Friday, April 10, 2026

ਪੰਜਾਬ `ਚ ਨਸ਼ਿਆਂ ਲਈ ਅਕਾਲੀ, ਭਾਜਪਾ ਤੇ ਸ਼੍ਰੋਮਣੀ ਕਮੇਟੀ ਜਿੰਮੇਵਾਰ – ਬਾਸਰਕੇ

ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ) – ਪੰਜਾਬ ਵਿੱਚ ਨਸ਼ਿਆਂ ਨੇ ਜੋ ਨੋਜਵਾਨਾਂ ਦੀ ਬਰਬਾਦੀ ਕੀਤੀ ਹੈ, ਉਸ ਦੇ ਜਿੰਮੇਵਾਰ ਅਕਾਲੀ, ਭਾਜਪਾ ਤੇ ਸੋ੍ਮਣੀ Basarkeਗੁਰਦੁਆਰਾ ਪ੍ਰਬੰਧ ਕਮੇਟੀ ਹਨ।ਪਿਛਲ਼ੇੇ 10 ਸਾਲ਼ਾਂ ਦੇ ਰਾਜਕਾਲ ਦੌਰਾਨ ਨਸ਼ਿਆਂ ਦਾ ਧੰਦਾ ਦਿਨੋ ਦਿਨ ਪ੍ਰਫੂਲਤ ਹੁੰਦਾ ਰਿਹਾ ਹੈ ਤੇ ਸੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖੀ ਪ੍ਰਚਾਰ `ਚ ਅਵੇਸਲੀ ਰਹੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਬਚਾੳ ਨਸਾ ਮੁਕਤੀ ਅੰਦਲੋਨ ਦੇ ਪ੍ਰਧਾਨ ਇੰਦਰਜੀਤ ਸਿੰਘ ਬਾਸਰਕੇ ਨੁੇ ਗੁਰਦੁਆਰਾ ਭੱਲਾ ਕਾਲੋਨੀ ਛੇਹਰਟਾ ਵਿਖੇ ਇੱਕ ਧਾਰਮਿਕ ਸਮਾਗਮ ਨੂੰ ਸਬੋਧਨ ਕਰਦਿਆਂ ਕੀਤਾ।ਉਨਾ ਕਿਹਾ ਕਿ ਪੰਜਾਬ ਵਿਚ ਜੋ ਪਿਛਲੇ 10 ਸਾਲ ਤੋਂ ਨਸ਼ਿਆਂ ਦਾ ਕਹਿਰ ਚਲਿਆ ਸੀ, ਉਸ ਤੋ ਕਾਂਗਰਸ ਪਾਰਟੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁਹਤ ਫਿਕਰਮੰਦ ਸਨ ਅਤੇ ਸਰਕਾਰ ਬਨਣ ਦੇ ਥੋੜੇ ਸਮੇ ਅੰਦਰ ਹੀ ਉਨ੍ਹਾ ਨੇ ਨਸ਼ੇ ਦੇ ਤਸਕਰਾਂ ਨੂੰ ਨੱਥ ਪਾ ਦਿੱਤੀ ਤੇ ਪੰਜਾਬ ਵਿਚ ਨਸ਼ਿਆਂ ਨੂੰ ਪੂਰੀ ਤਰਾ ਖਤਮ ਕਰਨ ਦਾ ਸਕੰਜਾ ਕੱਸ ਦਿੱਤਾ ਹੈ ਤੇ ਵੱਡੇ ਪੱਧਰ ਤੇ ਨਸ਼ਿਆ ਤੇ ਕਾਬੂ ਪਾ ਲਿਆ ਹੈ ਅਤੇ ਪੰਜਾਬ ਦੇ ਨਸ਼ੱਈ ਨੋਜਵਾਨਾਂ  ਨੂੰ ਨਸ਼ਾ ਛਡਾਉ ਕੇਦਰਾਂ ਵਿਚ ਇਲਾਜ ਲਈ ਭਰਤੀ ਕਰਾਇਆ ਜਾ ਰਿਹਾ ਹੈ।
ਬਾਸਰਕੇ ਨੇ ਕਿਹਾ ਕਿ ਪੰਜਾਬ ਵਿਚੋ ਨਸ਼ਿਆ ਦਾ ਸਫਾਇਆ ਕਰਨ ਲਈ ਹਰ ਪੰਜਾਬੀ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਪਹਿਲਾ ਵਾਲ਼ਾ ਪੰਜਾਬ ਹੱਸਦਾ ਖੇਡਦਾ ਤੇ ਤੱਰਕੀ ਵੱਲ ਵੱਧਦਾ ਪੰਜਾਬ ਨਜਰ ਆਵੇ । ਉਨਾਂ ਦੱਸਿਆ ਕਿ ਬੜੇ ਦੁਖ ਨਾਲ ਕਹਿ ਰਿਹਾ ਹਾਂ ਕਿ ਨਸ਼ਿਆਂ ਨੇ ਥੋੜੇ ਸਮੇ ਅੰਦਰ ਹੀ ਜਿਲਾ ਅੰਮ੍ਰਿਤਸਰ ਵਿਚ 973 ਗੁਰਪਦਾਸਪੁਰ ਵਿਚ 556 ਤਰਨ ਤਾਰਨ ਵਿਚ 331 ਜਲੰਧਰ ਵਿਚ 306 ਲਧਿਆਣਾ ਵਿਚ 250 ਤੇ ਬਠਿਡਾ ਵਿਚ 229 ਮੋਤਾਂ ਹੋ ਚੁੱਕੀਆਂ ਹਨ। ਬਾਸਰਕੇ ਨੇ ਕਿਹਾ ਕਿ ਪੰਜਾਬ ਪੁਲਿਸ ਵਲੋ ਹਾਈ ਕਰੋਟ ਦੇ ਅਦੇਸ਼ ਤੇ ਗਠਿਤ ਕੀਤੀ ਗਈ ਐਸ.ਆਈ.ਟੀ ਵਲੋ ਜਿਹੜੀ 1500 ਸਫਿਆਂ ਦੀ ਰਿਪੋਰਟ ਤਿਆਰ ਕੀਤੀ ਗਈ ਹੈ ਉਸ ਵਿਚ 13 ਤਸਕਰਾਂ ਦੇ ਨਾਂ ਦਿਤੇ ਗਏ ਹਨ, ਜਿਸ ਵਿਚ ਅਕਾਲੀ ਆਗੂਆਂ ਸਮੇਤ ਡੀ.ਐਸ.ਪੀ ਜਗਦੀਸ਼ ਭੋਲਾ ਦਾ ਨਾਮ ਵੀ ਸ਼ਸਾਮਲ ਹੈ । ਉਾਂ ਕਿਹਾ ਕਿ ਬਾਸਰਕੇ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਦੇ ਦਰਿਆਂ ਵਿਚ ਡੱਬਣ ਵਾਲੀ ਅਕਾਲੀ ਭਾਜਪਾ ਸਰਕਾਰ ਵਗਦੀ ਗੰਗਾ ਵਿਚ ਪੂਰੇ-ਪੂਰੇ ਹੱਥ ਧੋਂਦੀ ਰਹੀ, ਉਥੇ ਧਰਮ ਦੀ ਦੁਹਾਈ ਦੇਣ ਵਾਲੀ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਵੀ ਆਪਣੀ ਜਿਮੇਦਾਰੀ ਨਹੀ ਨਿਭਾਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਵੇਸਲੇਪਣ ਤੇ ਇਸ ਸਬੰਧੀ ਬਣਦਾ ਜਾਗਰੂਕਤਾ ਵਾਲਾ ਰੋਲ ਨਿਭਾੳਣ `ਚ ਅਸਫਲ ਰਹੀ। ਬਾਸਰਕੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਬਣਦੀ ਭੂਮਿਕਾ ਨਿਭਾਈ ਹੈ ਉਨਾ ਕਿਹਾ ਕਿ ਪੰਜਾਬ ਬਚਾੳ ਨਸ਼ਾ ਮੁਕਤੀ ਅੰਦਲੋਨ ਪੰਜਾਬ ਵਿਚ ਆਪਣੀ ਜਿਮੇਵਾਰੀ ਨਾਲ ਨਸ਼ਿਆਂ ਦੀ ਸਫਾਈ ਤੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮੂਹਰੀ ਭੂਮਿਕਾ ਨਿਭਾਏਗੀ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply