Sunday, March 15, 2026

ਪੁਰੀ-ਉਪਲ ਪ੍ਰੋਡਕਸ਼ਨ ਅਤੇ ਕੇ.ਜੀ.ਐਨ ਸੁਸਾਇਟੀ ਵਲੋਂ ਮਾਡਲਿੰਗ ਤੇ ਸਿੰਗਿੰਗ ਸ਼ੋਅ ਸ਼ਾਇਨਿੰਗ ਸਟਾਰ2017 ਅਯੋਜਿਤ

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ) – ਪੁਰੀ ਅਤੇ ਉਪਲ ਪ੍ਰੋਡਕਸ਼ਨ ਅਤੇ ਕੇ.ਜੀ.ਐਨ ਸੁਸਾਇਟੀ ਦੇ ਸਹਿਯੋਗ ਨਾਲ ਮਾਡਲਿੰਗ ਅਤੇ ਸਿੰਗਿੰਗ PPN1007201712ਸ਼ੋਅ ਸ਼ਾਇਨਿੰਗ ਸਟਾਰ 2017 ਹੋਟਲ ਕੁਮਾਰ ਇੰਟਰਨੈਸ਼ਨਲ ਵਿਖੇ ਮੈਡਮ ਰੇਖਾ ਮਹਾਜਨ, ਕਰਨ ਉਪਲ ਅਤੇ ਮੋਹਿਤ ਪੁਰੀ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।ਇਸ ਸ਼ੋਅ ਵਿੱਚ ਮੁੱਖ ਮਹਿਮਾਨ ਵਿਧਾਇਕ ਸੁਨੀਲ ਦੱਤੀ, ਰਾਜ ਕੁਮਾਰੀ ਆਸਾਮ ਉਜਸਵੀ ਰਾਜੇ, ਬਾਲੀਵੁੱਡ ਐਕਟਰ ਡਾਇਰੈਕਟਰ ਸਨਾ ਚੰਡੋਕ, ਸਿਮਰਨਜੋਤ ਕੌਰ, ਸੰਦੀਪ ਬੇਦੀ ਐਕਟਰ ਤੇ ਮਾਡਲ, ਜਸਵੀਨ ਭੱਲਾ, ਰਮੇਸ਼ਵਰ ਦੱਤ ਸ਼ਰਮਾ ਵਿਸ਼ੇਸ਼ ਰੂਪ ਵਿੱਚ ਪਹੁੰਚੇ।ਇਸ ਵਿੱਚ ਪੰਜਾਬ ਦੀਆਂ 8 ਹਸਤੀਆਂ ਨੂੰ ਸਮਾਜਿਕ ਸੇਵਾਵਾਂ ਤੇ ਕਲਾਕਾਰੀ ਦੇ ਖੇਤਰ ਵਿੱਚ ਵਧੀਆ ਯੌਗਦਾਨ ਲਈ ਹਰਵਿੰਦਰ ਮੱਕਰ, ਨਿਧੀ ਮਹਿਰਾ, ਡੀ. ਜਤਿੰਦਰ, ਰਣਦੀਪ ਗਿੱਲ, ਵਨੀਤ ਸਰੀਨ, ਗੀਤ ਬਾਲਾ, ਸੰਦੀਪ ਗੋਰਸੀ, ਗੁਰਮੰਨਤ ਸਿੰਘ ਨੂੰ ਸ਼ਾਨ-ਏ-ਅੰਮ੍ਰਿਤਸਰ ਐਵਾਰਡ ਨਾਲ ਨਿਵਾਜ਼ਿਆ ਗਿਆ।
ਕਰਨ ਤੇ ਮੋਹਿਤ ਵੱਲੋਂ ਇਹ ਸ਼ੋਅ ਅੱਜ ਦੀ ਨੌਜਵਾਨ ਪੀੜੀ ਦੇ ਬੱਚਿਆਂ ਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰ ਕੇ ਚੰਗੇ ਸਮਾਜ ਦੀ ਸਿਰਜਨਾ ਕਰਨ ਦਾ ਉਪਰਾਲਾ ਸੀ।ਮੈਡਮ ਰੇਖਾ ਮਹਾਜਨ ਨੇ ਕਿਹਾ ਕਿ ਅਜਿਹੇ ਸ਼ੋਅ ਨੌਜਵਾਨ ਪੀੜੀ ਦੇ ਵਿਅੱਕਤੀਤਵ ਨਿਖਾਰ ਅਤੇ ਇਕ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰਦੇ ਹਨ।ਇਸ ਸ਼ੋਅ ਵਿੱਚ ਸਿੰਗਿੰਗ (ਗੀਤ ਮੁਕਾਬਲੇ) ਵਿੱਚ ਹਰਿੰਦਰ ਸਿੰਘ ਨੇ ਪਹਿਲਾ, ਸਨਮ ਉਪਲ ਨੇ ਦੂਜਾ, ਨਰਿੰਦਰ ਨੇ ਤੀਜਾ ਅਤੇ ਰਾਮ ਗੁਲਾਟੀ ਨੇ ਕੰਸੋਲੇਸ਼ਨ ਐਵਾਰਡ ਹਾਸਿਲ ਕੀਤਾ।ਮਾਡਲਿੰਗ ਵਿਚ ਮਿਸਟਰ ਸ਼ਾਇੰਨਿੰਗ ਸਟਾਰ ਅਭਿਨਵ ਅਤੇ ਮਿਸ ਸ਼ਾਇਨਿੰਗ ਸਟਾਰ ਸੁਪਨਪ੍ਰੀਤ ਬਣੀ।ਫਸਟ ਰਨਰਅੱਪ ਪਹਿਚਾਨ ਤੇ ਹੈਰੀ ਅਤੇ ਸੈਕੰਡ ਰਨਰਅਪ ਸਾਹਿਲ ਕਮਲ ਰਹੀ।
ਇਸ ਮੌਕੇ ਵਿਕਾਸ ਛੋਟੂ, ਮਾਸਟਰ ਜਸਵੰਤ ਸਿੰਘ, ਦਲੀਪ ਕੁਮਾਰ, ਰਾਕੇਸ਼ ਡਾਇਰੈਕਟਰ, ਪਰਮ ਡਾਇਰੈਕਟਰ, ਅਮਨਦੀਪ ਐਂਕਰ, ਦੀਪਕ ਕੁਮਾਰ ਮਿੰਟੂ, ਅਮਰਜੀਤ ਸਿੰਘ ਗਾਇਕ, ਰਾਕੇਸ਼ ਕੁਮਾਰ ਗਾਇਕ, ਪ੍ਰਦੀਪ ਸ਼ਰਮਾ, ਕਰਨ ਮਾਨ, ਸੰਨੀ ਭਰਦਵਾਜ, ਚੰਨਾ ਚੂੜੇ ਵਾਲਾ, ਅਵਿਨਾਸ਼ ਸ਼ਰਮਾ, ਸ਼ਿਵਮ ਪਾਸਾਨ, ਹਰੀਸ਼, ਵਿੱਕੀ ਰਾਏ, ਮਨਜੀਤ ਸਿੰਘ ਆਦਿ ਮੌਜ਼ੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply