ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸ੍ਰੀ ਐਸ ਸ੍ਰੀਵਾਸਤਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮਿ੍ਰਤਸਰ ਦੇ ਨਿਰਦੇਸ਼ਾ ਤਹਿਤ ਅਤੇ
ਹਰਜੀਤ ਸਿੰਘ ਧਾਲੀਵਾਲ ਏ.ਡੀ.ਸੀ.ਪੀ ਟਰੈਫਿਕ ਸਰਬਜੀਤ ਸਿੰਘ ਬਾਜਵਾ ਏ.ਸੀ.ਪੀ ਟਰੈਫਿਕ ਦੀ ਯੋਗ ਅਗਵਾਈ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਸਪੈਕਟਰ ਕੁਲਦੀਪ ਕੌਰ, ਐਸ.ਆਈ ਪਰਮਜੀਤ ਸਿੰਘ, ਐਚ.ਸੀ ਕੰਵਲਜੀਤ ਸਿੰਘ, ਐਚ.ਸੀ ਸਲਵੰਤ ਸਿੰਘ ਅਧਾਰਿਤ ਟੀਮ ਵਲੋਂ ਅੱਜ ਸਰਕਾਰੀ.ਸੀਨੀ. ਸੈਕੰ. ਸਕੂਲ ਕੱਟੜਾ ਸਫੈਦ ਵਿਖੇ ਇੱਕ ਟਰੈਫਿਕ ਵਰਕਸ਼ਾਪ ਲਗਾਈ ਗਈ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਟਰੈਫਿਕ ਦੇ ਨਿਯਮਾਂ ਅਤੇ ਮੋਟਰ ਵਹੀਕਲ ਐਕਟ ਬਾਰੇ ਜਾਣਕਾਰੀ ਦਿੱਤੀ ਗਈ।ਬੱਚਿਆਂ ਨੂੰ ਸੜਕ ਦੁਰਘਟਨਾਵਾਂ ਤੋਂ ਬਚਣ ਲਈ ਤੇਜ਼ ਗਤੀ, ਟਿ੍ਰਪਲ ਰਾਈਡਿੰਗ, ਰੈਡ ਲਾਈਟ ਜੰਪ, ਮਾੜੀ ਡਰਾਇਵਿੰਗ ਨਾ ਕਰਨ ਦੀ ਸਲਾਹ ਦਿੱਤੀ ਗਈ।ਅਖੀਰ ਵਿੱਚ ਬੱਚਿਆਂ ਦੇ ਪ੍ਰਸ਼ਨਾਂ ਦੇ ਉਤਰ ਦਿੱਤੇ ਗਏ।ਇਸ ਮੌਕੇ ਪਿ੍ਰੰਸੀਪਲ ਜੀਵਨ ਜੋਤੀ ਤੇ ਅਜੀਤ ਸਿੰਘ ਮੌਜੂਦ ਸਨ।ਇਸ ਸਮੇਂ ਹਾਜ਼ਰ ਬੱਚਿਆਂ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media