Sunday, October 11, 2026

`550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ` ਦੂਸਰਾ ਅਰਦਾਸ ਸਮਾਗਮ 2 ਦਸੰਬਰ ਨੂੰ

ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ PPN2107201703ਜੀ ਦੇ 550 ਸਾਲਾ ਅਵਤਾਰ ਪੁਰਬ ਨੂੰ ਸਮਰਪਿਤ 7ਵੀਂ ਲਹਿਰ `550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ` ਦਾ ਦੂਸਰਾ ਅਰਦਾਸ ਸਮਾਗਮ 2 ਦਸੰਬਰ ਨੂੰ ਹੋਵੇਗਾ।ਇਸ ਲਹਿਰ ਸਬੰਧੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਹੋਈ ਮੀਟਿੰਗ ਵਿੱਚ ਭਾਈ ਗੁਰਇਕਬਾਲ ਸਿੰਘ ਨੇ 600 ਦੇ ਕਰੀਬ ਮੈਂਬਰਾਂ ਦੀ ਹਾਜਰੀ ਸਮੇਂ ਇਸ ਸਮਾਗਮ ਸਬੰਧੀ ਵਿਚਾਰਾਂ ਕੀਤੀਆਂ ।ਜਿਸ ਉਪਰੰਤ ਉਨਾਂ ਨੇ ਦੱਸਿਆ ਕਿ `550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ` ਪਹਿਲਾ ਅਰਦਾਸ ਸਮਾਗਮ 24 ਜੂਨ 2017 ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ।ਹੁਣ ਦੂਸਰਾ ਅਰਦਾਸ ਸਮਾਗਮ ਸਰਬਤ ਦੇ ਭਲੇ ਲਈ 2 ਦਸੰਬਰ ਨੂੰ ਹੋਵੇਗਾ।ਇਸ ਅਰਦਾਸ ਸਮਾਗਮ ਨੂੰ ਸਮਰਪਿਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸ੍ਰੀ ਜਪੁਜੀ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਅਤੇ ਵਾਹਿਗੁਰੂ ਸਿਮਰਨ ਜਾਪ ਦੀਆਂ ਸੰਗਤਾਂ ਨੇ ਹਾਜਰੀਆਂ ਲਗਾਉਣੀਆਂ ਹਨ, ਜਿੰਨਾਂ ਦੀ ਅਰਦਾਸ 2 ਦਸੰਬਰ ਨੂੰ ਹੋਵਗੀ।ਭਾਈ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਵੀ ਇਹੋ ਹੈ ਕਿ ਨਾਮ ਜਪਣਾ ਅਤੇ ਨਾਮ ਜਪਾਉਣਾ।ਇਸ ਲਈ ਮੈਂਬਰ ਤੇ ਸਮੂੰਹ ਸੰਗਤ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਲਈ ਇਸ ਜਪ-ਤਪ ਵਿੱਚ ਵੱਧ ਤੋਂ ਵੱਧ ਹਾਜਰੀਆਂ ਲਗਾਉਣ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply