੀ harmit-singh-kalkaਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਗਰਮ ਹੋ ਗਈ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜੰਮੂ-ਕਸ਼ਮੀਰ ਦੀ ਮੁਖਮੰਤਰੀ ਬੀਬੀ ਮਹਿਬੂਬਾ ਮੁਫ਼ਤੀ ਨੂੰ ਪੱਤਰ ਭੇਜ ਕੇ ਇਸ ਸਬੰਧੀ ਇਤਰਾਜ ਦਰਜ ਕਰਵਾਉਂਦੇ ਹੋਏ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।ਕਾਲਕਾ ਨੇ ਪੰਜਾਬੀ ਭਾਸ਼ਾ ਨੂੰ ਹਟਾ ਕੇ ਕਸ਼ਮੀਰੀ, ਡੋਗਰੀ ਅਤੇ ਬੋਧੀ ਭਾਸ਼ਾਵਾਂ ਨੂੰ ਸਕੂਲਾਂ ਵਿੱਚ ਲਾਜ਼ਮੀ ਵਿਸ਼ੇ ਵੱਜੋਂ ਪੜਾਉਣ ਦੇ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਨੂੰ ਤੁਗਲਕੀ ਫੁਰਮਾਨ ਕਰਾਰ ਦਿੰਦੇ ਹੋਏ ਸਰਕਾਰ ਦੇ ਫੈਸਲੇ ਨੂੰ ਭਾਸ਼ਾ ਦੇ ਆਧਾਰ ਤੇ ਸੂਬੇ ਦੀ ਵੰਡ ਦੱਸਿਆ ਹੈ।

ਤੱਥਾਂ ਦਾ ਹਵਾਲਾ ਦਿੰਦੇ ਹੋਏ ਕਾਲਕਾ ਨੇ ਦੱਸਿਆ ਕਿ 2011 ਦੀ ਮਰਦਮਸ਼ੁਮਾਰੀ ਮੁਤਾਬਿਕ ਸੂਬੇ ਵਿਚ 1.87 ਫੀਸਦੀ ਸਿੱਖ ਰਹਿੰਦੇ ਹਨ ਜਦਕਿ ਬੋਧੀਆਂ ਦੀ ਗਿਣਤੀ 0.90 ਫੀਸਦੀ ਹੈ।ਮਤਲਬ ਸਿੱਖਾਂ ਤੋਂ ਅੱਧੀ, ਪਰ ਸੂਬਾ ਸਰਕਾਰ ਨੇ ਸਿਆਸੀ ਗੁਣਾ-ਭਾਗ ਦੀ ਪਰਵਾਹ ਕਰਦੇ ਹੋਏ ਸਿੱਖਾਂ ਨੂੰ ਮਾਂ-ਬੋਲੀ ਦੇ ਆਧਾਰ ‘ਤੇ ਤੋੜਨ ਦੀ ਕੋਝੀ ਕੋਸ਼ਿਸ਼ ਕੀਤੀ ਹੈ।ਕਾਲਕਾ ਨੇ ਦੋਸ਼ ਲਗਾਇਆ ਕਿ ਸਿਆਸੀ ਲਾਹਾ ਲੈਣ ਲਈ ਸਰਕਾਰ ਨੇ ਸੂਬੇ ਨੂੰ ਜੰਮੂ, ਸ੍ਰੀਨਗਰ ਅਤੇ ਲਦਾਖ਼ ਤੇ ਹਿਸਾਬ ਨਾਲ ਕ੍ਰੰਮਵਾਰ ਡੋਗਰੀ, ਕਸ਼ਮੀਰੀ ਅਤੇ ਬੋਧੀ ਭਾਸ਼ਾਵਾਂ ਦੇ ਆਧਾਰ ‘ਤੇ ਵੰਡ ਕਰਕੇ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ ਕੀਤਾ ਹੈ।
ਕਾਲਕਾ ਨੇ ਜਾਣਕਾਰੀ ਦਿੱਤੀ ਕਿ 2011 ਦੀ ਮਰਦਮਸ਼ੁਮਾਰੀ ਅਨੁਸਾਰ ਕੱਠੂਆ, ਜੰਮੂ, ਸ਼ਾਂਭਾ, ਰਾਜੌਰੀ, ਬਾਰਾਮੂਲਾ, ਪੁੰਛ ਅਤੇ ਪੁਲਬਾਮਾ ਜਿਲ੍ਹਿਆਂ ਵਿੱਚ ਸਿੱਖਾਂ ਦੀ ਤਾਦਾਦ ਵੱਡੀ ਗਿਣਤੀ ਵਿਚ ਹੈ।ਇਸ ਕਰਕੇ ਸਿਆਸਤ ਲਈ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ ਕਰਨਾ ਸੂਬੇ ਵਿੱਚ ਵੱਸਦੇ ਲਗਭਗ ਢਾਈ ਲੱਖ ਸਿੱਖਾਂ ਨੂੰ ਅਹਿਮੀਅਤ ਨਾ ਦੇਣ ਦੇ ਬਰਾਬਰ ਹੈ।ਕਾਲਕਾ ਨੇ ਮੁੱਖ ਮੰਤਰੀ ਨੂੰ ਉਕਤ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਸਲਾਹ ਦਿੰਦੇ ਹੋਏ ਫੈਸਲਾ ਨਾ ਵਾਪਸ ਲੈਣ ਦੀ ਸੂਰਤ ਵਿੱਚ ਮੋਰਚਾ ਲਗਾਉਣ ਦੀ ਵੀ ਚੇਤਾਵਨੀ ਦਿੱਤੀ ਹੈ। ਕਾਲਕਾ ਨੇ ਖਦਸਾ ਪ੍ਰਗਟਾਇਆ ਕਿ ਪੰਜਾਬੀ ਭਾਸ਼ਾ ਨਾ ਪੜਾਏ ਜਾਣ ਦੀ ਸੂਰਤ ਵਿੱਚ ਮੁਕਾਬਲਾ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਘਟ ਮੋਕੇ ਨਸੀਬ ਹੋਣਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply