ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ ਬਿਊਰੋ) – ਮਾਝੇ ਦੀ ਵੱਡੀ ਅਨਾਜ ਮੰਡੀ ਭਗਤਾਂਵਾਲਾ, ਜੋ ਕਿ ਕਰੀਬ 100 ਏਕੜ ਵਿਚ ਬਣਾਈ ਗਈ ਹੈ, ਵਿਚ ਖਲੋਂਦੇ ਮੀਂਹ
ਦੇ ਪਾਣੀ ਅਤੇ ਟੁੱਟ ਰਹੇ ਸ਼ੈਡਾਂ ਨੂੰ ਮੁਰੰਮਤ ਕਰਵਾਉਣ ਦੇ ਮਕਸਦ ਨਾਲ ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਮੰਡੀ ਬੋਰਡ ਅਤੇ ਹੋਰ ਅਧਿਕਾਰੀਆਂ ਨਾਲ ਮੰਡੀ ਦਾ ਦੌਰਾ ਕੀਤਾ।ਹਾਜ਼ਰ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕਰਦੇ ਸੰਘਾ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸੀਜ਼ਨ ਵਿਚ ਕਿਸਾਨਾਂ ਨੂੰ ਆਪਣੀ ਫਸਲ ਮੰਡੀ ਵਿੱਚ ਰੱਖਣ ਅਤੇ ਵੇਚਣ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਨੇ ਮੰਡੀ ਵਿੱਚ ਪੇਸ਼ ਆਉਂਦੀਆਂ ਸਮੱਸਿਆਵਾਂ, ਜਿਸ ਵਿਚ ਮੀਂਹ ਦਾ ਪਾਣੀ ਖਲੋਣਾ, ਸ਼ੈਡ ਰਿਪੇਅਰ ਅਤੇ ਹੋਰ ਨਵੇਂ ਸ਼ੈਡ ਲਗਾਉਣ ਬਾਰੇ ਮੰਡੀ ਬੋਰਡ ਦੇ ਚੰਡੀਗੜ ਸਥਿਤ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਤਾਂ ਜੋ ਤਰਜੀਹ ਅਧਾਰ ’ਤੇ ਸਾਰੇ ਕੰਮ ਨੇਪਰੇ ਚਾੜੇ ਜਾ ਸਕਣ।ਇਸ ਤੋਂ ਇਲਾਵਾ ਉਨਾਂ ਮੰਡੀ ਦੀ ਸਫਾਈ ਦੇ ਪ੍ਰਬੰਧਾਂ ਨੂੰ ਲੈ ਕੇ ਦਿਸ਼ਾ ਨਿਰਦੇਸ਼ ਦਿੱਤੇ ਅਤੇ ਸੀਵਰੇਜ ਸਾਫ ਕਰਨ ਦੀ ਹਦਾਇਤ ਕੀਤੀ, ਤਾਂ ਜੋ ਮੀਂਹ ਦਾ ਪਾਣੀ ਮੰਡੀ ਵਿਚ ਨਾ ਖੜੇ।ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਮੰਡੀ ਦੇ ਮੌਜੂਦਾ ਸ਼ੈਡਾਂ ਦੀ ਮੁਰੰਮਤ ਵੀ ਛੇਤੀ ਹੋਵੇਗੀ ਅਤੇ ਨਵੇਂ ਸ਼ੈਡਾਂ ਦਾ ਕੰਮ ਵੀ ਮੰਡੀ ਬੋਰਡ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਛੇਤੀ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਇਸ ਮੋਕੇ ਵਿਕਾਸ ਹੀਰਾ ਜੀ.ਏ ਟੂ ਡੀ.ਸੀ, ਨੀਤੀਸ਼ ਸਿੰਗਲਾ ਐਸ.ਡੀ.ਐਮ-1, ਜਸਪਾਲ ਸਿੰਘ ਸੁਪਰਵਾਈਜ਼ਰ ਮੰਡੀ ਬੋਰਡ, ਰਮਨ ਕੁਮਾਰ ਐਸ.ਡੀ.ਓ ਮੰਡੀ ਬੋਰਡ, ਨਰਿੰਦਰ ਬਹਿਲ ਪ੍ਰਧਾਨ ਦਾਣਾ ਮੰਡੀ, ਰਾਕੇਸ਼ ਤੁਰੀ ਪ੍ਰਧਾਨ ਮੰਡੀ ਯੂਨੀਅਨ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media