Tuesday, June 30, 2026

ਧਰਮ ਪ੍ਰਚਾਰ ਵਹੀਰ 269ਵੇਂ ਗੇੜ ਦੇ ਸਮਾਗਮਾਂ ਲਈ ਖਰੜ੍ਹ ਰਵਾਨਾ

ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਗੁਰਪੁਰਵਾਸੀ ਜਥੇਦਾਰ ਭਾਈ ਬਲਦੇਵ ਸਿੰਘ ਦੇ ਸਿੱਖੀ ਪ੍ਰਚਾਰ ਅਤੇ ਪ੍ਰਸਾਰ PPN2307201702ਦੇ ਮਿਸ਼ਨ ਨੂੰ ਅੱਗੇ ਤੌਰਦਿਆਂ ਅਖੰਡ ਕੀਰਨਤੀ ਜਥੇ ਦੇ ਮੌਜੂਦਾ ਜਥੇਦਾਰ ਭਾਈ ਸੁਖਚੈਨ ਸਿੰਘ ਦੀ ਅਗਵਾਈ ਅਤੇ ਧਰਮ ਪ੍ਰਚਾਰ ਲਹਿਰ ਦੇ ਜਨਰਲ ਸਕੱਤਰ ਭਾਈ ਤਮਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰੰਮ ਦੇ 269ਵੇਂ ਗੇੜ ਦੇ ਸਮਾਗਮਾਂ ਲਈ ਪ੍ਰਚਾਰਕਾਂ, ਰਾਗੀ, ਕਵੀਸ਼ਰੀ ਜਥੇ ਸਮੇਤ ਪੰਜ ਪਿਆਰੇ ਸਾਹਿਬਾਨ ਵਿਸਾਖੀ 1978 ਦੇ 13 ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਸ਼ਹੀਦ ਗੰਜ, ਬੀ ਬਲਾਕ ਤੋਂ ਅਰਦਾਸ ਉਪਰੰਤ ਖਰੜ੍ਹ ਲਈ ਰਵਾਨਾਂ ਹੋਈ।ਇਸ ਮੌਕੇ ਪਿੰਡ ਦੇਸੂ ਮਾਜਰਾ ਹਲਕਾ ਖਰੜ੍ਹ ਦੇ ਗੁ: ਸਾਹਿਬ ਵਿਖੇ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕੀਤੇ ਜਾਣਗੇ। ਭਾਈ ਸੁਖਚੈਨ ਸਿੰਘ ਨੇ ਵਹੀਰ ਦੀ ਰਵਾਨਗੀ ਮੋਕੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਇੱਕ ਕੌਮੀ ਲਹਿਰ ਹੈ ਅਤੇ ਇਸ ਨੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਅਨੁਸਾਰ ਬਾਣੇ ਅਤੇ ਬਾਣੀ ਨਾਲ ਜੁੜਨ ਦੇ ਸੰਕਲਪ ਤੇ ਪਹਿਰਾ ਦਿਤਾ ਹੈ।ਇਸ ਮੋਕੇ ਡਾ. ਗੁਰਮੀਤ ਕੌਰ ਇੰਚਾਰਜ ਧਰਮ ਪ੍ਰਚਾਰ ਲਹਿਰ, ਭਾਈ ਜਗਤਾਰ ਸਿੰਘ ਵਡਾਲੀ, ਭਾਈ ਬਾਵਾ ਸਿੰਘ ਬਹੋੜੂ, ਭਾਈ ਦਲਬੀਰ ਸਿੰਘ ਬਹੋੜੂ, ਕਵਲਨੈਨ ਸਿੰਘ ਅਸਟ੍ਰੇਲੀਆ, ਦਲਬੀਰ ਸਿੰਘ ਛੇਹਰਟਾ, ਮੁੱਖ ਪ੍ਰਚਾਰਕ ਸਰਬਜੀਤ ਸਿੰਘ ਸੋਹੀਆਂ, ਦਲਬੀਰ ਸਿੰਘ ਇੰਚਾਰਜ ਅਤੇ ਭਾਈ ਸੁਰਜੀਤ ਸਿੰਘ ਪੰਜ ਪਿਆਰਾ ਵੀ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply