Friday, May 15, 2026

ਅਚਨਚੇਤ ਨਿਰੀਖਣ ਕਰ ਕੇ ਪਲਾਸਟਿਕ ਦੇ ਕੈਰੀ ਬੈਗ ਮੋਕੇ `ਤੇ ਕੀਤੇ ਜ਼ਬਤ

 ਪਠਾਨਕੋਟ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂ ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾਂ PPN1107201712ਤਹਿਤ ਖੇਤਰੀ ਦਫਤਰ ਬਟਾਲਾ ਦੀ ਟੀਮ ਦੇ ਕੁਲਦੀਪ ਸਿੰਘ ਵਾਤਾਵਰਣ ਇੰਜੀਨੀਅਰ ਅਤੇ ਰਣਤੇਜ ਸ਼ਰਮਾ ਸਹਾਇਕ ਵਾਤਾਵਰਣ ਇੰਜੀਨੀਅਰ ਵਲੋਂ ਪਠਾਨਕੋਟ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਜਿਵੇਂ ਨਵੀਂ ਸਬਜ਼ੀ ਮੰਡੀ, ਪੁਰਾਣੀ ਸਬਜ਼ੀ ਮੰਡੀ, ਢਾਂਗੂ ਰੋਡ ਅਤੇ ਡਲਹੋਜੀ ਰੋਡ ਸਥਿਤ ਪਲਾਸਟਿਕ ਕੈਰੀ ਬੈਗ ਦੇ ਵਿਕਰੇਤਾਵਾਂ ਦੀਆਂ ਦੁਕਾਨਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ ਪਲਾਸਟਿਕ ਦੇ ਕੈਰੀ ਬੈਗ ਮੋਕੇ `ਤੇ ਜ਼ਬਤ ਕੀਤੇ ਗਏ।ਕੁਲਦੀਪ ਸਿੰਘ ਵਾਤਾਵਰਣ ਇੰਜੀਨੀਅਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫੀਕੇਸ਼ਨ ਮੁਤਾਬਿਕ 01-04-2016 ਤੋ ਪੰਜਾਬ ਰਾਜ ਵਿਚ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਉਪਰ ਪੂਰਨ ਤੋਰ `ਤੇ ਪਾਬੰਦੀ ਲਗਾਈ ਗਈ ਹੈ।ਉਨਾਂ ਨੇ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਠਾਨਕੋਟ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਤਕਰੀਬਨ 100 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਗਏ ਅਤੇ ਇਨਾਂ ਵਿਕਰੇਤਾਵਾਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਪਲਾਸਟਿਕ ਕੈਰੀ ਬੈਗ ਨਾ ਵੇਚਣ ।

Check Also

ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …

Leave a Reply