Tuesday, March 10, 2026

ਕੌਮੀ ਪਲਾਸਟਿਕ ਸਰਜਰੀ ਦਿਵਸ ਮੌਕੇ ਅਮਨਦੀਪ ਹਸਪਤਾਲ ਵਲੋਂ ਸੈਮੀਨਾਰ

ਅਗ ਨਾਲ ਸੜ ਕੇ ਕਰੂੂਪ ਹੋਏ 10 ਗਰੀਬ ਮਰੀਜਾਂ ਦੀ ਕੀਤੀ ਮੁਫ਼ਤ ਸਰਜਰੀ
ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਕੌਮੀ ਪਲਾਸਟਿਕ ਸਰਜਰੀ ਦਿਵਸ ਮੌਕੇ ਅੱਜ ਅਮਨਦੀਪ ਹਸਪਤਾਲ ਵਿਖੇ ਚੀਫ਼ ਪਲਾਸਟਿਕ ਅਤੇ Amandeep Hosptਕੌਸਮੈਟਿਕ ਸਰਜਨ ਡਾ. ਰਵੀ ਮਹਾਜਨ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਡਾ. ਰਵੀ ਮਹਾਜਨ ਨੇ ਦੱਸਿਆ ਕਿ ਲੋਕਾਂ ‘ਚ ਆਮ ਧਾਰਣਾ ਹੈ ਕਿ ਪਲਾਸਟਿਕ ਸਰਜਰੀ ਦਾ ਇਸਤੇਮਾਲ ਸਿਰਫ਼ ਚੇਹਰੇ ਦੀ ਖੂਬਸੂਰਤੀ ਵਧਾਉਣ ਲਈ ਹੀ ਕੀਤਾ ਜਾਂਦਾ ਹੈ ਜਦਕਿ ਸੱਚਾਈ ਹੈ ਕਿ ਇਹ ਪਲਾਸਟਿਕ ਸਰਜਰੀ ਦਾ ਇੱਕ ਹਿੱਸਾ ਹੀ ਹੈ।ਉਨਾਂ ਕਿਹਾ ਪਲਾਸਟਿਕ ਸਰਜਰੀ ਦਾ ਇਸਤੇਮਾਲ ਸਿਰਫ਼ ਮਨੁੱਖੀ ਅੰਗਾਂ ਨੂੰ ਖੂਬਸੂਰਤ ਬਣਾਉਣ ਲਈ ਹੀ ਨਹੀਂ ਕੀਤਾ ਜਾਂਦਾ, ਬਲਕਿ ਜ਼ਿੰਦਗੀ ‘ਚ ਗੁਣਾਤਮਕ ਵਾਧਾ ਕਰਨ ਵਿੱਚ ਇਸ ਦੀ ਅਹਿਮ ਭੂਮਿਕਾ ਹੁੰਦੀ ਹੈ। ਦੁਰਘਟਨਾ ਦੌਰਾਨ ਬੁਰੀ ਤਰ੍ਹਾਂ ਕੁਚਲੇ ਸ਼ਰੀਰ ਦੇ ਅੰਗਾਂ ਨੂੰ ਦੋਬਾਰਾ ਹਰਕਤ ਕਰਨ ਦੇ ਯੋਗ ਬਣਾਉਣ ਲਈ, ਜਨਮ ਤੋਂ ਹੀ ਨੁਕਸਦਾਰ ਅੰਗਾਂ ਨੂੰ ਠੀਕ ਕਰਨ ਅਤੇ ਆਤਮ-ਵਿਸ਼ਵਾਸ ਵਧਾਉਣ ਲਈ ਪਲਾਸਟਿਕ ਸਰਜਰੀ ਮੁੱਖ ਭੂਮਿਕਾ ਨਿਭਾ ਰਹੀ ਹੈ
ਡਾ. ਰਵੀ ਮਹਾਜਨ ਹੁਣ ਤੱਕ ਕੀਤੀਆਂ 12,000 ਤੋਂ ਵੀ ਵਧੇਰੇ ਸਰਜਰੀਆਂ ਵਿੱਚ ਕੱਟੇ ਬੁੱਲ੍ਹ ਤੇ ਕੱਟੇ ਤਾਲੂ ਵਾਲੇ 6,000 ਆਪਰੇਸ਼ਨਾਂ ਤੋਂ ਇਲਾਵਾ ਦੁਰਘਟਨਾ ‘ਚ ਕੱਟੇ ਅੰਗ ਜੋੜਨ, ਵੱਖ-ਵੱਖ ਕਾਰਣਾਂ ਕਰਕੇ ਜ਼ਖਮੀ ਹੋਏ ਮਰੀਜਾਂ ਦੇ ਚੇਹਰੇ, ਛਾਤੀ ਅਤੇ ਸ਼ਰੀਰ ਨੂੰ ਖੂਬਸੂਰਤ ਬਣਾਉਣ ਅਤੇ ਸ਼ੂਗਰ ਰੋਗ ਪੀੜਤਾਂ, ਜਨਮ-ਜਾਤ ਨੁਕਸਾਂ ਅਤੇ ਹੇਅਰ ਟਰਾਂਸਪਲਾਂਟ ਸਰਜਰੀ ਸ਼ਾਮਿਲ ਹੈ।
ਇਸ ਮੌਕੇ ਅਮਨਦੀਪ ਹਸਪਤਾਲ ਦੇ ਚੀਫ਼ ਆਰਥੋਪੈਡਿਕ ਸਰਜਨ ਅਤੇ ਜੋੜ ਬਦਲਣ ਲਈ ਉਤਰ ਭਾਰਤ ‘ਚ ਪ੍ਰਸਿਧ ਡਾ. ਅਵਤਾਰ ਸਿੰਘ ਨੇ ਦਸਿਆ ਕਿ ਕੱਟੇ ਅੰਗ ਨੂੰ ਜੇਕਰ ਹਸਪਤਾਲ ਸਹੀ ਢੰਗ ਨਾਲ 6 ਘੰਟੇ ਦੇ ਅੰਦਰ-ਅੰਦਰ ਲਿਆਂਦਾ ਜਾਵੇ ਤਾਂ ਇਸ ਨੂੰ ਦੋਬਾਰਾ ਜੋੜਿਆ ਜਾ ਸਕਦਾ ਹੈ ਅਤੇ ਇਹ ਠੀਕ ਤਰਾਂ ਦੋਬਾਰਾ ਕੰਮ ਕਰ ਸਕਦਾ ਹੈ।ਡਾ. ਅਵਤਾਰ ਸਿੰਘ ਅਤੇ ਡਾ. ਅਮਨਦੀਪ ਕੌਰ, ਮੈਡੀਕਲ ਡਾਇਰੈਕਟਰ ਅਮਨਦੀਪ ਹਸਪਤਾਲ ਨੇ ਕੌਮੀ ਪਲਾਸਟਿਕ ਸਰਜਰੀ ਦਿਵਸ ਮੌਕੇ ਅਮਨਦੀਪ ਹਸਪਤਾਲ ਵਿਚ ਡਾ. ਰਵੀ ਮਹਾਜਨ ਦੀ ਅਗਵਾਈ ‘ਚ ਕੰਮ ਕਰ ਰਹੀ ਪਲਾਸਟਿਕ ਸਰਜਰੀ ਵਿਭਾਗ ਦੀ ਸਮੂਹ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਸਾਰੇ ਪਲਾਸਟਿਕ ਸਰਜਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕਿਸੇ ਵੀ ਮਨੁੱਖ ਨੂੰ ਨਵੀਂ ਜ਼ਿੰਦਗੀ ਦੇਣ ਦਾ ਬਹੁਤ ਹੀ ਪੁੰਨ ਵਾਲਾ ਕੰਮ ਹੈ ਅਤੇ ਡਾ. ਰਵੀ ਮਹਾਜਨ ਦੀ ਟੀਮ ਇਸ ਨੂੰ ਬਖ਼ੂਬੀ ਨਿਭਾਅ ਰਹੀ ਹੈ।
ਇਸ ਮੌਕੇ ਪਲਾਸਟਿਕ ਸਰਜਰੀ ਵਿਭਾਗ ਦੇ ਮਰੀਜਾਂ ਲਈ ਮੁਫ਼ਤ ਓ.ਪੀ.ਡੀ ਦੌਰਾਨ 120 ਮਰੀਜਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਨਾਲ ਹੀ ਅੱਗ ਨਾਲ ਸੜੇ 10 ਬੇਹੱਦ ਗਰੀਬ ਮਰੀਜ਼ਾਂ ਦੀ ਅਮਨਦੀਪ ਹਸਪਤਾਲ ਵਲੋਂ ਮੁਫ਼ਤ ਸਰਜਰੀ ਲਈ ਚੋਣ ਕੀਤੀ ਗਈ, ਜਿੰਨਾਂ ਨੂੰ ਆਪਣੀ ਦਵਾਈ ਦਾ ਖਰਚਾ ਖੁਦ ਕਰਨਾ ਪਵੇਗਾ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply