ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ- ਸੰਧੂ) – 24 ਜੁਲਾਈ ਦਿਨ ਸੋਮਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ 220 ਕੇ.ਵੀ ਸਬ ਸਟੇਸ਼ਨ
ਨਰੈਣਗੜ੍ਹ ਤੋਂ ਚੱਲਣ ਵਾਲੇ 11 ਕੇ.ਵੀ ਛੇਹਰਟਾ ਫੀਡਰ, 11 ਕੇ.ਵੀ ਮੀਰੀ-ਪੀਰੀ ਫੀਡਰ ਤੇ 11 ਕੇ.ਵੀ ਮਹਾਵੀਰ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਬੰਦ ਰਹੇਗੀ।ਇਸ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜੇ.ਈ ਜੁਗਿੰਦਰ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਤੇ ਰੁੱਖਾਂ ਦੀ ਕਟਾਈ ਲਈ ਲਾਏ ਜਾਣ ਵਾਲੇ ਬਿਜਲੀ ਕੱਟ ਤੋਂ ਗੁਰੂ ਕੀ ਵਡਾਲੀ ਰੋਡ, ਸੰਨ ਸਾਹਿਬ ਰੋਡ, ਗੁਰੂ ਅਮਰਦਾਸ ਕਲੌਨੀ, ਡਾ. ਹੇਤਰਾਮ ਕਲੌਨੀ, ਆਜ਼ਾਦ ਰੋਡ, ਸੁਭਾਸ਼ ਰੋਡ, ਪੁਰਾਣਾ ਨਰੈਣਗੜ੍ਹ, ਨਿਊ ਰਣਜੀਤਪੁਰਾ, ਧਰਮਪੁਰਾ, ਜਪਾਨੀ ਮਿਲ, ਜੀ.ਟੀ ਰੋਡ ਆਦਿ ਇਲਾਕੇ ਪ੍ਰਭਾਵਿਤ ਹੋਣਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media