ਬਠਿੰਡਾ, 22 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰਦੁਵਾਰਾ ਖਾਲਸਾ ਦੀਵਾਨ ਸਿੰਘ ਸਭਾ ਦੀ ਪੁਰਾਣੀ ਇਮਾਰਤ
ਦੀ ਥਾਂ ’ਤੇ ਨਵੀਂ ਇਮਾਰਤ ਤਿਆਰ ਹੋਣ ਉਪਰੰਤ ਵਾਹਿਗੁਰੂ ਜੀ ਦਾ ਸ਼ੁਕਰਾਣਾ ਅਤੇ ਉਦਘਾਟਨ ਸਬੰਧੀ ਗੁਰਮਤਿ ਸਮਾਗਮ ਨਵੇਂ ਦੀਵਾਨ ਹਾਲ ‘ਚ ਕਰਵਾਇਆ ਗਿਆ। ਜਿਸ ਵਿਚ ਅੰਮਿ੍ਰਤ ਵੇਲੇ ਤੋਂ ਨਿਤਨੇਮ,ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਹਜ਼ੂਰੀ ਰਾਗੀ ਭਾਈ ਮਲਕੀਤ ਸਿੰਘ, ਪੰਥਕ ਰਾਗੀ ਭਾਈ ਤਰਸੇਮ ਸਿੰਘ ਹਰਰਾਏਪੁਰ ਅਤੇ ਭਾਈ ਅਮਰਜੀਤ ਸਿੰਘ ਪਟਿਆਲੇ ਵਾਲਿਆਂ ਵਲੋਂ ਅੰਮਿ੍ਰਤਮਈ ਰੁਹਾਨੀ ਗੁਰਬਾਣੀ ਕੀਰਤਨ ਗਾਇਣ ਕਰ ਕੇ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਿਆ ਗਿਆ। ਭਾਈ ਬੂਟਾ ਸਿੰਘ ਕਥਾਵਾਚਕ ਵਲੋਂ ਵਾਹਿਗੁਰੂ ਜੀ ਦੇ ਸ਼ੁਕਰਾਣਾ ਅਰਦਾਸ ਕੀਤੀ ਗਈ। ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ,ਰਾਜਸੀ ਪਾਰਟੀਆਂ ਅਤੇ ਕੌਸਲਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਅਨੰਦਮਈ ਕੀਰਤਨ ਦਾ ਅਨੰਦ ਮਾਣਿਆ, ਜਿਨਾਂ ਵਿਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ,ਭਾਈ ਨੱਈਆ ਜੀ ਸੇਵਕ ਜੱਥਾ, ਸੰਤ ਭਾਈ ਸੁਹੇਲ ਸਿੰਘ ਸੇਵਾ ਸੁਸਾਇਟੀ, ਇਸਤਰੀ ਸਤਸੰਗ ਸਭਾ, ਰਣਜੀਤ ਗੱਤਕਾ ਅਖਾੜਾ, ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ,ਖ ਾਲਸਾ ਦੀਵਾਨ ਸੇਵਕ ਦਲ, ਐਸ.ਜੀ.ਪੀ.ਸੀ ਕਾਰਜਕਾਰਣੀ ਮੈਂਬਰ ਬੀਬੀ ਜੋਗਿੰਦਰ ਕੌਰ, ਬੀਬੀ ਬਲਦੇਵ ਕੌਰ, ਕਥਾਵਾਚਕ ਭਾਈ ਗੁਰਇੰਦਰਦੀਪ ਸਿੰਘ, ਮੁੱਖ ਗੰ੍ਰਥੀ ਭਾਈ ਅਜੈਬ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣਾਂ ਤੇ ਖਾਲਸਾ ਦੀਵਾਨ ਸਿੰਘ ਸਭਾ ਨਾਲ ਜੁੜੀਆਂ ਸੰਸਥਾਵਾਂ ਸਕੂਲ-ਕਾਲਜ ਦੇ ਸਟਾਫ਼ ਨੇ ਵੀ ਆਪਣੀ ਹਾਜ਼ਰੀ ਲਵਾਈ।
ਅੰਤ ਵਿਚ ਰਾਜਿੰਦਰ ਸਿੰਘ ਸਿੱਧੂ ਪ੍ਰਧਾਨ ਸਿੰਘ ਸਭਾ ਵਲੋਂ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਜਿਨਾਂ ਦੇ ਕਾਰਨ ਇਹ ਇਮਾਰਤ ਦੋ ਮਹੀਨਿਆਂ ’ਚ ਹੀ ਤਿਆਰ ਹੋ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਏ ਪ੍ਰਚਾਰਕਾਂ ਨੂੰ ਗੁਰੂ ਦੀ ਬਖ਼ਸ਼ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media