ਅੰਮਿ੍ਤਸਰ, 22 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਪਰਿਵਾਰ ਦੀ ਗੁੰਮ ਹੋਈ ਲੜਕੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਤੋਂ ਇਕ ਪਰਿਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਇਆ ਸੀ ਅਤੇ ਰਾਤ ਨੂੰ ਉਹ ਸ੍ਰੀ ਗੁਰੂ ਰਾਮਦਾਸ ਸਰਾਂ ਵਿਖੇ ਸੌਂ ਗਏ।ਲੜਕੀ ਦੀ ਮਾਤਾ ਨੇ ਦੱਸਿਆ ਕਿ ਰਾਤ ਹੀ ਲੜਕੀ ਰਜਨੀ, ਜਿਸ ਦੀ ਉਮਰ 15 ਸਾਲ ਦੇ ਕਰੀਬ ਹੈ ਅਤੇ ਦਿਮਾਗੀ ਤੌਰ ’ਤੇ ਥੋੜੀ ਸਿੱਧੀ ਹੈ, ਲਾਪਤਾ ਹੋ ਗਈ।ਉਨਾਂ ਦੱਸਿਆ ਕਿ ਉਸ ਦਾ ਕੱਦ 4 ਫੁੱਟ 8/9 ਇੰਚ, ਰੰਗ ਸਾਵਲਾ ਅਤੇ ਅੱਖਾਂ ਅਤੇ ਬਾਹਾਂ ਦੀਆਂ ਕੂਹਣੀਆਂ ’ਤੇ ਫੁਲਹਿਰੀ ਦੇ ਨਿਸ਼ਾਨ ਹਨ, ਦਾ ਕਿਧਰੇ ਕੋਈ ਪਤਾ ਨਾ ਲੱਗਣ ’ਤੇ ਥਾਣਾ ਈ ਡਵੀਜ਼ਨ ਵਿਚ ਦਰਖਾਸਤ ਦਿੱਤੀ।ਪੁਲਿਸ ਨੇ ਇਸ ਸਬੰਧੀ ਰਿਪੋਰਟ ਦਰਜ ਕਰਕੇ ਭਾਲ ਸ਼ੁਰੂ ਕੀਤੀ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕੋਈ ਇਤਲਾਹ ਮਿਲੇ ਤਾਂ ਉਹ ਮੁੱਖ ਅਫ਼ਸਰ ਥਾਣਾ ਈ.ਡਵੀਜਨ 97811-30205, ਮੁੱਖ ਮੁਨਸ਼ੀ ਥਾਣਾ ਈ.ਡਵੀਜਨ 0183-2557670 ਨਾਲ ਸੰਪਰਕ ਕਰਨ ਦੀ ਖੇਚਲ ਕਰੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media