Thursday, March 19, 2026

`ਤੇ ਹੁਣ ਸੇਵਾ ਕੇਂਦਰਾਂ ’ਤੇ ਘੱਟ ਕਾਉਂਟਰ ਚੱਲਣ ’ਤੇ ਲੱਗੇਗਾ ਜੁਰਮਾਨਾ

ਅੰਮਿ੍ਰਤਸਰ, 14 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਜਿਲੇ ਦੇ ਲੋਕਾਂ ਨੂੰ ਸਾਫ-ਸੁਥਰਾ ਪ੍ਰਸ਼ਾਸਨ ਅਤੇ PPN1407201704ਸਹੀ ਸਮੇਂ ’ਤੇ ਸਰਕਾਰੀ ਸੇਵਾਵਾਂ ਦੇਣ ਦੀ ਕੀਤੀ ਗਈ ਪਹਿਲ ਕਦਮੀ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਜਦੋਂ ਦੋ ਸੇਵਾ ਕੇਂਦਰਾਂ ਦੀ ਜਾਂਚ ਕੀਤੀ ਤਾਂ ਇਕ ਸੇਵਾ ਕੇਂਦਰ ’ਤੇ ਦੋ ਕਰਮਚਾਰੀਆਂ ਦੀ ਘਾਟ ਕਾਰਨ ਕਾਉਂਟਰ ਬੰਦ ਪਾਏ ਗਏ ਅਤੇ ਇਕ ਸੇਵਾ ਕੇਂਦਰ ’ਤੇ ਕੰਪਿੳੂਟਰਾਂ ਦੀ ਤਕਨੀਕੀ ਖਰਾਬੀ ਕਾਰਨ 2 ਸੇਵਾ ਕੇਂਦਰ ਬੰਦ ਮਿਲੇ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਘਾਟ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਕਤ ਸੇਵਾ ਕੇਂਦਰ ਚਲਾ ਰਹੀ ਕੰਪਨੀ ਨੂੰ ਪ੍ਰਤੀ ਸੇਵਾ ਕੇਂਦਰ 10-10 ਹਜ਼ਾਰ ਰੁਪਏ ਜੁਰਮਾਨਾ ਪਾਉਣ ਲਈ ਫਾਈਨ ਚੰਡੀਗੜ ਪ੍ਰਾਸ਼ਸਕੀ ਸੁਧਾਰ ਵਿਭਾਗ ਨੂੰ ਭੇਜ ਦਿੱਤੀ।ਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਸੇਵਾਵਾਂ ਦੇ ਰਹੀ ਕੰਪਨੀ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਕਰਾਰਨਾਮੇ ਵਿਚ ਇਹ ਮੱਦ ਸ਼ਾਮਿਲ ਹੈ ਕਿ ਜੇਕਰ ਕੋਈ ਕੰਪਨੀ ਆਪਣਾ ਕਾਉਂਟਰ ਨਹੀਂ ਚਲਾਉਂਦੀ ਤਾਂ ਉਸ ਨੂੰ ਜੁਰਮਾਨਾ ਅਦਾ ਕਰਨਾ ਪਵੇਗਾ।ਉਨਾਂ ਕਿਹਾ ਕਿ ਕਾਉਂਟਰ ਬੰਦ ਹੋਣ ਨਾਲ ਜਿੱਥੇ ਲੋਕਾਂ ਨੂੰ ਕੰਮ ਕਰਵਾਉਣ ਲਈ ਲੰਮੇ ਸਮੇਂ ਤੱਕ ਲਾਇਨਾਂ ਵਿਚ ਲੱਗਣਾ ਪੈਂਦਾ ਹੈ, ਉਥੇ ਬਕਾਇਆ ਕੰਮ ਵੀ ਵੱਧ ਜਾਂਦੇ ਹਨ, ਜਿਸ ਨਾਲ ਕੰਮ ਪੂਰੇ ਹੋਣ ਵਿਚ ਵੱਧ ਸਮਾਂ ਲੱਗਦਾ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply