ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ‘‘ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ’’
ਤਹਿਤ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ `ਚ ਕਰਵਾਏ ਜਾ ਰਹੇ 14ਵੇਂ ਪੰਜਾਬੀ ਰੰਗਮੰਚ ਉਤਸਵ’’ ਦੇ ਚੌਥੇ ਦਿਨ ਵੱਖ-ਵੱਖ ਕਹਾਣੀਆਂ ਤੇ ਅਧਾਰਿਤ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਕਥਾ ਕਹਾਣੀ ਬੋਲਦੀ’ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਪੇਸ਼ ਕੀਤਾ ਗਿਆ।ਇਹ ਨਾਟਕ ‘ਕਹਾਣੀ ਦਾ ਮੰਚਨ’ ਵਿਧਾ ਵਿੱਚ ਕੀਤਾ ਜਾ ਰਿਹਾ ਹੈ।ਇਸ ਪੇਸ਼ਕਾਰੀ ਦੌਰਾਨ ਕਹਾਣੀ ‘ਹੁਣ ਮੈਂ ਸੈਟ ਹਾਂ’ (ਵੀਨਾ ਸ਼ਰਮਾ) ‘ਕਪਾਹ ਦੀਆਂ ਢੇਰੀਆਂ’ (ਸਵਰਾਜ ਸੰਧੂ) ‘ਭਾਰਤ ਭਗਤ ਸਿੰਘ ਤੇ ਭਤੀਜ (ਮੇਜ਼ਰ ਮਾਂਗਟ) ‘ਨਾਂ ਹੋਏ’ (ਮੁਖ਼ਤਾਰ ਗਿੱਲ) ਅਤੇ ‘ਅੰਨੀ ਗਲੀ ਦਾ ਮੋੜ’ (ਗੁਰਦਿਆਲ ਦਲਾਲ) ਪੇਸ਼ ਕੀਤੀਆਂ।ਇਹ ਕਹਾਣੀ ਸਾਡੇ ਨੋਜੁਆਨਾਂ ਦੇ ਮਨਾਂ ਦੀ ਭਟਕਣ, ਸਮਾਜ ਵੱਲੋਂ ਹੇਠਲੇ ਵਰਗ ਨਾਲ ਹੁੰਦੇ ਅਨਿਆਂ, ਵਿਦੇਸ਼ ਵਿੱਚ ਪਹੁੰਚਣ ਦੇ ਸੁਪਨੇ, ਨਸ਼ਿਆਂ ਦੀ ਦਲਦਲ ਅਤੇ ਜ਼ਿੰਦਗੀ ਦੇ ਹਰ ਤਰ੍ਹਾਂ ਦੇ ਕੋਹੜ ਨੂੰ ਪੇਸ਼ ਕਰਦੀਆਂ ਹਨ।ਸਮਾਜਿਕ ਨਾਂ ਬਰਾਬਰੀ ਅਤੇ ਭਟਕਣਾ ਦੇ ਦੌਰ ਨੂੰ ਵੀ ਇਹ ਕਹਾਣੀਆਂ ਰੂਪਮਾਨ ਕਰਦੀਆਂ ਹਨ।ਇਸ ਨਾਟਕ ਵਿੱਚ ਸਿੰਘ, ਸੁਖਵਿੰਦਰ ਵਿਰਕ, ਗੁਰਤੇਜ ਮਾਨ, ਗੁਰਪ੍ਰੀਤ, ਪ੍ਰਸ਼ਾਂਤ, ਸੁਨੀਲ ਕੁਮਾਰ, ਅਭੀਰਾਜ ਮਹਿਰਾ, ਸਾਰਥਕ ਕਲਾਕਾਰਾਂ ਵੱਲੋਂ ਆਪਣੀ ਦਮਦਾਰ ਅਦਾਕਾਰੀ ਪੇਸ਼ ਕੀਤੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media